
650 ਤੋਂ ਵਧੇਰੇ ਕਿਸਾਨ ਹੋ ਚੁੱਕੇ ਹਨ ਸ਼ਹੀਦ
ਮੋਗਾ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 11 ਮਹੀਨਿਆਂ ਤੋਂ ਵਧ ਦਾ ਸਮਾਂ ਹੋ ਗਿਆ। ਇਸ ਦੌਰਾਨ 650 ਤੋਂ ਵਧੇਰੇ ਕਿਸਾਨ ਸ਼ਹੀਦ (Tragic news from Kisan Morcha) ਹੋ ਗਏ ਹਨ।
Farmers Protest
ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਟਿਕਰੀ ਮੋਰਚੇ ਤੋਂ ਪਰਤੀ 70 ਸਾਲਾਂ ਬੀਬੀ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ।
Mahinder Kaur
ਮ੍ਰਿਤਕ ਬੀਬੀ ਦੀ ਪਹਿਚਾਣ ਮਹਿੰਦਰ ਕੌਰ ਵਾਸੀ ਹਿੰਮਤਪੁਰਾ ਵਜੋਂ ਹੋਈ ਹੈ। ਪਿੰਡ ਹਿੰਮਤਪੁਰਾ ਦੀ ਬੀਕੇਯੂ ਏਕਤਾ ਉਗਰਾਹਾਂ ਦੀ ਮਹਿਲਾ ਇਕਾਈ ਦੀ ਪ੍ਰਧਾਨ ਕਰਮਜੀਤ ਕੌਰ ਸੋਹੀ ਅਤੇ ਇਕਾਈ ਪ੍ਰਧਾਨ ਜਗੀਰ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਟਿਕਰੀ ਮੋਰਚੇ ‘ਤੇ ਮਹਿੰਦਰ ਕੌਰ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਵਾਪਸ ਲੈ ਕੇ ਆਇਆ ਗਿਆ ਅਤੇ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।