
ਬੱਚੇ ਨੂੰ ਹਸਪਤਾਲ ਕਰਵਾਇਆ ਦਾਖਲ, ਆਪਰੇਸ਼ਨ ਦੌਰਾਨ ਬੱਚੇ ਦਾ ਵੱਢਣਾ ਪਿਆ ਪੈਰ
ਲੁਧਿਆਣਾ: ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਪੰਜ ਸਾਲ ਦਾ ਬੱਚਾ ਟਰੇਨ ਤੋਂ ਉਤਰਦੇ ਵਕਤ ਪੈਰ ਫਿਸਲਣ ਕਾਰਨ ਟਰੇਨ ਅਤੇ ਪਲੈਟਫਾਰਮ ਵਿੱਚ ਬਣੇ ਗੈਪ ਵਿੱਚ ਡਿੱਗ ਪਿਆ। ਇਸ ਕਾਰਨ ਬੱਚੇ ਦਾ ਪੈਰ ਚਲਦੀ ਟ੍ਰੇਨ ਦੇ ਨੀਚੇ ਆ ਗਿਆ, ਜਿਸ ਤੋਂ ਬਾਅਦ ਬੱਚੇ ਦਾ ਪੈਰ ਵੱਢਿਆ ਗਿਆ।
ਬੱਚੇ ਨੂੰ ਉਸੇ ਵੇਲੇ ਲੁਧਿਆਣਾ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਪਹਿਲਾਂ ਦਿੱਲੀ ਅਤੇ ਫਿਰ ਮੇਰਠ ਹਸਪਤਾਲ ਰੈਫਰ ਕਰ ਦਿੱਤਾ ਗਿਆ। ਆਪਰੇਸ਼ਨ ਦੌਰਾਨ ਬੱਚੇ ਦਾ ਪੈਰ ਵੱਢਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 2 ਅਕਤੂਬਰ ਦੀ ਹੈ ਅਤੇ ਹੁਣ ਇਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।