
ਬਠਿੰਡਾ 'ਚ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਅਧਨੰਗੇ ਧੜ ਨਾਲ ਸ਼ਹਿਰ ਵਿਚ ਕੀਤਾ ਰੋਸ ਮਾਰਚ
ਬਠਿੰਡਾ 'ਚ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਅਧਨੰਗੇ ਧੜ ਨਾਲ ਸ਼ਹਿਰ ਵਿਚ ਕੀਤਾ ਰੋਸ ਮਾਰਚ
ਬਠਿੰਡਾ, 5 ਅਕਤੂਬਰ (ਸੁਖਜਿੰਦਰ ਮਾਨ) : ਖੇਤੀ ਬਿਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਚਲ ਰਹੇ ਸੰਘਰਸ਼ ਦੇ ਅੱਜ ਪੰਜਵੇਂ ਦਿਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਅੱਧਨੰਗੇ ਧੜਾਂ ਨਾਲ ਸ਼ਹਿਰ ਵਿਚ ਰੋਸ ਮਾਰਚ ਕਢਿਆ। ਇਸ ਤੋਂ ਇਲਾਵਾ ਮੰਡੀਆਂ ਵਿਚ ਨਰਮਾ ਕਿਸਾਨਾਂ ਦੀ ਹੋ ਰਹੀ ਲੁੱਟ ਵਿਰੁਧ ਆਵਾਜ਼ ਉਠਾਉਂਦਿਆਂ ਸਥਾਨਕ ਅਨਾਜ ਮੰਡੀ ਵਿਚ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਭਲਕ ਤਕ ਨਰਮੇ ਦੀ ਖ਼ਰੀਦ ਸ਼ੁਰੂ ਨਾ ਕੀਤੀ ਗਈ ਤਾਂ ਉਹ ਬੁੱਧਵਾਰ ਨੂੰ ਬਠਿੰਡਾ ਸਥਿਤ ਸੀਸੀਆਈ ਦਫ਼ਤਰ ਦਾ ਘਿਰਾਉ ਕਰਨਗੇ। ਇਸ ਤੋਂ ਪਹਿਲਾਂ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਰੇਲਵੇ ਲਾਈਨਾਂ 'ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ, ਰਾਮਕਰਨ ਸਿੰਘ ਰਾਮਾ, ਬੋਘ ਸਿੰਘ ਮਾਨਸਾ, ਬਲਕਰਨ ਸਿੰਘ ਬਰਾੜ, ਅਮਰਜੀਤ ਸਿੰਘ ਹਨੀ ਆਦਿ ਨੇ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਸ ਦੌਰਾਨ ਸ਼ਹਿਰ ਵਿਚ ਕੱਢੇ ਰੋਸ ਮਾਰਚ ਤੋਂ ਬਾਅਦ ਕਿਸਾਨਾਂ ਦਾ ਕਾਫ਼ਲਾ ਨਰਮਾ ਮੰਡੀ 'ਚ ਪੁੱਜਿਆ। ਜਿਥੇ ਨਰਮੇ ਦੀ ਖ਼ਰੀਦ 'ਚ ਪ੍ਰਾਈਵੇਟ ਵਪਾਰੀਆਂ ਵਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਵਿਰੁਧ ਅਵਾਜ਼ ਉਠਾਈ ਗਈ।
ਧਰਨੇ ਦੌਰਾਨ ਕਿਸਾਨ ਆਗੂ ਜਗਸੀਰ ਸਿੰਘ ਜੀਦਾ, ਰੇਸ਼ਮ ਸਿੰਘ ਯਾਤਰੀ, ਸਰੂਪ ਸਿੰਘ ਸਿੱਧੂ, ਨੈਬ ਸਿੰਘ ਫੂਸ ਮੰਡੀ, ਸੁਖਦਰਸ਼ਨ ਸਿੰਘ ਖੇਮੂਆਣਾ ਆਦਿ ਵੀ ਹਾਜ਼ਰ ਸਨ।
ਇਸ ਖ਼ਬਰ ਨਾਲimage ਸਬੰਧਤ ਫੋਟੋ 05 ਬੀਟੀਆਈ 06 ਵਿਚ ਹੈ।
ਫ਼ੋਟੋ: ਇਕਬਾਲ ਸਿੰਘ।