
ਕੈਪਟਨ ਅਮਰਿੰਦਰ ਸਿੰਘ ਫਿਰ ਹੋਏ ਇਕਾਂਤਵਾਸ
ਚੰਡੀਗੜ੍ਹ, 5 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੁੜ ਇਕਾਂਤਵਾਸ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਅੱਜ ਸ਼ਾਮ 7 ਵਜੇ ਕਿਸਾਨ ਅੰਦੋਲਨ ਦੇ ਚਲਦਿਆਂ ਰਾਜ ਦੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਪਰ ਉਨ੍ਹਾਂ ਦੇ ਇਕਾਂਤਵਾਸ ਜਾਣ ਦੇ ਮੱਦੇਨਜ਼ਰ ਇਹ ਸੰਬੋਧਨ ਪ੍ਰੋਗਰਾਮ ਮੁਲਤਵੀ ਕਰ ਦਿਤਾ ਗਿਆ। ਇਕ ਸਰਕਾਰੀ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪਿਛਲੇ ਦਿਨੀਂ ਭਗਵਾਨ ਸ੍ਰੀ ਮਹਾਂਰਿਸ਼ੀ ਵਾਲਮੀਕੀ ਜੀ ਦੇ ਦਿਵਸ ਮੌਕੇ ਮੁੱਖ ਮੰਤਰੀ ਨਾਲ ਪ੍ਰੋਗਰਾਮ ਵਿਚ ਸ਼ਾਮਲ ਇਕ ਉਚ ਅਧਿਕਾਰੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਹ ਕੋਰੋਨਾ ਸਾਵਧਾਨੀ ਦੇ ਨਿਯਮਾਂ ਮੁਤਾਬਕ ਇਕਾਂਤਵਾਸ ਹੋਏ ਹਨ। ਉਹ ਪਿਛਲੇ ਸਮੇਂ ਵਿਚ ਵੀ ਇਕਾਂਤਵਾਸ ਹੋ ਚੁੱਕੇ ਹਨ।