
ਸਰਬ ਸੰਮਤੀ ਨਾਲ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਦੀ ਚੋਣ
ਅਮਰਗੜ੍ਹ, 5 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਅਮਨਦੀਪ ਮਾਹੋਰਾਣਾ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਸਿੰਘ ਚੌਦਾਂ ਦੀ ਅਗਵਾਈ ਹੇਠ ਪਿੰਡ ਬਾਠਾਂ ਵਿਖੇ ਕਿਸਾਨਾਂ ਨੂੰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਸੁਚੇਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਕਿਸਾਨੀ ਬਚਾਉਣ ਲਈ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਲ ਜੋੜਿਆ ਗਿਆ ਜਿੱਥੇ ਕੇ ਦਰਜਨਾਂ ਕਿਸਾਨ ਨੌਜਵਾਨ ਅੱਗੇ ਆਏ ਅਤੇ ਪਿੰਡ ਦੀ ਇਕਾਈ ਚੁਣੀ ਗਈ ਜਿਸ ਵਿਚ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਚੁਣਿਆ ਗਿਆ ਹਿੰਮਤ ਸਿੰਘ ਖਜਾਨਚੀ ਗੁਰਿੰਦਰ ਸਿੰਘ ਮੀਤ ਪ੍ਰਧਾਨ ਦੇਵ ਸਿੰਘ ਜਰਨਲ ਸਕੱਤਰ ਹਰਪ੍ਰੀਤ ਸਿੰਘ ਸਕੱਤਰ ਹਰਦੀਪ ਸਿੰਘ ਮੀਤ ਪ੍ਰਧਾਨ ਪਰਦੀਪ ਸਿੰਘ, ਸੁਮਨਪ੍ਰੀਤ ਸਿੰਘ ਗੁਰਦੀਪ ਸਿੰਘ, ਜਤਿੰਦਰ ਸਿੰਘ,ਸਦੀਪ ਸਿੰਘ ਇਕਾਈ ਮੈਂਬਰ ਚੁਣੇ ਗਏ ਇਸ ਮੌਕੇ ਬਲਾਕ ਪ੍ਰਧਾਨ ਮਲੇਰਕੋਟਲਾ ਕੁਲਦੀਪ ਸਿੰਘ ਇਮਾਮਗੜ੍ਹ ਬਲਾਕ ਸਗਠਨ ਸਕੱਤਰ ਸੁਖਵਿੰਦਰ ਸਿੰਘ ਚੌਦਾਂ ਇਕਾਈ ਪ੍ਰਧਾਨ ਗੁਰਧਿਆਨ ਸਿੰਘ ਚੌਦਾਂ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਨਾਰੀਕੇ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕਿਸਾਨ ਹਾਜਰ ਸਨ।