
ਜੰਮੂ ਕਸ਼ਮੀਰ ਵਿਚ ਪੰਜਾਬੀ ਲਾਗੂ ਨਾ ਕਰਨਾ ਭਾਜਪਾ ਦੀ ਕਦੇ ਨਾ ਮਾਫ਼ ਕਰਨ ਵਾਲੀ ਇਤਿਹਾਸਕ ਭੁੱਲ ਹੋਵੇਗੀ : ਸਪੀਕਰ
ਕੇਂਦਰ ਸਰਕਾਰ ਅਪਣੇ ਫ਼ੈਸਲੇ ਉਤੇ ਮੁੜ ਵਿਚਾਰ ਕਰੇ
ਰੂਪਨਗਰ, 5 ਸਤੰਬਰ (ਕੁਲਵਿੰਦਰ ਭਾਟੀਆ): ਜੰਮੂ ਕਸ਼ਮੀਰ ਵਿਚ ਪੰਜਾਬੀ ਜ਼ੁਬਾਨ ਨੂੰ ਲਾਗੂ ਨਾ ਕਰਨਾ ਇਹ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ ਅਤੇ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਦੀ ਕਦੀ ਨਾ ਮੁਆਫ਼ ਕਰਨ ਵਾਲੀ ਇਹ ਇਕ ਇਤਿਹਾਸਕ ਭੁੱਲ ਹੋਵੇਗੀ। ਇਹ ਜਾਣਕਾਰੀ ਅੱਜ ਸਪੋਕਸਮੈਨ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਦਿਤੀ।
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਜ਼ਬਾਨ ਮੁੱਢ ਕਦੀਮ ਤੋਂ ਪੰਜਾਬੀ ਬੋਲਦੇ ਜੰਮੂ ਦੀ ਰਹੀ ਹੈ ਕਿਉਂਕਿ ਜੰਮੂ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿਚ ਲਾਹੌਰ ਦਰਬਾਰ ਦਾ ਹਿੱਸਾ ਰਿਹਾ ਹੈ ਅਤੇ ਪੰਜਾਬ ਦਾ ਹਿੱਸਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਇਸ ਖਿੱਤੇ ਦੀ ਭਾਵੇਂ ਲਹਿੰਦੇ ਪੰਜਾਬ ਦਾ ਮੁਸਲਮਾਨ ਹੋਵੇ, ਭਾਵੇਂ ਚੜ੍ਹਦੇ ਪੰਜਾਬ ਦਾ ਹਿੰਦੂ ਤੇ ਸਿੱਖ ਹੋਵੇ, ਭਾਵੇਂ ਜੰਮੂ ਕਸ਼ਮੀਰ ਦਾ ਵਾਸੀ ਹੋਵੇ ਇਨ੍ਹਾਂ ਇਲਾਕਿਆਂ ਦੇ ਲੋਕ ਸਭ ਪੰਜਾਬੀ ਬੋਲਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਨੂੰ ਕਿਸੇ ਇਕ ਫ਼ਿਰਕੇ ਨਾਲ ਨਹੀਂ ਜੋੜਿਆ ਜਾ ਸਕਦਾ ਇਸ ਵਿਚ ਕੋਈ ਧਰਮ ਕੋਈ ਵੀ ਜਾਤ ਦਾ ਪੰਜਾਬੀ ਹੈ।
ਉਹ ਇਸ ਜ਼ੁਬਾਨ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬੀ ਕਿਸੇ ਇਕ ਖਾਸ ਫ਼ਿਰਕੇ ਦੀ ਨਾ ਹੋ ਕੇ ਪੰਜਾਬੀ ਇਸ ਖਿੱਤੇ ਦੀ ਜ਼ੁਬਾਨ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਅਪਣੇ ਇਸ ਫ਼ੈਸਲੇ ਉਤੇ ਮੁੜ ਵਿਚਾਰ ਕਰਨ ਕਿਉਂਕਿ ਇਸ ਤਰ੍ਹਾਂ ਕਰ ਕੇ ਭਾਰਤੀ ਜਨਤਾ ਪਾਰਟੀ ਇਕ ਉਹ ਇਤਿਹਾਸਕ ਭੁੱਲ ਕਰਨ ਜਾ ਰਹੀ ਹੈ ਜਿਸ ਨੂੰ ਪੰਜਾਬੀ ਅਤੇ ਪੰਜਾਬ ਦੇ ਲੋਕ ਕਦੀ ਵੀ ਮੁਆਫ਼ ਨਹੀਂ ਕimageਰਨਗੇ।