Punjab Cabinet Meeting: ਪੰਜਾਬ ਕੈਬਨਿਟ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਪ੍ਰਵਾਨਗੀ; ਗੁਰਪੁਰਬ ਮੌਕੇ ਬਜ਼ੁਰਗਾਂ ਨੂੰ ਤੋਹਫ਼ਾ
Published : Nov 6, 2023, 1:32 pm IST
Updated : Nov 6, 2023, 1:32 pm IST
SHARE ARTICLE
Punjab Cabinet Meeting
Punjab Cabinet Meeting

ਪੰਜਾਬ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਅਹਿਮ ਫ਼ੈਸਲੇ

Punjab Cabinet Meeting News: ਪੰਜਾਬ ਸਰਕਾਰ ਨੇ ਸੂਬੇ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਨਾਂਅ ਦੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਧਾਰਮਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਨਗੇ। ਇਹ ਸਕੀਮ ਆਉਣ ਵਾਲੇ ਗੁਰਪੁਰਬ ਮੌਕੇ ਲਾਗੂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਪੈਰਾ ਮਿਲਟਰੀ ਫੋਰਸ ਵਿਚ ਸੇਵਾ ਕਰਦੇ ਹੋਏ ਅਪਾਹਜ ਹੋਣ ਵਾਲੇ ਸੈਨਿਕਾਂ ਨੂੰ ਦਿਤੀ ਜਾਣ ਵਾਲੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਕਾਨੂੰਗੋ ਅਤੇ ਪਟਵਾਰੀਆਂ ਦਾ ਸਾਂਝਾ ਕਾਡਰ ਵੀ ਐਲਾਨਿਆ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਧਾਰਮਕ ਸਥਾਨਾਂ ਦੀ ਯਾਤਰਾ ਕਰਨ ਦੀ ਸਹੂਲਤ ਦੇਵੇਗੀ। ਇਹ ਸਕੀਮ ਤਹਿਤ ਬਜ਼ੁਰਗਾਂ ਨੂੰ ਨਾਂਦੇੜ ਸਾਹਿਬ, ਵਾਰਾਣਸੀ, ਮਾਤਾ ਨੈਣਾ ਦੇਵੀ, ਜਵਾਲਾਜੀ, ਸਾਲਾਸਰ ਧਾਮ ਸਮੇਤ ਵੱਖ-ਵੱਖ ਧਾਰਮਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਇਸ ਦੇ ਲਈ ਸਬ-ਕਮੇਟੀ ਬਣਾਈ ਗਈ ਹੈ। ਨਿਯਮਾਂ ਤੋਂ ਇਲਾਵਾ ਬਜ਼ੁਰਗਾਂ ਨੂੰ ਧਾਰਮਕ ਸਥਾਨਾਂ 'ਤੇ ਕਿਵੇਂ ਅਤੇ ਕਦੋਂ ਲੈ ਕੇ ਜਾਣਾ ਹੈ, ਇਸ ਬਾਰੇ ਅੰਤਿਮ ਰੀਪੋਰਟ ਤਿਆਰ ਕਰੇਗੀ।

ਜੰਗੀ ਜਾਗੀਰ ਪੈਨਸ਼ਨ ਵਿਚ ਵਾਧਾ

ਇਸ ਤੋਂ ਇਲਾਵਾ ਪੰਜਾਬ ਵਿਚ ਪਹਿਲਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਜੰਗੀ ਜਾਗੀਰ ਵਜੋਂ 10,000 ਰੁਪਏ ਪੈਨਸ਼ਨ ਦਿਤੀ ਜਾਂਦੀ ਸੀ। ਹੁਣ ਇਸ ਨੂੰ ਵਧਾ ਕੇ 20 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ।

ਪੈਰਾ ਮਿਲਟਰੀ ਫੋਰਸ ਚ ਜ਼ਖ਼ਮੀ ਹੋਣ ਵਾਲਿਆਂ ਲਈ ਸਹਾਇਤਾ ਰਾਸ਼ੀ ਵਿਚ ਵਾਧਾ

ਇਸ ਦੇ ਨਾਲ ਹੀ ਅਰਧ ਸੈਨਿਕ ਬਲਾਂ ਵਿਚ ਜ਼ਖ਼ਮੀ ਹੋਣ ਦੀ ਸੂਰਤ ਵਿਚ ਸੈਨਿਕਾਂ ਨੂੰ ਦਿਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿਚ ਵੀ ਵਾਧਾ ਕੀਤਾ ਗਿਆ ਹੈ। 76 ਤੋਂ 100 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 20 ਤੋਂ ਵਧਾ ਕੇ 40 ਲੱਖ, 51 ਤੋਂ 75 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 10 ਤੋਂ ਵਧਾ ਕੇ 20 ਲੱਖ ਅਤੇ 25 ਤੋਂ 50 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 5 ਤੋਂ ਵਧਾ ਕੇ 10 ਲੱਖ ਕੀਤੀ ਗਈ ਹੈ।  
ਪੰਜਾਬ ਦੇ ਵਪਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ

ਚੀਮਾ ਨੇ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਮਾਨ ਅਤੇ ‘ਆਪ’ ਦੇ ਕਨਵੀਨਰ ਕੇਜਰੀਵਾਲ ਪੰਜਾਬ ਦੌਰੇ ‘ਤੇ ਸਨ ਤੇ ਇਸ ਦੌਰਾਨ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਹੁਣ ਪੰਜਾਬ ਸਰਕਾਰ ਵਪਾਰੀਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਈ ਹੈ। ਚੀਮਾ ਨੇ ਦਸਿਆ ਕਿ ਪੰਜਾਬ ਵੈਲਿਊ ਐਡਿਡ ਟੈਕਸ ਐਕਟ 2005 ਕੇਸ, ਸੀਐਸਟੀ 1956 ਕੇਸ, ਪੰਜਾਬ ਬੁਨਿਆਦੀ ਢਾਂਚਾ 2002 ਕੇਸ, ਪੰਜਾਬ ਜਨਰਲ ਟੈਕਸ, ਪੰਜਾਬ ਐਂਟਰਟੇਨਮੈਂਟ ਟੈਕਸ, ਲਗਜ਼ਰੀ ਟੈਕਸ 2009, ਪੰਜਾਬ ਇੰਸਟੀਚਿਊਟ ਅਤੇ ਆਨਰ ਟੈਕਸ ਸਮੇਤ ਲਗਭਗ 61847 ਕੇਸ ਪੈਂਡਿੰਗ ਹਨ। ਜਿਸ ਵਿਚ 2017 ਤੋਂ ਪਹਿਲਾਂ ਵੈਟ ਕੇਸਾਂ ਦੀ ਵੱਧ ਤੋਂ ਵੱਧ ਗਿਣਤੀ 32689 ਹੈ।

ਜਿਨ੍ਹਾਂ ਵਪਾਰੀਆਂ ਨੂੰ ਟੈਕਸ, ਜੁਰਮਾਨਾ ਅਤੇ 1 ਲੱਖ ਰੁਪਏ ਦਾ ਵਿਆਜ ਦੇਣਾ ਪੈਂਦਾ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਵੇਵ ਆਫ ਕਰ ਦਿਤਾ ਗਿਆ ਹੈ। 39,787 ਵਪਾਰੀਆਂ ਦੀ 1 ਲੱਖ ਰੁਪਏ ਤਕ ਦੀ ਰਕਮ ਬਕਾਇਆ ਸੀ। ਉਨ੍ਹਾਂ ਨੂੰ ਪੂਰੀ ਛੋਟ ਦਿਤੀ ਗਈ ਹੈ। ਇਸ ਦੇ ਨਾਲ ਹੀ 19361 ਵਪਾਰੀਆਂ ਦਾ ਟੈਕਸ, ਜੁਰਮਾਨਾ ਅਤੇ ਵਿਆਜ 1 ਲੱਖ ਤੋਂ 1 ਕਰੋੜ ਰੁਪਏ ਤਕ ਹੈ। ਉਨ੍ਹਾਂ ਲਈ ਟੈਕਸ 'ਤੇ 50% ਛੋਟ ਦਿਤੀ ਗਈ ਹੈ ਅਤੇ ਵਿਆਜ ਅਤੇ ਜੁਰਮਾਨਾ 100% ਮੁਆਫ ਕੀਤਾ ਗਿਆ ਹੈ। ਇਹ ਕਾਰੋਬਾਰੀਆਂ ਲਈ ਦੀਵਾਲੀ ਦਾ ਤੋਹਫਾ ਹੋਵੇਗਾ। ਇਹ ਸਕੀਮ 15 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ 15 ਮਾਰਚ 2024 ਤਕ ਲਾਗੂ ਰਹੇਗੀ।

ਕਾਨੂੰਗੋ- ਪਟਵਾਰੀਆਂ ਦਾ ਬਣਿਆ ਕਾਡਰ

ਪੰਜਵਾਂ ਫੈਸਲਾ ਕਾਨੂੰਗੋ ਅਤੇ ਪਟਵਾਰੀਆਂ ਬਾਰੇ ਹੋਇਆ ਹੈ। ਅੱਜ ਤਕ ਕਾਨੂੰਗੋ ਅਤੇ ਪਟਵਾਰੀਆਂ ਦਾ ਕੋਈ ਸਾਂਝਾ ਕਾਡਰ ਨਹੀਂ ਸੀ। ਸੂਬੇ ਵਿਚ ਅੱਜ ਤੋਂ ਪੰਜਾਬ ਦਾ ਸਾਂਝਾ ਕਾਡਰ ਬਣਾਇਆ ਗਿਆ ਹੈ।

Punjab Cabinet Meeting

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement