
ਸਕੂਲਾਂ ਦੇ ਐਂਟਰੀ ਗੇਟ 'ਤੇ ਅਨੁਸ਼ਾਸਨ ਤੇ ਬੱਚਿਆਂ ਨੂੰ ਬਿਨ੍ਹਾਂ ਗੱਲ ਤੋਂ ਸਕੂਲੋਂ ਬਾਹਰ ਨਹੀਂ ਜਾਣ ਦੇਣਗੇ ਸੁਰੱਖਿਆ ਗਾਰਡ
ਮੁਹਾਲੀ: ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਕੈਂਪਸ ਪ੍ਰਬੰਧਕਾਂ ਅਤੇ ਸੁਰੱਖਿਆ ਗਾਰਡਾਂ ਦੀ ਨਿਯੁਕਤੀ ਸਬੰਧੀ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਹਿਲੇ ਪੜਾਅ ਵਿਚ ਚੁਣੇ ਗਏ ਸਕੂਲਾਂ ਅਤੇ ਉੱਥੇ ਤਾਇਨਾਤ ਨਵੇਂ ਸਟਾਫ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਲੁਧਿਆਣਾ ਦੇ 33 ਸਕੂਲਾਂ ਵਿਚ ਕੈਂਪਸ ਮੈਨੇਜਰ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਸੂਬੇ ਦੇ 260 ਸਕੂਲਾਂ ਵਿਚ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ। ਹਾਲਾਂਕਿ ਇਹ ਸਟਾਫ਼ ਇੱਕ ਆਊਟਸੋਰਸ ਏਜੰਸੀ ਰਾਹੀਂ ਭਰਤੀ ਕੀਤਾ ਗਿਆ ਹੈ। ਜਿਸ ਦਾ ਅਧਿਆਪਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੌਦਾ ਸਾਧ ਦੀ ਬੇਅਦਬੀ ਮਾਮਲੇ 'ਚ ਅੱਜ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ
ਪਰ ਜੇਕਰ ਅਧਿਆਪਕਾਂ 'ਤੇ ਬੋਝ ਘੱਟ ਕਰਨ ਦੀ ਗੱਲ ਕਰੀਏ ਤਾਂ ਇਹ ਵੱਡੀ ਰਾਹਤ ਦੀ ਗੱਲ ਕਹੀ ਜਾਂਦੀ ਹੈ। ਅਧਿਆਪਕਾਂ ਅਨੁਸਾਰ ਆਊਟਸੋਰਸ ਕੰਪਨੀਆਂ ਦੀ ਬਜਾਏ ਸਕੂਲਾਂ ਦੇ ਕੰਮਕਾਜ ਬਾਰੇ ਜਾਣਕਾਰੀ ਰੱਖਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ।
ਕੈਂਪਸ ਮੈਨੇਜਰ ਨੂੰ ਹੇਠ ਲਿਖੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ, ਅੱਧਾ ਘੰਟਾ ਪਹਿਲਾਂ ਸਕੂਲ ਆਉਣਾ ਪਵੇਗਾ
• ਕੈਂਪਸ ਮੈਨੇਜਰ ਨੂੰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਕੰਪਲੈਕਸ ਦੇ ਆਲੇ-ਦੁਆਲੇ ਦਾ ਨਿਰੀਖਣ ਕਰਨਾ ਹੋਵੇਗਾ ਅਤੇ ਸਕੂਲ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਣਾ ਅਤੇ ਅੱਧਾ ਘੰਟਾ ਛੁੱਟੀ ਤੋਂ ਬਾਅਦ ਜਾਣਾ ਪਵੇਗਾ।
• ਸਕੂਲਾਂ ਵਿੱਚ ਚੱਲ ਰਹੇ ਸਿਵਲ ਕੰਮਾਂ 'ਤੇ ਨਜ਼ਰ ਰੱਖਣਗੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ।
• ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਅਤੇ ਸਾਂਭ-ਸੰਭਾਲ, ਖੁੱਲ੍ਹੇ ਖੇਤਰਾਂ ਦੀ ਸਹੀ ਵਰਤੋਂ ਅਤੇ ਲੈਂਡਸਕੇਪਿੰਗ ਲਈ ਵੀ ਜ਼ਿੰਮੇਵਾਰ ਹੋਵੇਗਾ।
• ਸਟਾਕ ਰਜਿਸਟਰ, ਚੌਕੀਦਾਰ, ਸਵੀਪਰ, ਸੁਰੱਖਿਆ ਕਰਮਚਾਰੀਆਂ, ਮਿਡ-ਡੇ-ਮੀਲ ਵਰਕਰਾਂ ਨਾਲ ਵੀ ਤਾਲਮੇਲ ਬਣਾਈ ਰੱਖੇਗਾ।
• ਉਨ੍ਹਾਂ ਨੂੰ ਸਿਰਫ਼ ਉਸ ਸਕੂਲ ਲਈ ਹੀ ਨਹੀਂ ਸਗੋਂ ਕਲੱਸਟਰ ਅਧੀਨ ਆਉਂਦੇ ਸਾਰੇ ਸਕੂਲਾਂ ਲਈ ਕੰਮ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ’ਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਲਈ ਵੋਟਾਂ ਅੱਜ, 21 ਉਮੀਦਵਾਰ ਅਜਮਾਉਣਗੇ ਕਿਸਮਤ
50 ਸਕੂਲਾਂ ਵਿਚ 2-2 ਸੁਰੱਖਿਆ ਗਾਰਡ ਤਾਇਨਾਤ
ਇਸ ਦੇ ਨਾਲ ਹੀ ਵਿਭਾਗ ਨੇ ਸੂਬੇ ਭਰ ਦੇ 689 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿਚ ਦੋ-ਦੋ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਹਨ। ਲੁਧਿਆਣਾ ਦੇ 50 ਸਕੂਲਾਂ ਵਿਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੂੰ ਸਕੂਲ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਅਤੇ ਛੁੱਟੀ ਤੋਂ ਇੱਕ ਘੰਟਾ ਬਾਅਦ ਜਾਣਾ ਪਵੇਗਾ। ਉਨ੍ਹਾਂ ਨੇ ਸਕੂਲ ਦੇ ਐਂਟਰੀ ਗੇਟ 'ਤੇ ਅਨੁਸ਼ਾਸਨ ਬਣਾਈ ਰੱਖਣਾ ਹੈ। ਬੱਚੇ ਅਧਿਆਪਕ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਤੋਂ ਬਾਹਰ ਨਾ ਜਾਣ ਇਸ 'ਤੇ ਵੀ ਸੁਰੱਖਿਆ ਗਾਰਡ ਨਜ਼ਰ ਰੱਖੇਗਾ।
ਵਿਭਾਗ ਵਲੋਂ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਦੇ ਕੰਮ ਦੀ ਨਿਗਰਾਨੀ ਅਤੇ ਸਮੀਖਿਆ ਕੀਤੀ ਜਾਵੇਗੀ। ਜਦੋਂਕਿ ਲੁਧਿਆਣਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਛਾਉਣੀ, ਦੋਰਾਹਾ, ਸਾਹਨੇਵਾਲ ਲੜਕੇ, ਮੁੰਡੀਆਂ ਕਲਾਂ, ਸਮਰਾਲਾ ਲੜਕੇ, ਜਵਾਹਰ ਨਗਰ ਲੜਕੇ, ਦਧੀਰ, ਬਸਤੀ ਜੋਧੇਵਾਲ, ਗਿੱਲ ਲੜਕੀਆਂ, ਢੰਡਾਰੀ ਖੁਰਦ, ਇਆਲੀ ਖੁਰਦ, ਹੈਬੋਵਾਲ ਖੁਰਦ, ਮਾਛੀਵਾੜਾ, ਲੜਕੀਆਂ, ਥਰੀਕੇ, ਹੈਬੋਵਾਲ ਕਲਾਂ ਆਦਿ ਸਕੂਲਾਂ ਵਿੱਚ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ।