
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਭਵਾਨੀਗੜ੍ਹ ਤੋਂ ਹੁੰਦੀ ਹੋਈ ਸਮਾਣਾ ਪਹੁੰਚੀ
ਭਵਾਨੀਗੜ੍ਹ, 5 ਅਕਤੂਬਰ (ਜੀ ਐਸ ਐਸ): 'ਜ਼ਮੀਨ ਬਚਾਉ' ਮੁਹਿੰਮ ਤਹਿਤ ਕਾਂਗਰਸ ਪਾਰਟੀ ਵਲੋਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ ਟਰੈਕਟਰ ਰੈਲੀ ਸੰਗਰੂਰ ਤੋਂ ਚਲ ਕੇ ਭਵਾਨੀਗੜ੍ਹ ਹੁੰਦੀ ਹੋਈ ਸਮਾਣਾ ਪਹੁੰਚੀ। ਭਵਾਨੀਗੜ੍ਹ ਪਹੁੰਚਣ 'ਤੇ ਭਾਰੀ ਗਿਣਤੀ 'ਚ ਕਾਂਗਰਸੀ ਵਰਕਰਾਂ ਤੇ ਕਿਸਾਨਾਂ ਨੇ ਰਾਹੁਲ ਦਾ ਸਵਾਗਤ ਕੀਤਾ। ਇਸ ਮੌਕੇimage ਉਨ੍ਹਾਂ ਨਾਲ ਪੰਜਾਬ ਦੀ ਲੀਡਰਸ਼ਿਪ ਹਾਜ਼ਰ ਸੀ।