
ਨਹੀਂ ਲੈ ਰਿਹਾ ਕੋਈ ਸਾਰ
ਮੁਹਾਲੀ ( ਹਰਦੀਪ ਸਿੰਘ ਭੋਗਲ) ਸਾਡੇ ਸਮਾਜ ਅੰਦਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਥੇ ਮੰਤਰੀਆਂ ਦੇ ਜਵਾਕਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੇ ਦਿੱਤੀਆਂ ਜਾਂਦੀਆਂ ਹਨ। ਜੋ ਲੱਖਾਂ ਕਰੋੜਾਂ ਦੇ ਮਾਲਕ ਹੁੰਦੇ ਹਨ ਪਰ ਅਸਲ ਲੋੜਵੰਦਾਂ ਦੀਆਂ ਫਾਈਲਾਂ ਨੂੰ ਸਿੱਧੇ ਤੌਰ ਤੇ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਪਿਛਲੇ ਇਕ ਸਾਲ ਤੋਂ ਬਹੁਤ ਸਾਰੇ ਪਰਿਵਾਰ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਹੋਮਗਾਰਡ ਤੇ ਡਿਫੈਂਸ ਵਿਚ ਡਿਊਟੀ ਦੌਰਾਨ ਆਪਣੀ ਜਾਨ ਗਵਾ ਬੈਠੇ ਸਨ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ।
photo
ਬਹੁਤ ਸਾਰੀਆਂ ਫਾਈਲਾਂ ਸਰਕਾਰ ਦੇ ਦਫਤਰਾਂ ਵਿਚ ਧੂਲ ਫੱਕ ਰਹੀਆਂ ਹਨ ਪਰ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਦੀਵਾਲੀ ਦਾ ਤਿਉਹਾਰ ਵੀ ਲੰਘ ਗਿਆ ਹੈ ਪਰ ਬਹੁਤ ਸਾਰੇ ਪਰਿਵਾਰਕ ਮੈਂਬਰ ਹਜੇ ਵੀ ਆਸ ਲਾ ਕੇ ਸੜਕਾਂ 'ਤੇ ਬੈਠੇ ਹਨ। ਇਹ ਨੌਜਵਾਨ ਉਡੀਕ ਕਰ ਰਹੇ ਹਨ ਕਿ ਸਰਕਾਰ ਦਾ ਕੋਈ ਨੁਮਾਇੰਦਗਾ ਇਹਨਾਂ ਵੱਲ ਧਿਆਨ ਦੇਵੇਗਾ।
photo
ਰੋਜ਼ਾਨਾ ਸਪਕੋਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਹਰਜੀਤ ਨੇ ਦੱਸਿਆ ਕਿ ਉਹਨਾਂ ਨੂੰ ਧਰਨੇ 'ਤੇ ਬੈਠਿਆਂ ਨੂੰ 90 ਦਿਨ ਤੋਂ ਵੱਧ ਦਿਨ ਤੋਂ ਗਏ ਹਨ। ਅਸੀਂ ਸਰਕਾਰ ਨੂੰ ਫਰਿਆਦ ਕਰਦੇ ਹਾਂ ਸਾਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਸਰਕਾਰ ਵੱਡੇ-ਵਡੇ ਵਾਅਦੇ ਕਰਦੀ ਹੈ। ਅਸੀਂ ਸਾਰਿਆਂ ਨੂੰ ਨੌਕਰੀਆਂ ਦੇਵਾਂਗੇ ਪਰ ਸਾਨੂੰ ਹੀ ਤਰਸ ਦੇ ਆਧਾਰ 'ਤੇ ਨੌਕਰੀ ਦੇ ਦੇਵੋ ਸਾਡਾ ਤਾਂ ਹੱਕ ਹੈ।
photo
ਅਸੀਂ ਪਿਛਲੇ 90 ਦਿਨਾਂ ਤੋਂ ਇਥੇ ਡਟੇ ਹੋਏ ਹਾਂ ਸਾਡਾ ਵੀ ਜੀਅ ਕਰਦਾ ਅਸੀਂ ਘਰ ਜਾਈਏ ਘਰਦਿਆਂ ਨਾਲ ਤਿਉਹਾਰ ਮਨਾਈਏ। ਅਸੀਂ ਦੀਵਾਲੀ ਵਾਲੇ ਦਿਨ ਵੀ ਇਥੇ ਬੈਠੇ ਰਹੇ। ਹਰਜੀਤ ਨੇ ਦੱਸਿਆ ਕਿ ਉਹ ਸੁਖਜਿੰਦਰ ਰੰਧਾਵਾ ਕੋਲ ਵੀ ਗਏ ਸਨ ਉਹਨਾਂ ਨੇ ਕਿਹਾ ਕਿ ਸਾਡੇ ਵਲੋਂ ਕੰਮ ਹੋ ਗਿਆ ਤੇ ਜਦੋਂ ਅਸੀਂ ਵੱਡੇ ਅਧਿਕਾਰੀ ਕੋਲ ਜਾਣੇ ਹਾਂ ਉਹ ਕਹਿੰਦੇ ਹਨ ਹੋਮ ਸੈਕੇਟਰੀ ਕੋਲ ਜਾਓ।
photo
ਸਾਡੇ ਕੋਲ ਤਾਂ ਇੰਨਾ ਕਿਰਾਇਆ ਵੀ ਨਹੀਂ ਹੈ ਜੋ ਅਸੀਂ ਚਲੇ ਜਾਈਏ। ਹਰਜੀਤ ਨੇ ਦੱਸਿਆ ਕਿ ਸਾਰੇ ਆਪਣੇ ਪਿਓ ਦਾ ਹੱਕ ਲੈਣ ਲਈ ਬੈਠੇ ਹਨ। ਸਾਰਿਆਂ ਦੀਆਂ ਮਾਵਾਂ ਘਰ ਵਿਚ ਕੱਲੀਆਂ ਹਨ। ਕਈ ਵਾਰ ਤਾਂ ਸਾਨੂੰ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਕੋਈ ਹੋਰ ਨੌਕਰੀ ਕਿਉਂ ਨਹੀਂ ਕਰਦੇ। ਇਸ ਨੌਕਰੀ ਵਿਚ ਕੀ ਪਿਆ। ਨੌਜਵਾਨਾਂ ਨੇ ਕਿਹਾ ਕਿ ਜਿਸ ਸਰਕਾਰ ਦੇ ਕਾਰਜਕਾਲ ਦੌਰਾਨ ਮ੍ਰਿਤਕ ਦੇ ਪਰਿਵਾਰਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਉਸ ਤੋਂ ਕੋਈ ਉਮੀਦ ਨਾ ਲਾਈ ਜਾਵੇ।