Punjab News: ਚੰਡੀਗੜ੍ਹ-ਪੰਜਾਬ ਦੀ ਹਾਲਤ ਚਿੰਤਾਜਨਕ, ਪਰਾਲੀ ਸਾੜਨ ਦੇ 262 ਨਵੇਂ ਮਾਮਲੇ ਕੀਤੇ ਗਏ ਦਰਜ
Published : Nov 6, 2024, 9:47 am IST
Updated : Nov 6, 2024, 9:47 am IST
SHARE ARTICLE
Chandigarh-Punjab Air Quality Index News in punjabi
Chandigarh-Punjab Air Quality Index News in punjabi

Punjab News:ਪੰਜਾਬ ਦੇ 6 ਸ਼ਹਿਰ ਆਮ ਨਾਲੋਂ 6 ਗੁਣਾ ਵੱਧ ਪ੍ਰਦੂਸ਼ਿਤ ਹਨ।

Chandigarh-Punjab Air Quality Index News in punjabi : ਹਵਾ ਦੀ ਦਿਸ਼ਾ ਪੂਰਬ ਵੱਲ ਹੋਣ ਤੋਂ ਬਾਅਦ ਹੀ ਲਗਾਤਾਰ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਵਿੱਚ ਲਗਾਤਾਰ ਬਦਲਾਅ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਕੁਝ ਘੰਟਿਆਂ 'ਚ ਹੀ ਹਵਾ ਖਤਰਨਾਕ ਪੱਧਰ 'ਤੇ ਪਹੁੰਚ ਰਹੀ ਹੈ। ਹਰਿਆਣਾ ਦੇ ਅਜਿਹੇ 19 ਸ਼ਹਿਰ ਹਨ। ਜਿੱਥੇ ਹਵਾ ਬਹੁਤ ਖਰਾਬ ਪੱਧਰ 'ਤੇ ਹੈ। ਪੰਜਾਬ ਤੇ ਚੰਡੀਗੜ੍ਹ ਦਾ ਵੀ ਇਹੀ ਹਾਲ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ 200 ਤੋਂ ਉਪਰ ਹੈ। ਇਸ ਦੇ ਨਾਲ ਹੀ ਪੰਜਾਬ ਦੇ 6 ਸ਼ਹਿਰ ਆਮ ਨਾਲੋਂ 6 ਗੁਣਾ ਵੱਧ ਪ੍ਰਦੂਸ਼ਿਤ ਹਨ।

 ਪਹਿਲਾਂ ਪਰਾਲੀ ਦੇ ਧੂੰਏਂ ਅਤੇ ਹੁਣ ਪਟਾਕਿਆਂ ਤੋਂ ਨਿਕਲਣ ਵਾਲੀ ਗੈਸ ਨੇ ਸਾਹ ਲੈਣਾ ਔਖਾ ਕਰ ਦਿੱਤਾ ਹੈ। ਸਾਹ ਲੈਣ ਵਿੱਚ ਤਕਲੀਫ਼ ਅਤੇ ਐਲਰਜੀ ਤੋਂ ਪੀੜਤ ਡਾਕਟਰਾਂ ਨੂੰ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ 10 ਗੁਣਾ ਵੱਧ ਗਈ ਹੈ। ਅੰਮ੍ਰਿਤਸਰ ਦੇ ਈਐਨਟੀ ਮਾਹਿਰ ਡਾਕਟਰ ਬ੍ਰਿਜ ਸਹਿਗਲ ਨੇ ਦੱਸਿਆ ਕਿ ਅਕਤੂਬਰ ਤੋਂ ਪਹਿਲਾਂ ਉਨ੍ਹਾਂ ਕੋਲ ਰੋਜ਼ਾਨਾ 4-5 ਮਰੀਜ਼ ਆਉਂਦੇ ਸਨ। ਅਕਤੂਬਰ ਵਿੱਚ ਇਹ ਗਿਣਤੀ 20-25 ਦੇ ਕਰੀਬ ਸੀ ਪਰ ਹੁਣ ਖਾਂਸੀ, ਜ਼ੁਕਾਮ, ਦਮਾ, ਐਲਰਜੀ ਆਦਿ ਦੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਆ ਰਹੇ ਹਨ।

ਪੰਜਾਬ ਦੇ ਸ਼ਹਿਰਾਂ ਦੇ ਹਾਲਾਤ ਇੱਕ ਦਿਨ ਬਾਅਦ ਫਿਰ ਤੋਂ ਵਿਗੜਨੇ ਸ਼ੁਰੂ ਹੋ ਗਏ ਹਨ। ਇੱਕ ਦਿਨ ਦੀ ਰਾਹਤ ਤੋਂ ਬਾਅਦ ਅੰਮ੍ਰਿਤਸਰ ਵਿੱਚ ਫਿਰ ਪ੍ਰਦੂਸ਼ਣ ਵਧ ਗਿਆ ਹੈ। ਵੱਧ ਤੋਂ ਵੱਧ ਪ੍ਰਦੂਸ਼ਣ ਦਾ ਪੱਧਰ 397 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਸਭ ਤੋਂ ਵੱਧ AQI 335 ਦਰਜ ਕੀਤਾ ਗਿਆ ਹੈ।
ਹਵਾ ਦੀ ਦਿਸ਼ਾ ਦਾ ਪੰਜਾਬ ਅਤੇ ਹਰਿਆਣਾ ਵਿੱਚ ਕਾਫੀ ਅਸਰ ਪੈ ਰਿਹਾ ਹੈ। ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਦੇ ਚੱਲਣ ਤੋਂ ਬਾਅਦ ਪ੍ਰਦੂਸ਼ਣ ਘੱਟ ਜਾਂਦਾ ਹੈ, ਜਦੋਂ ਕਿ ਜੇਕਰ ਹਵਾ ਦਾ ਰੁਖ ਪਾਕਿਸਤਾਨ ਜਾਂ ਦਿੱਲੀ ਤੋਂ ਹੋਵੇ ਤਾਂ ਹਵਾ ਬੇਕਾਬੂ ਹੋ ਜਾਂਦੀ ਹੈ।

ਪੰਜਾਬ ਵਿੱਚ 262 ਨਵੇਂ ਕੇਸ ਦਰਜ
ਪੰਜਾਬ ਵਿੱਚ ਸੋਮਵਾਰ ਨੂੰ ਪਰਾਲੀ ਸਾੜਨ ਦੇ 262 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਇਸ ਸਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 4,394 ਹੋ ਗਈ ਹੈ। ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 77 ਮਾਮਲੇ ਸਾਹਮਣੇ ਆਏ ਹਨ। ਉਸ ਤੋਂ ਬਾਅਦ ਬਠਿੰਡਾ ਅਤੇ ਫ਼ਿਰੋਜ਼ਪੁਰ ਵਿੱਚ 19-19 ਕੇਸ ਦਰਜ ਕੀਤੇ ਗਏ।ਅਧਿਕਾਰੀਆਂ ਨੇ ਦਿਨ ਭਰ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਜਾਰੀ ਰੱਖੀ ਅਤੇ 3.1 ਲੱਖ ਰੁਪਏ ਦੇ ਵਾਤਾਵਰਣ ਜੁਰਮਾਨੇ ਲਗਾਏ। ਹੁਣ ਤੱਕ ਸੂਬੇ ਵਿੱਚ 2,095 ਮਾਮਲਿਆਂ ਵਿੱਚ ਕੁੱਲ 54.65 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਜਾ ਚੁੱਕਾ ਹੈ। ਜਿਸ ਵਿੱਚੋਂ 49.57 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਸੋਮਵਾਰ ਨੂੰ 146 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ‘ਰੈੱਡ ਐਂਟਰੀ’ ਦਰਜ ਕੀਤੀ ਗਈ।

ਹਰਿਆਣਾ ਦੇ 19 ਸ਼ਹਿਰਾਂ ਦੀ ਹਵਾ ਸਾਹ ਲੈਣ ਯੋਗ ਨਹੀਂ ਹੈ। ਸਾਰੇ ਸ਼ਹਿਰ ਔਰੇਂਜ ਸ਼੍ਰੇਣੀ ਵਿੱਚ ਆਏ ਹਨ। ਗੁਰੂਗ੍ਰਾਮ ਵਿੱਚ ਸਭ ਤੋਂ ਵੱਧ AQI 500 ਤੱਕ ਪਹੁੰਚ ਗਿਆ। ਜੇਕਰ ਕੋਈ ਦਮੇ ਦਾ ਰੋਗੀ ਜਾਂ ਬਿਮਾਰ ਵਿਅਕਤੀ ਲੰਬੇ ਸਮੇਂ ਤੱਕ ਅਜਿਹੀ ਹਵਾ ਵਿੱਚ ਸਾਹ ਲੈਂਦਾ ਹੈ, ਤਾਂ ਉਸ ਦਾ ਬਿਮਾਰ ਹੋਣਾ ਲਾਜ਼ਮੀ ਹੈ।
ਭਿਵਾਨੀ ਦਾ ਸਭ ਤੋਂ ਵੱਧ AQI 405, ਅੰਬਾਲਾ ਦਾ 300, ਬਹਾਦੁਰਗੜ੍ਹ 456, ਬੱਲਭਗੜ੍ਹ 318, ਭਿਵਾਨੀ 405, ਧਾਰੂਹੇੜਾ 382, ​​ਫਰੀਦਾਬਾਦ 389, ਫਤੇਹਾਬਾਦ 322, ਹਿਸਾਰ 384, ਜੀਂਦ-320, ਕਰਨਾਲ, 316 ਕੁਰੂਕਸ਼ੇਤਰ 300, ਨਾਰਨੋਲ 342 , ਪਲਵਲ 301, ਪਲਵਲ 301, ਪਲਵਲ 301, ਪੰਚਕੂਲਾ 312, ਪਾਣੀਪਤ 225, ਰੋਹਤਕ 311, ਸਿਰਸਾ 305 ਅਤੇ ਯਮੁਨਾਨਗਰ ਦਾ AQI 314 ਦਰਜ ਕੀਤਾ ਗਿਆ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement