
''ਭਾਰਤੀ ਗੋਦੀ ਮੀਡੀਆ ਨੈਗੇਟਿਵ ਪ੍ਰਾਪੇਗੰਡਾ ਛੱਡ ਕੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ 'ਤੇ ਜ਼ੋਰ ਲਾਵੇ''
ਲਾਹੌਰ:ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਕਮੇਟੀ ਵਿਚੋਂ ਸਿੱਖਾਂ ਨੂੰ ਬਾਹਰ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਨਾਕਾਰਦਿਆਂ ਗੋਦੀ ਮੀਡੀਆ ਦੀ ਜਮ ਕੇ ਨਿਖੇਧੀ ਕੀਤੀ ਅਤੇ ਆਖਿਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਸੰਸਥਾ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਕੋਲ ਹੈ।
Kartarpur Corridor
ਉਹਨਾਂ ਆਖਿਆ ਕਿ ਗੁਰਦੁਆਰਾ ਦੇ ਅੰਦਰ ਜਿੰਨੀਆਂ ਸਾਡੀਆਂ ਸੇਵਾਵਾਂ ਹਨ ਜਿਵੇਂ ਦੀਵਾਨ ਹਾਲ ਤੋਂ ਲੈ ਕੇ ਲੰਗਰ ਹਾਲ ਤੱਕ ਉਹ ਰਹਿਤ ਮਰਯਾਦਾ ਦੇ ਤਹਿਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਅਤੇ ਸਿੱਖਾਂ ਦੇ ਕੋਲ ਹੈ ਅਤੇ ਜਿਹੜੇ ਲੋਕ ਇਹ ਅਫਵਾਹਾਂ ਫਿਲਾ ਰਹੇ ਹਨ।
ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਪਿਛਲੇ ਲੰਮੇ ਲਮੇਂ ਤੋਂ ਕਰਤਾਰਪੁਰ ਦਾ ਲਾਂਘਾ ਕੋਰੋਨਾ ਤੋਂ ਬਾਅਦ ਜਦੋਂ ਦਾ ਖੋਲ੍ਹਿਆ ਤੁਸੀਂ ਇਸ ਲਾਂਘੇ ਬਾਰੇ ਇਕ ਸ਼ਬਦ ਨਹੀਂ ਬੋਲਿਆ ਕਿ ਇਹ ਲਾਂਘਾ ਪਹਿਲਾਂ ਪਾਕਿਸਤਾਨ ਨੇ 21 ਜੂਨ ਨੂੰ ਖੋਲ੍ਹਿਆ ਫਿਰ 2 ਅਕਤੂਬਰ ਨੂੰ ਸੰਗਤਾਂ ਲਈ ਖੋਲਿਆਂ ਤੁਹਾਡੇ ਵਿਚ ਇੰਨੀ ਹਿੰਮਤ ਨਹੀਂ ਹੈ
ਕਿ ਤੁਸੀਂ ਆਪਣੇ ਮੀਡੀਆ ਰਾਹੀਂ ਹਿੰਦੁਸਤਾਨ ਸਰਕਾਰ,ਐਸਜੀਪੀਸੀ ਤੇ ਦਬਾਅ ਪਾਓ ਵੀ ਇਹ ਲਾਂਘਾ ਹਿੰਦੁਸਤਾਨ ਵਿਚ ਜਿੰਨੀਆਂ ਸੰਗਤਾਂ ਬੈਠੀਆਂ ਸੀ ਉਹਨਾਂ ਲਈ ਖੋਲਿਆ ਗਿਆ ਸੀ ਤੁਸੀਂ ਕੋਰੋਨਾ ਪਿੱਛੇ ਲੁਕ ਕੇ ਕਰਤਾਰਪੁਰ ਦਾ ਲਾਂਘਾ ਨਹੀਂ ਖੋਲ ਰਹੇ ਕੀ ਜਿਹੜਾ ਹੁਣ ਗੁਰਪੁਬਰਬ ਮਨਾਇਆ ਗਿਆ ਦਰਬਾਰ ਸਾਹਿਬ ਵਿਚ ਉਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨਹੀਂ ਪਹੁੰਚੀਆਂ ਕੀ ਕੋਰੋਨਾ ਇਕੱਲਾ ਕਰਤਾਰਪੁਰ ਲਾਂਘੇ ਤੱਕ ਹੀ ਹੈ
ਅਸੀਂ ਵਾਰ ਵਾਰ ਇਹ ਬੇਨਤੀ ਕਰਦੇ ਹਾਂ ਕੋਰੋਨਾ ਦੇ ਦੌਰ ਵਿਚ ਸੰਗਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਾਂਗੇ। ਉਨ੍ਹਾਂ ਗੋਦੀ ਮੀਡੀਆ ਨੂੰ ਲਾਹਣਤਾਂ ਪਾਉਂਦਿਆਂ ਆਖਿਆ ਕਿ ਅਜਿਹੀਆਂ ਗ਼ਲਤ ਖ਼ਬਰਾਂ ਫੈਲਾਉਣ ਦੀ ਜਗ੍ਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਭਾਰਤ ਸਰਕਾਰ 'ਤੇ ਦਬਾਅ ਪਾਉਣ ਵੱਲ ਧਿਆਨ ਦਿੱਤਾ ਜਾਵੇ ਤਾਂ ਚੰਗਾ ਹੋਵੇਗਾ ਕਿਉਂਕਿ ਹਰ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹੈ।
ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਦੀ ਕਮੇਟੀ ਵਿਚੋਂ ਸਿੱਖਾਂ ਨੂੰ ਕੱਢੇ ਜਾਣ ਦੀ ਖ਼ਬਰ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਪੰਜਾਬੀ ਸਿੱਖ ਸੰਗਤ ਪਾਕਿਸਤਾਨ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਸਮੇਤ ਹੋਰ ਬਹੁਤ ਸਾਰੇ ਪਾਕਿਸਤਾਨੀ ਸਿੱਖਾਂ ਵੱਲੋਂ ਨਿੰਦਾ ਕੀਤੀ ਗਈ ਹੈ।