
ਪੀ ਟੀ ਆਈ ਅਧਿਆਪਕਾਂ ਦਾ ਸੰਘਰਸ਼ 85ਵੇਂ ਦਿਨ 'ਚ ਦਾਖ਼ਲ
ਸਿਰਸਾ, ਕਰਨਾਲ 5 ਸਤੰਬਰ (ਸੁਰਿੰਦਰ ਪਾਲ ਸਿੰਘ/ਪਲਵਿੰਦਰ ਸਿੰਘ ਸੱਗੂ): ਹਰਿਆਣਾ ਸਰਕਾਰ ਦਵਾਰਾ ਸੰਨ 2010 ਵਿੱਚ ਭਰਤੀ ਕੀਤੇ ਗਏ 1983ਪੀਟੀਆਈ ਅਧਿਆਪਕਾਂ ਦੇ ਨੌਕਰੀ ਬਹਾਲੀ ਲਈ ਸੰਘਰਸ਼ ਨੂੰ ਅੱਜ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਨੌਜਵਾਨ ਭਾਰਤ ਸਭਾ, ਕੁਲ ਹਿੰਦ ਕਿਸਾਨ ਸਭਾ ਸਰਵ ਕਰਮਚਾਰੀ ਸੰਘ ਅਤੇ ਰਿਟਾਇਰ ਕਰਮਚਾਰੀ ਸੰਘ ਦੇ ਆਗੂ ਬਜ਼ਾਰਾਂ ਵਿੱਚੋਂ ਸੰਘਰਸ਼ੀਲ ਨਾਅਰੇ ਲਾਉਦੇ ਹੋਏ ਧਰਨੇ ਵਾਲੇ ਸਥਾਨ ਤੇ ਪੱਜੇ।
ਹਰਿਆਣਾ ਦੇ ਸਿਖਿਆ ਵਿਭਾਗ ਵੱਲੋ ਬਰਖਾਸਤ ਕੀਤੇ ਗਏ 1983 ਪੀ ਟੀਆਈ ਅਧਿਆਪਕ ਲੰਘੇ 85 ਦਿਨਾਂ ਤੋਂ ਹਰਿਆਣਾ ਦੇ ਸਾਰੇ ਜਿਲ੍ਹਾ ਕੇਂਦਰਾਂ ਤੇ ਧਰਨੇ ਦੇ ਰਹੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਅੱਜ ਅਨੇਕਾਂ ਜਥੇਬੰਦੀਆਂ ਸਿਰਸਾ ਦੇ ਡੀਸੀ ਦਫ਼ਤਰ ਅੱਗੇ ਚੱਲ ਰਹੇ ਧਰਨੇ ਵਿੱਚ ਪੁੱਜੀਆਂ। ਪੀਟੀਆਈ ਅਧਿਆਪਕਾ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਉਪਰੰਤ ਰਾਜ ਸਰਕਾਰ ਅਤੇ ਸਿਖਿਆ ਮੰਤਰੀ ਕੰਵਰਪਾਲ ਗੁਜ਼ਰ ਦਾ ਪੂਤਲਾ ਫੂਕਿਆ।
ਸੰਘਰਸ਼ ਦੀ ਹਿਮਾਇਤ ਵਿੱਚ ਅਵਾਜ਼ ਬੁਲੰਦ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਭਾਜਪਾ ਜਜਪਾ ਗੱਠਜੋੜ ਹਕੂਮਤ ਨੇ ਕਰੋਨਾ ਦਾ ਫਾਇਦਾ ਚੁੱਕਦਿਆਂ ਨਿੱਜੀਕਰਨ ਦਾ ਹੱਲਾ ਤੇਜ਼ ਕਰ ਦਿੱਤਾ ਹੈ। ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚਿਆ ਜਾ ਰਿਹਾ ਹੈ ਅਤੇ ਸਰਕਾਰੀ ਅਦਾਰਿਆਂ ਵਿੱਚੋਂ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਹੱਥਕੰਡਾ ਭਾਜਪਾ ਜਜਪਾ ਹਕੂਮਤ ਨੇ ਪੀਟੀਆਈ ਅਧਿਆਪਕਾਂ ਨੂੰ ਹਟਾਉਣ ਲਈ ਵਰਤਿਆ ਹੈ।
ਇਸ ਰੋਸ ਪ੍ਰਦਰਸ਼ਨ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਪੀਟੀ ਆਈ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਮਾ: ਬੂਟਾ ਸਿੰਘ, ਚਰੰਜੀ ਲਾਲ ਮਦਨ ਲਾਲ ਖੋਥ ਮੈਡਮ ਕਵਿਤਾ ਰਾਣੀ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਜਦੋ ਤੱਕ ਉਨ੍ਹਾਂ ਨੂੰ ਮੁੜ ਨੌਕਰੀ ਤੇ ਬਹਾਲ ਨਹੀਂ ਕੀਤਾ ਜਾਂਦਾਂ ਉਦੋ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਅੱਜ ਦੇ ਵਿਸ਼ਾਲ ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੁੰਦਰ ਸਿੰਘ, ਪ੍ਰੇਮ ਸਿੰਘ ,ਮੈਡਮ ਰੋਹਿਤ ਲਿੰਬਾ ਅਤੇ ਜੁਗਲ ਕਿਸ਼ੋਰ ਸਮੇਤ ਵੱਡੀ ਮਾਤਰਾ ਵਿੱਚ ਮਹਿਲਾ ਅਧਿਆਪਕਾਵਾਂ ਨੇ ਵੀ ਆਪਣੇ ਵਿਚਾਰ ਰੱਖੇ।
imageਅਧਿਆਪਕਾਂ ਦੀ ਭੁੱਖ ਹੜਤਾਲ 'ਚ ਜਨਤਕ ਜਥੇਬੰਦੀਆਂ ਵੀ ਸ਼ਾਮਲ