ਖ਼ਬਰਾਂ |

ਤਾਜ਼ਾ |

Punjab News: ਅਦਾਲਤ ’ਚੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨ ਨੂੰ ਰਸਤੇ ’ਚ ਮਾਰੀ ਗੋਲੀ
Published : Oct 6, 2024, 7:30 am IST
Updated : Oct 6, 2024, 7:30 am IST
SHARE ARTICLE
A young man who was going to pay a date from the court was shot on the way
A young man who was going to pay a date from the court was shot on the way

Punjab News: ਮੋਟਰਸਾਈਕਲ ਚਾਲਕਾਂ ਵਲੋਂ ਗੋਲੀ ਮਾਰ ਦਿਤੀ ਗਈ।

 

Punjab News: ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖੱਦਰ ਨੇੜੇ ਦੇਰ ਸ਼ਾਮ ਅਦਾਲਤ ਵਿਚੋਂ ਤਾਰੀਕ ਭੁਗਤ ਕੇ ਅਪਣੇ ਸਹੁਰੇ ਪਿੰਡ ਪਕੀਵਾ ਜਾ ਰਹੇ ਨੌਜਵਾਨ ਨੂੰ ਮੋਟਰਸਾਈਕਲ ਚਾਲਕਾਂ ਵਲੋਂ ਗੋਲੀ ਮਾਰ ਦਿਤੀ ਗਈ। ਇਸ ਸਬੰਧੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਅਮਰਜੀਤ ਵਾਸੀ ਪਕੀਵਾਂ ਨੇ ਦਸਿਆ ਕਿ ਮੇਰਾ ਜਵਾਈ ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਪਿੰਡ ਭਗਠਾਣਾ ਬੋਹੜਾਂ ਵਾਲਾ ਅਦਾਲਤ ਵਿਚੋਂ ਤਰੀਕ ਭੁਗਤ ਕੇ ਕਾਰ ਰਾਹੀਂ ਅਪਣੇ ਸਹੁਰੇ ਪਿੰਡ ਮੇਰੀ ਧੀ ਸੁਮਨ ਜੋ ਪੇਕੇ ਪਿੰਡ ਪਕੀਵਾ ਆਈ ਹੋਈ ਸੀ ਨੂੰ ਲੈਣ ਆ ਰਿਹਾ ਸੀ ਕਿ ਰਸਤੇ ਵਿਚ ਹੀ ਉਸ ਦੇ ਜਵਾਈ ਨੂੰ ਗੋਲੀ ਮਾਰ ਦਿਤੀ ਗਈ ਜਿਸ ਦੀ ਖ਼ਬਰ ਉਨ੍ਹਾਂ ਨੂੰ ਲੋਕਾਂ ਵਲੋਂ ਦਿਤੀ ਗਈ।

ਅਮਰਜੀਤ ਨੇ ਦਸਿਆ ਕਿ ਸਾਨੂੰ ਫੋਨ ਰਾਹੀਂ ਦਸਿਆ ਸੀ ਕਿ ਵਿਜੇ ਮਸੀਹ ਨੂੰ ਗੋਲੀ ਲੱਗਣ ਤੇ ਉਸ ਨੂੰ ਹਸਪਤਾਲ ਵਿਖੇ ਲਜਾਇਆ ਜਾ ਰਿਹਾ ਹੈ ਪ੍ਰੰਤੂ ਬਾਅਦ ਵਿਚ ਪਤਾ ਲੱਗਾ ਕਿ ਵਿਜੇ ਮਸੀਹ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਨੌਜਵਾਨ ਦੀ ਹਾਲਤ ਠੀਕ ਹੈ ਅਤੇ ਇਹ ਮਾਮਲਾ ਗੈਂਗਵਾਰ ਦਾ ਦਸਿਆ ਜਾ ਰਿਹਾ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement