
ਸਸਕਾਰ ਉਹਨਾਂ ਦੇ ਜੱਦੀ ਪਿੰਡ ਤਪਾ ਮੰਡੀ ਜਿਲ੍ਹਾ ਬਰਨਾਲਾ ਵਿਖੇ ਅੱਜ 1 ਵਜੇ ਦਿਨ ਐਤਵਾਰ ਕੀਤਾ ਜਾਵੇਗਾ।
ਤਪਾ ਮੰਡੀ - ਤਪਾ ਦੇ ਜੰਮਪਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੂੰ ਗਹਿਰਾ ਸਦਮਾ ਲੱਗਿਆ ਹੈ। ਦਰਅਸਲ ਉਨ੍ਹਾਂ ਦੇ ਮਾਤਾ ਰਣਜੀਤ ਕੌਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਤਪਾ ਦੇ ਰਾਮਬਾਗ ਵਿਖੇ ਦੁਪਹਿਰ ਇਕ ਵਜੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਬਲਬੀਰ ਸਿੱਧੂ ਨੇ ਖ਼ੁਦ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਮਾਤਾ ਜੀ ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਤਪਾ ਮੰਡੀ ਜਿਲ੍ਹਾ ਬਰਨਾਲਾ ਵਿਖੇ ਅੱਜ 1 ਵਜੇ ਦਿਨ ਐਤਵਾਰ ਕੀਤਾ ਜਾਵੇਗਾ।