Firozpur News: ਨੌਜਵਾਨ ਨੇ ਕੁਝ ਦਿਨਾਂ ਵਿਚ ਜਾਣਾ ਸੀ ਨਿਊਜ਼ੀਲੈਂਡ
Firozpur wife broken passport her husband: ਵਿਦੇਸ਼ ਜਾਣ ਦਾ ਪੰਜਾਬੀਆਂ ਨੂੰ ਇੰਨਾ ਸ਼ੌਕ ਹੈ ਕਿ ਉਹ ਕਰਜ਼ਾ ਚੁੱਕ ਕੇ ਵਿਦੇਸ਼ ਜਾ ਰਹੇ ਹਨ। ਅਜਿਹੀ ਹੀ ਖਬਰ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਈ ਹੈ। ਜਿਥੇ ਨੌਜਵਾਨ ਨੇ ਕਰਜ਼ਾ ਚੁੱਕ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਸੀ ਪਰ ਪਤਨੀ ਨੇ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ। ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: School Holidays News: ਬੱਚਿਆਂ ਲਈ ਜ਼ਰੂਰੀ ਖਬਰ, ਅਗਲੇ ਦੋ ਦਿਨ ਸਕੂਲ ਕਾਲਜ ਰਹਿਣਗੇ ਬੰਦ
ਪੀੜਤ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ। ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਪੁੱਤ ਇੱਕ ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ।
ਹੁਣ ਆਪਣੇ ਪੁੱਤਰ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਅਗਲੇ ਮਹੀਨੇ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਉਸ ਦੀ ਘਰਵਾਲੀ ਨੇ ਗੁੱਸੇ ਵਿਚ ਆ ਕੇ ਪਾਸਪੋਰਟ ਪਾੜ ਦਿੱਤਾ।
ਇਹ ਵੀ ਪੜ੍ਹੋ: Abohar News: ਅਬੋਹਰ ਪੁਲਿਸ ਨੇ ਲੋੜੀਂਦਾ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ, ਕਈ ਰਾਜਾਂ ਵਿਚ ਦਰਜ ਹਨ 8 ਮਾਮਲੇ
ਪਾਸਪੋਰਟ ਪਾੜਨ ਦੀ ਗੱਲ ਦੱਸਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ। ਉਸ ਦਾ ਇਕੱਲੀ ਦਾ ਘਰ ਵਿੱਚ ਦਿਲ ਨਹੀਂ ਲੱਗਦਾ। ਘਰ ਵੀ ਖਾਣ ਨੂੰ ਆਉਂਦਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਹੀ ਰਵੇ। ਇਥੇ ਵੀ ਕਮਾ ਸਕਦਾ। ਬਾਹਰ ਜਾਣ ਦੀ ਕੀ ਲੋੜ ਹੈ। ਜਿਸ ਕਰਕੇ ਮੈਂ ਗੁੱਸੇ ਵਿਚ ਉਸਦਾ ਪਾਸਪੋਰਟ ਪਾੜ ਦਿੱਤਾ।