ਆਖ਼ਰਕਿਉਂ ਅਧਿਆਪਕ ਦਿਵਸ ਮੌਕੇ ਸੰਘਰਸ਼ੀ ਅਧਿਆਪਕਾਂ ਨੂੰ  ਗਲਾਂ ਵਿਚ ਪਾਉਣੇ ਪਏਤੇਲਨਾਲਭਿੱਜੇਹੋਏਟਾਇਰ? 
Published : Sep 6, 2021, 7:18 am IST
Updated : Sep 6, 2021, 7:18 am IST
SHARE ARTICLE
image
image

ਆਖ਼ਰ ਕਿਉਂ ਅਧਿਆਪਕ ਦਿਵਸ ਮੌਕੇ ਸੰਘਰਸ਼ੀ ਅਧਿਆਪਕਾਂ ਨੂੰ  ਗਲਾਂ ਵਿਚ ਪਾਉਣੇ ਪਏ ਤੇਲ ਨਾਲ ਭਿੱਜੇ ਹੋਏ ਟਾਇਰ? 

ਸਰਕਾਰਾਂ ਦੀ ਬੇਰੁਖ਼ੀ ਤੋਂ ਹਤਾਸ਼ ਭਵਿੱਖ ਦੇ ਘਾੜੇ ਖ਼ੁਦਕੁਸ਼ੀਆਂ ਦੇ ਰਾਹ ਕਿਉਂ ਤੁਰੇ?

ਪਟਿਆਲਾ, 5 ਸਤੰਬਰ (ਅਵਤਾਰ ਸਿੰਘ ਗਿੱਲ) : ਅੱਜ ਅਧਿਆਪਕ ਦਿਵਸ ਮੌਕੇ ਪਟਿਆਲਾ ਵਿਚ ਸੰਘਰਸ਼ ਕਰ ਰਹੇ ਅਧਿਆਪਕਾਂ ਵਲੋਂ ਗਲਾ ਵਿਚ ਟਾਇਰ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਨੇ ਲਾਠੀਚਾਰਜ ਅਤੇ ਧੱਕਾਮੁੱਕੀ ਕਰ ਕੇ ਬੜੀ ਮੁਸ਼ਕਲ ਨਾਲ ਅਧਿਆਪਕਾਂ ਦੇ ਗਲੇ ਵਿਚੋਂ ਟਾਇਰ ਕੱਢੇ | ਇਸ ਦੇ ਰੋਸ ਵਿਚ ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਪਟਿਆਲਾ ਬਠਿੰਡਾ ਮਾਰਗ ਜਾਮ ਕਰ ਕੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਕਿਹਾ ਕਿ ਸਰਕਾਰ ਦੋਗਲੀ ਖੇਡ ਖੇਡਣੀ ਬੰਦ ਕਰੇ ਅਤੇ ਸਕੂਲਾਂ ਵਿਚੋਂ ਕਾਰਪੋਰੇਟ ਨੂੰ  ਕਢਿਆ ਜਾਵੇ | ਅਧਿਆਪਕਾਂ ਨੇ ਸਾਨੂੰ ਬਣਦਾ ਸਨਮਾਨ ਅਤੇ ਤਨਖ਼ਾਹਾਂ ਦੇ ਕੇ ਰੈਗੂਲਰ ਕੀਤਾ ਜਾਵੇ | 
ਇਸ ਮੌਕੇ ਉਨ੍ਹਾਂ ਸਰਕਾਰ ਨੂੰ  ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਗੱਲ ਨਾ ਸੁਣਨਾ ਇਕ ਤਰ੍ਹਾਂ ਉਨ੍ਹਾਂ ਨੂੰ  ਜ਼ਿੰਦਗੀ ਖ਼ਤਮ ਕਰ ਲੈਣ ਦਾ ਹੀ ਇਸ਼ਾਰਾ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਸਾਰੇ ਸਕੂਲ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੀ ਹੈ | ਇਸੇ ਲਈ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਨਿਗੁਣੀ ਤਨਖ਼ਾਹ ਉਤੇ ਕੰਮ ਕਰਦੇ ਉਹ ਅਪਣੇ ਘਰਾਂ ਦੇ ਚੁੱਲ੍ਹੇ ਕਿਵੇਂ ਬਾਲਣ? ਅਧਿਆਪਕਾਂ ਵਲੋਂ ਮਜਬੂਰਨ ਸਰਕਾਰ ਵਿਰੁਧ ਮੋਰਚਾ ਖੋਲ੍ਹਣਾ ਪਿਆ ਹੈ ਜੋ ਚਾਰ ਮਹੀਨੇ ਤੋਂ ਜਾਰੀ ਹੈ | ਉਥੇ ਹੀ ਗੱਲਬਾਤ ਕਰਦੇ ਹੋਏ ਐਨ ਐਸ ਐਫ਼ ਕਿਉ ਅਧਿਆਪਕਾ ਨੇ ਕਿਹਾ ਕਿ ਵਾਰ-ਵਾਰ ਮੀਟਿੰਗ ਦਾ ਸਮਾਂ ਦਿਤਾ ਜਾਂਦਾ ਹੈ ਪਰ ਹੱਲ ਕੋਈ ਨਹੀਂ ਨਿਕਲਦਾ ਅਤੇ ਉਹ ਜਿਉਂਦੇ ਜੀ ਸਰਕਾਰੀ ਸਕੂਲਾਂ ਨੂੰ  ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਨਹੀਂ ਜਾਣ ਦੇਣਗੇ ਉਥੇ ਹੀ ਸਰਕਾਰ ਉਨ੍ਹਾਂ ਦੀ ਗੱਲ ਇਸ ਲਈ ਅਣਸੁਣੀ ਕਰ ਰਹੀ ਹੈ ਕਿਉਂਕਿ ਸਰਕਾਰ ਮਨ ਬਣਾ ਚੁੱਕੀ ਹੈ ਕੇ ਸਾਰੇ ਸਰਕਾਰੀ ਸਕੂਲ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲੇ ਜਾਣ ਤੇ ਸਿਖਿਆ ਗ਼ਰੀਬਾਂ ਦੇ ਵਸੋਂ ਬਾਹਰ ਹੋ ਜਾਵੇ ਜੋ ਉਨ੍ਹਾਂ ਨੂੰ  ਕੋਈ ਸਵਾਲ ਕਰਨ ਵਾਲਾ ਪੈਦਾ ਨਾ ਹੋਵੇ ਅਤੇ ਉਹ ਇਸੇ ਤਰ੍ਹਾਂ ਸੱਤਾ ਦਾ ਅਨੰਦ ਭੋਗਦੇ ਰਹਿਣ |
ਪ੍ਰਦਰਸ਼ਨ ਕਰ ਰਹੀਆਂ ਮਹਿਲਾ ਅਧਿਆਪਕਾਂ ਨੇ ਦਸਿਆ ਕਿ ਵੱਡੀਆਂ ਸਹੂਲਤਾਂ ਦੇ ਦਾਅਵੇ ਕਰਨ ਵਾਲੀ ਸਰਕਾਰ ਵਲੋਂ ਉਨ੍ਹਾਂ ਨੂੰ  ਜਣੇਪਾ ਛੁੱਟੀ ਤਕ ਨਹੀਂ ਦਿਤੀ ਜਾਂਦੀ ਜੋ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ | ਸਰਕਾਰਾਂ ਜਾਣ-ਬੁਝ ਕੇ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਹੁਣ ਮਹਿੰਗਾਈ ਐਨੀ ਹੈ ਕੇ ਨਿਗੁਣੀ ਤਨਖ਼ਾਹ ਨਾਲ ਘਰ ਦਾ ਚੁੱਲ੍ਹਾ ਬਾਲਣਾ ਮੁਸ਼ਕਲ ਹੋਇਆ ਪਿਆ ਹੈ ਤਾਂ ਹੁਣ ਉਹ ਗਲੇ ਵਿਚ ਖ਼ੁਦਕੁਸ਼ੀ ਕਰਨ ਲਈ ਟਾਇਰ ਨਾ ਪਾਉਣ ਤਾਂ ਕਰਨ ਵੀ ਕੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ ਕੋਈ ਵੀ ਜਾਨੀ ਨੁਕਸਾਨ ਦਾ ਜਿੰਮਾ ਪੰਜਾਬ ਸਰਕਾਰ ਦਾ ਹੋਵੇਗਾ |
ਫੋਟੋ ਨੰ : 5 ਪੀਏਟੀ 10
ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਵਲੋਂ ਤੇਲ ਵਿਚ ਟਾਇਰ ਨੂੰ  ਗਿਲਾ ਕਰ ਕੇ ਗਲ 'ਚ ਪਾ ਕੇ ਸੰਘਰਸ਼ ਕਰਨ ਮੌਕੇ | ਫ਼ੋਟੋ : ਅਜੇ
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement