ਡੀ. ਆਰ. ਡੀ. ਓ. ਵਲੋਂ 'ਸਮਾਰਟ' ਮਿਜ਼ਾਈਲ ਦਾ ਸਫ਼ਲ ਪਰੀਖਣ
Published : Oct 6, 2020, 1:22 am IST
Updated : Oct 6, 2020, 1:22 am IST
SHARE ARTICLE
image
image

ਡੀ. ਆਰ. ਡੀ. ਓ. ਵਲੋਂ 'ਸਮਾਰਟ' ਮਿਜ਼ਾਈਲ ਦਾ ਸਫ਼ਲ ਪਰੀਖਣ

ਪਾਣੀ ਦੇ ਅੰਦਰ ਦੁਸ਼ਮਣ ਨੂੰ ਦੇਵੇਗੀ ਮਾਤ

ਨਵੀਂ ਦਿੱਲੀ, 5 ਅਕਤੂਬਰ : ਰੱਖਿਆ ਖ਼ੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਤਿਆਰ ਮਿਜ਼ਾਈਲ ਪਣਡੁੱਬੀ ਐਂਟੀ ਸਿਸਟਮ (ਸਮਾਰਟ) ਦਾ ਅੱਜ ਓਡੀਸ਼ਾ ਤੱਟ 'ਤੇ ਸਫ਼ਲ ਪਰੀਖਣ ਕੀਤਾ ਗਿਆ। ਸੁਪਰਸੋਨਿਕ ਮਿਜ਼ਾਈਲ ਅਸਿਸਟੈਂਟ ਰਿਲੀਜ਼ ਆਫ਼ ਟਾਰਪੀਡੋ (ਸਮਾਰਟ) ਦਾ ਪਰੀਖਣ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ ਅਤੇ ਇਸ ਦੌਰਾਨ ਮਿਸ਼ਨ ਦੇ ਸਾਰੇ ਟੀਚੇ ਹਾਸਲ ਕੀਤੇ ਗਏ। ਸਮੁੰਦਰੀ ਤੱਟ ਤੋਂ ਇਲਾਵਾ ਟ੍ਰੈਕਿੰਗ ਸਟੇਸ਼ਨ (ਰਡਾਰ ਇਲੈਕਟ੍ਰੋ ਆਪਟੀਕਲ ਸਿਸਟਮ) ਅਤੇ ਜਹਾਜ਼ਾਂ ਸਮੇਤ ਦੂਰਮਾਪੀ ਸਟੇਸ਼ਨਾਂ ਨੇ ਮਿਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ।
             ਸਮਾਰਟ ਟਾਰਪੀਡੋ ਦੀ ਰੇਂਜ ਤੋਂ ਅੱਗੇ ਮਾਰ ਕਰਨ ਵਾਲੀ ਮਿਜ਼ਾਈਲ ਪਣਡੁੱਬੀ ਐਂਟੀ ਯੁੱਧ ਸਮਰੱਥਾ ਹੈ ਅਤੇ ਇਸ 'ਚ ਟਾਰਪੀਡੋ ਨੂੰ ਦਾਗਣ ਲਈ ਇਕ ਮਿਜ਼ਾਈਲ ਦੀ ਮਦਦ ਲਈ ਜਾਂਦੀ ਹੈ।
  ਇਹ ਸਿਸਟਮ ਡੀ. ਆਰ. ਡੀ. ਓ. ਦੀਆਂ ਵੱਖ-ਵੱਖ ਪ੍ਰਯੋਗਸ਼ਲਾਵਾਂ ਨੇ ਵਿਕਸਿਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਹੱਵਤਪੂਰਨ ਉਪਲੱਬਧੀ ਲਈ ਡੀ. ਆਰ. ਡੀ. ਓ. ਦੇ ਵਿਗਿਆਨਕਾਂ ਨੂੰ ਵਧਾਈ ਦਿਤੀ ਹੈ। ਡੀ. ਆਰ. ਡੀ. ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈਡੀ ਨੇ ਵੀ ਵਿਗਿਆਨਕਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਜਲ ਸੈਨਾ ਦੀ ਸਮਰੱਥਾ ਵਧੇਗੀ। (ਏਜੰਸੀ)

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement