ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਤੋਂ ਹਟਾਇਆ
Published : Oct 6, 2022, 6:38 am IST
Updated : Oct 6, 2022, 6:38 am IST
SHARE ARTICLE
image
image

ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਤੋਂ ਹਟਾਇਆ


ਹੁਣ ਅਮਰਿੰਦਰ ਸਿੰਘ ਅਰੋੜਾ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣਗੇ


ਕਰਨਾਲ, 5 ਅਕਤੂਬਰ (ਪਲਵਿੰਦਰ ਸਿੰਘ ਸੱਗੂ): ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇੱਕ ਵਾਰ ਫਿਰ ਹਲਚਲ ਮਚ ਗਈ ਅਤੇ ਵੱਡੀ ਫੇਰ ਬਦਲ ਕੀਤੀ ਗਈ | ਅੱਜ ਕਰਨਾਲ ਦੇ ਗੁਰਦਵਾਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਦੋ ਤਿਹਾਈ ਕਮੇਟੀ ਮੈਂਬਰਾਂ ਨੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤੇ ਗਏ ਜਗਦੀਸ਼ ਸਿੰਘ ਝੀਂਡਾ ਨੂੰ  ਅਹੁਦੇ ਤੋਂ ਹਟਾ ਦਿਤਾ | ਕਮੇਟੀ ਨੇ ਅਪਣਾ ਮਤਾ ਪਾਸ ਕਰ ਦਿਤਾ ਹੈ | ਜਗਦੀਸ਼ ਝੀਂਡਾ ਦੀ ਥਾਂ 'ਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਥ ਵਿੰਗ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਨੂੰ  ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੌਂਪੀ ਗਈ ਹੈ | ਹੁਣ ਸ੍ਰ ਅਮਰਿੰਦਰ ਸਿੰਘ ਅਰੋੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣਗੇ |
ਅਮਰਿੰਦਰ ਸਿੰਘ ਅਰੋੜਾ ਨੂੰ  ਸਿਰੋਪਾਉ ਦੇ ਕੇ  ਮੈਂਬਰਾਂ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤੇ ਕਿਹਾ ਕਿ ਤੁਹਾਡੀ ਅਗਵਾਈ ਵਿਚ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲੇਗੀ | ਜਲਦੀ ਹੀ ਇਸ ਦਾ ਪ੍ਰਸਤਾਵ ਹਰਿਆਣਾ ਸਰਕਾਰ ਨੂੰ  ਭੇਜਿਆ ਜਾਵੇਗਾ | ਉਥੇ ਮੌਜੂਦ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਕਿਹਾ ਕਿ ਅਮਰਿੰਦਰ ਸਿੰਘ ਅਰੋੜਾ ਨੇ ਜਗਦੀਸ਼ ਸਿੰਘ ਝੀਂਡਾ ਨੂੰ  ਕਮਾਂਡ ਸੌਂਪ ਦਿਤੀ ਹੈ | ਪਰ ਮੈਂਬਰ ਝੀਂਡਾ ਦੇ ਨਾਂ 'ਤੇ ਸਹਿਮਤ ਨਹੀਂ ਹੋਏ ਇਸ ਲਈ ਅਮਰਿੰਦਰ ਸਿੰਘ ਅਰੋੜਾ ਨੂੰ  ਪ੍ਰਧਾਨ ਬਣਾਉਣਾ ਚਾਹੁੰਦੇ ਸਨ | ਵੱਡੀ ਗੱਲ ਇਹ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਕਾਰਜਕਾਰਨੀ ਮੈਂਬਰਾਂ ਵਿਚੋਂ 8 ਮੈਂਬਰ ਮੌਕੇ 'ਤੇ ਹਾਜ਼ਰ ਸਨ ਜਿਨ੍ਹਾਂ ਨੇ ਪ੍ਰਸਤਾਵ ਤੇ ਦਸਤਖ਼ਤ ਕੀਤੇ | ਇਸ ਤੋਂ ਇਲਾਵਾ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ  ਵੀ ਪੱਤਰ ਭੇਜਿਆ ਹੈ ਜਿਸ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਹੇ ਬਲਜੀਤ ਸਿੰਘ ਦਾਦੂਵਾਲ ਨੂੰ  ਹਟਾਉਣ ਦੀ ਗੱਲ ਕਹੀ ਗਈ ਹੈ | ਹੁਣ ਜਗਦੀਸ਼ ਸਿੰਘ ਝੀਂਡਾ ਨੂੰ  ਵੀ ਇਸ ਅਹੁਦੇ ਤੋਂ ਹਟਾ ਦਿਤਾ ਗਿਆ ਹੈ | ਇਸ ਲਈ ਮੈਂਬਰਾਂ ਨੇ ਅਮਰਿੰਦਰ ਸਿੰਘ ਅਰੋੜਾ ਨੂੰ  ਪ੍ਰਧਾਨ ਨਿਯੁਕਤ ਕੀਤਾ ਹੈ |
ਅੱਜ ਦੀ ਮੀਟਿੰਗ ਵਿਚ ਕਰਨੈਲ ਸਿੰਘ ਨਿਮਾਨਾਬਾਦ, ਨਰਵੈਲ ਸਿੰਘ, ਜਗਵੀਰ ਸਿੰਘ, ਚੰਨਦੀਪ ਸਿੰਘ, ਸਤਪਾਲ ਸਿੰਘ ਪਿਹੋਵਾ, ਹਰਭਜਨ ਸਿੰਘ, ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ | ਜਿਨ੍ਹਾਂ ਨੇ ਅਮਰਿੰਦਰ ਸਿੰਘ ਅਰੋੜਾ ਦੇ ਨਾਂ 'ਤੇ ਮੋਹਰ ਲਗਾ ਦਿਤੀ | ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਅਰੋੜਾ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਕਮੇਟੀ ਦੇ ਗਠਨ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਨੂੰ  ਉਮੀਦ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜਲਦੀ ਹੀ ਨੋਟੀਫ਼ੀਕੇਸ਼ਨ ਕਰਨਗੇ ਜਿਸ ਤੋਂ ਬਾਅਦ ਹਰਿਆਣਾ ਦੇ ਗੁਰਦੁਆਰਿਆਂ ਨੂੰ  ਸੰਭਾਲਿਆ ਜਾਵੇਗਾ | ਅਮਰਿੰਦਰ ਸਿੰਘ ਅਰੋੜਾ ਨੇ ਕਮੇਟੀ ਦੇ ਸਾਰੇ 33 ਮੈਂਬਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਜੋ ਭਰੋਸਾ ਦਿਖਾਇਆ ਹੈ ਉਹ ਇਸ 'ਤੇ ਖਰਾ ਉਤਰੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਝੀਂਡਾ ਨੂੰ  ਪ੍ਰਧਾਨ ਬਣਾਇਆ ਸੀ ਕਿਉਂਕਿ ਉਨ੍ਹਾਂ ਦੀ ਮਨਸਾ ਤੇ ਨੀਅਤ ਬਿਲਕੁਲ ਸਾਫ਼ ਸੀ | ਉਹ ਅੱਜ ਵੀ ਸਾਡਾ ਸਰਪ੍ਰਸਤ ਹੈ | ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ  ਇਹ ਅਹੁਦਾ ਸੌਂਪਿਆ ਗਿਆ ਸੀ | ਪਰ ਕਮੇਟੀ ਦੇ ਮੈਂਬਰ ਉਸ ਦੇ ਨਾਂ 'ਤੇ ਸਹਿਮਤ ਨਹੀਂ ਹੋ ਰਹੇ ਸਨ ਅਤੇ ਇਸ ਲਈ ਸੱਭ ਮੈਂਬਰਾਂ ਨੇ ਦਾਸ ਨੂੰ  ਗੁਰੂ ਘਰ ਦੀ ਸੇਵਾ ਸੰਭਾਲਣ ਦੀ ਬੇਨਤੀ ਕੀਤੀ ਸੀ | ਕਮੇਟੀ ਮੈਂਬਰਾਂ ਦੇ ਇਸ ਸੱਦੇ ਨੂੰ  ਉਹ ਨਾਂਹ ਨਾ ਕਰ ਸਕੇ | ਹੁਣ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੂੰ  ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਾਉਣਗੇ | ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਘਰਾਂ ਦੀ ਆਮਦਨ ਦਾ 60 ਫ਼ੀ ਸਦੀ ਹਿੱਸਾ ਸਿਖਿਆ 'ਤੇ ਖ਼ਰਚ ਕੀਤਾ ਜਾਵੇਗਾ ਜਦਕਿ 30 ਫ਼ੀ ਸਦੀ ਸਿਹਤ 'ਤੇ ਖ਼ਰਚ ਕੀਤਾ ਜਾਵੇ |

 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement