'ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਸਿਰਫ ਮਾਦਾ ਪਸ਼ੂ'
Published : Oct 6, 2021, 5:07 pm IST
Updated : Oct 6, 2021, 5:07 pm IST
SHARE ARTICLE
Sukhjinder Singh Randhawa
Sukhjinder Singh Randhawa

ਉਪ ਮੁੱਖ ਮੰਤਰੀ ਵੱਲੋਂ ਮਿਲਕਫੈਡ ਵੱਲੋਂ ਦੁੱਧ ਉਤਪਾਦਕਾਂ ਲਈ ਤਿਆਰ ਜਾਣਕਾਰੀ ਭਰਪੂਰ ਕਿਤਾਬਚਾ ਜਾਰੀ

ਚੰਡੀਗੜ: ਡੇਅਰੀ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ, ਦੁਧਾਰੂ ਪਸ਼ੂਆਂ ਦੀ ਗਿਣਤੀ ਵਧਾਉਣ ਅਤੇ ਅਵਾਰਾ ਸਾਨਾਂ ਅਤੇ ਢੱਠਿਆਂ ਤੋਂ ਨਿਜਾਤ ਪਾਉਣ ਲਈ ਮਿਲਕਫੈਡ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਦੁੱਧ ਉਤਪਾਦਕਾਂ ਲਈ ਉੱਚ ਕੋਟੀ ਦੇ ਸਾਨਾਂ ਅਤੇ ਝੋਟਿਆਂ ਦਾ ਅਜਿਹਾ ਸੀਮਨ ਉਪਲੱਬਧ ਕਰਵਾਇਆ ਜਾਵੇਗਾ ਜਿਸ ਨਾਲ ਸਿਰਫ ਮਾਦਾ ਪਸ਼ੂ ਹੀ ਪੈਦਾ ਹੋਣਗੇ। ਇਸ ਤਰਾਂ ਨਰ ਪਸ਼ੂਆਂ ਦੀ ਪੈਦਾਇਸ਼ ਰੋਕ ਕੇ ਮਾਦਾ ਪਸ਼ੂਆਂ ਦੀ ਪੈਦਾਇਸ਼ ਵਧਾਈ ਜਾ ਸਕੇਗੀ।

 

Sukhjinder Singh RandhawaSukhjinder Singh Randhawa

 

ਇਹ ਖੁਲਾਸਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦਫਤਰ ਵਿਖੇ ਵੇਰਕਾ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਲਈ ਤਿਆਰ ਕੀਤੇ ਜਾਣਕਾਰੀ ਭਰਪੂਰ ਕਿਤਾਬਚੇ ਨੂੰ ਜਾਰੀ ਕਰਦਿਆਂ ਆਖੇ ਗਏ। ਇਸ ਮੌਕੇ ਉਨਾਂ ਦੇ ਨਾਲ ਖੁਰਾਕ ਤੇ ਸਿਵਲ ਸਪਲਾਈ ਮੰਤਰੀ  ਭਾਰਤ ਭੂਸ਼ਣ ਆਸ਼ੂ, ਵਿਧਾਇਕ  ਸੁਰਜੀਤ ਧੀਮਾਨ,  ਨੱਥੂ ਰਾਮ ਤੇ  ਅਵਤਾਰ ਸਿੰਘ ਬਾਵਾ ਹੈਨਰੀ ਅਤੇ ਮਿਲਕਫੈਡ ਦੇ ਐਮ.ਡੀ.  ਕਮਲਦੀਪ ਸਿੰਘ ਸੰਘਾ ਤੇ ਐਕਸਟੈਂਸਨ ਮਾਹਿਰ  ਇੰਦਰਜੀਤ ਸਿੰਘ ਵੀ ਹਾਜ਼ਰ ਸਨ।

 

Sukhjinder Singh RandhawaSukhjinder Singh Randhawa

 

 ਰੰਧਾਵਾ ਆਖਿਆ ਕਿ ਇੱਕ ਗਾਂ ਤੋਂ ਪੂਰੀ ਉਮਰ ਦੌਰਾਨ ਵੱਧ ਦੁੱਧ ਦੇਣ ਵਾਲੀਆਂ ਵੱਧ ਵੱਛੀਆਂ ਪੈਦਾ ਕਰਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਹੀ ਵਧੇਗੀ ਬਲਕਿ ਨਰ ਪਸ਼ੂ ਪਾਲਣ ਤੇ ਕੀਤਾ ਜਾ ਰਿਹਾ ਅਜਾਈਂ ਖਰਚਾ ਵੀ ਬਚ ਸਕੇਗਾ ਅਤੇ ਪਸ਼ੂ ਪਾਲਕ ਦੀ ਆਰਥਿਕ ਹਾਲਤ ਬਿਹਤਰ ਹੋਵੇਗੀ। ਅਵਾਰਾ ਨਰ ਪਸ਼ੂਆਂ ਤੋਂ ਹੋਣ ਵਾਲੇ ਫਸਲਾਂ ਦੇ ਉਜਾੜੇ ਅਤੇ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇਗਾ।

Sukhjinder Singh RandhawaSukhjinder Singh Randhawa

 

ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵਲੋਂ ਵਿਦੇਸ਼ੀ ਨਸਲ ਦੀਆਂ ਹੋਲਸਟੀਨ ਫਰੀਜ਼ੀਨ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 15,000 ਲਿਟਰ ਤੋਂ ਵੱਧ ਦੁੱਧ ਦਿੱਤਾ ਹੋਵੇ ਅਤੇ ਜਰਸੀ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 8300 ਤੋਂ ਵੱਧ ਲਿਟਰ ਦੁੱਧ ਦਿੱਤਾ ਹੋਵੇ ਤੋਂ ਪੈਦਾ ਕੀਤੇ ਗਏ ਸਾਨਾਂ ਦਾ ਸੈਕਸ ਸੋਰਟਿਡ ਸੀਮਨ ਸਾਰੀਆਂ ਬਣਾਉਟੀ ਗਰਭਦਾਨ ਦੀ ਸਹੂਲਤ ਦੇਣ ਵਾਲੀਆਂ ਸਭਾਵਾਂ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। 

ਸੰਘਾ ਨੇ ਦੱਸਿਆ ਕਿ ਵਲੈਤੀ ਗਾਂਵਾਂ ਲਈ ਇਹ ਸੀਮਨ ਅਮਰੀਕਾ, ਕੈਨੇਡਾ, ਜਰਮਨੀ ਅਤੇ ਡੈਨਮਾਰਕ ਦੇ ਉੱਚ ਕੋਟੀ ਦੇ ਸਾਨਾਂ ਤੋਂ ਹਾਸਲ ਕੀਤਾ ਗਿਆ ਹੈ। ਇਥੋਂ ਤੱਕ ਕਿ ਮੁੱਰਾ ਨਸਲ ਦੀ ਮੱਝ ਅਤੇ ਦੇਸੀ ਨਸਲ ਦੀ ਸਾਹੀਵਾਲ ਗਾਂ ਦੇ ਵਿਆਪਕ ਨਸਲ ਸੁਧਾਰ ਲਈ ਵੀ ਸਰਵੋਤਮ ਸੀਮਨ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਉਨਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁੱਧ ਸਭਾ ਦੇ ਬਣਾਉਟੀ ਗਰਭਦਾਨ ਕਰਨ ਵਾਲੇ ਕਾਮੇ ਜਾਂ ਮਿਲਕਫੈਡ ਦੇ ਫੀਲਡ ਸਟਾਫ ਨਾਲ ਸੰਪਰਕ ਕਰਕੇ ਆਪਣੇ ਦੁਧਾਰੂ ਪਸ਼ੂਆਂ ਨੂੰ ਸਿਰਫ ਨਿਰੋਲ ਮਾਦਾ ਪਸ਼ੂ ਪੈਦਾ ਕਰਨ ਵਾਲੇ ਸੀਮਨ ਨਾਲ ਹੀ ਬਣਾਉਟੀ ਗਰਭਦਾਨ ਕਰਵਾਉਣ ਤਾਂ ਜੋ ਕਿ ਉਹਨਾਂ ਦਾ ਮੁਨਾਫਾ ਵੱਧ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement