ਪੰਜਾਬ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦਾ ਪਰਦਾਫ਼ਾਸ਼
Published : Oct 6, 2020, 10:57 pm IST
Updated : Oct 6, 2020, 10:57 pm IST
SHARE ARTICLE
image
image

ਪੰਜਾਬ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦਾ ਪਰਦਾਫ਼ਾਸ਼

ਚੰਡੀਗੜ•, 6 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਅੱਜ ਪਰਦਾਫਾਸ਼ ਕੀਤਾ ਹੈ ਜੋ ਮਹਿੰਦਰਾ ਬੋਲੈਰੋ ਪਿਕ ਅੱਪ ਅਤੇ ਹੋਰ ਵਾਹਨਾਂ ਨੂੰ ਪੰਜਾਬ ਅਤੇ ਹਰਿਆਣਾ ਤੋਂ ਚੋਰੀ ਕਰ ਕੇ ਉਨ੍ਹਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਖੰਨਾ ਪੁਲਿਸ ਦੀ ਟੀਮ ਨੇ ਪਿੰਡ ਚੋਮੋਂ, ਥਾਣਾ ਮਲੌਦ, ਜਿਲਾ ਲੁਧਿਆਣਾ ਨੇੜੇ ਚੋਰੀ ਹੋਈਆਂ ਗੱਡੀਆਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਅਮਰੀਕ ਰਾਮ ਅਤੇ ਵਿੱਕੀ ਰਾਮ ਇਨਾਂ ਚੋਰੀ ਕੀਤੇ ਵਾਹਨਾਂ ਨੂੰ ਮਲੌਦ ਵਿਖੇ ਇੱਕ ਕਬਾੜੀ ਦੇ ਗੋਦਾਮ ਵਿੱਚ ਤੋੜ ਕੇ ਇੰਨਾਂ ਦੇ ਪੁਰਜ਼ੇ ਵੇਚ ਰਹੇ ਸਨ। ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸ.ਪੀ (ਆਈ) ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ, ਪਾਇਲ ਹਰਦੀਪ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਨੈਲ ਸਿੰਘ ਐਸ.ਐਚ.ਓ ਪਾਇਲ ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ,ਖੰਨਾ ਸਮੇਤ ਪੁਲਿਸ ਪਾਰਟੀ ਨੇ ਇਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਹੈ।

imageimage

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਾਥੀ ਅਮਰੀਕ ਰਾਮ, ਵਿੱਕੀ ਰਾਮ ਅਤੇ ਦੀਪਕ ਸਮੇਤ ਅੰਬਾਲਾ ਇਲਾਕੇ ਵਿੱਚੋਂ ਇਹ ਵਾਹਨ ਚੋਰੀ ਕੀਤੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਅੰਬਾਲਾ, ਹਿਸਾਰ, ਪਟਿਆਲਾ, ਸੰਗਰੂਰ, ਧੂਰੀ ਤੋਂ ਕਈ ਵਾਹਨ ਚੋਰੀ ਕੀਤੇ ਸਨ। ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਚੋਰੀ ਕੀਤੀਆਂ ਗੱਡੀਆਂ ਦੇ ਸਪੇਅਰ ਪਾਰਟਸ ਦੋਸ਼ੀ ਅਮਰੀਕ ਰਾਮ ਨੂੰ 50-60 ਹਜ਼ਾਰ ਰੁਪਏ ਵਿਚ ਵੇਚਦੇ ਸਨ।

ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਪੁੱਛ-ਗਿੱਛ ਕਾਰਨ ਦੋਸ਼ੀ ਅਮਰੀਕ ਰਾਮ ਦੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ ਜਿਥੇ ਇਹ ਮੁਲਜ਼ਮ ਚੋਰੀ ਕੀਤੇ ਵਾਹਨ, ਸਪੇਅਰ ਪਾਰਟਸ ਸਟੋਰ ਕਰਦੇ ਸਨ ਅਤੇ ਟੁਕੜਿਆਂ ਵਿਚ ਖੋਲ੍ਹ ਕੇ ਕੇ ਇਸ ਨੂੰ ਹੋਰ ਮਾਰਕੀਟਾਂ ਵਿਚ ਵੇਚਦੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਬੰਧ ਵਿੱਚ ਉਪਰੋਕਤ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਮਲੌਦ ਵਿਖੇ ਆਈ.ਪੀ.ਸੀ ਦੀ ਧਾਰਾ. ਅਧੀਨ 379/411/201 ਮੁਕੱਦਮਾ ਨੰਬਰ 71 ਦਰਜ ਕੀਤਾ ਗਿਆ ਸੀ।ਉਨ੍ਹਾਂ ਖੁਲਾਸਾ ਕੀਤਾ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਈ ਅਣਸੁਲਝੇ ਕੇਸਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਵਾਹਨ ਚੋਰਾਂ ਦੀ ਗ੍ਰਿਫਤਾਰੀ ਨਾਲ ਉਨ੍ਹਾਂ ਦੇ ਖਿਲਾਫ ਲੰਬਿਤ ਕਈ ਕੇਸਾਂ ਦਾ ਹੱਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਮੁਲਜ਼ਮਾਂ ਖਿਲਾਫ ਹਰਿਆਣਾ ਵਿਚ 20 ਅਤੇ ਪੰਜਾਬ ਵਿਚ 12 ਮੁਕੱਦਮੇ ਦਰਜ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement