Faridkot News : ਵਿਜੀਲੈਂਸ ਵਿਭਾਗ ਦੀ ਟੀਮ ਨੇ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਦੇ ਦਫ਼ਤਰ ਵਿਖੇ ਅਚਨਚੇਤ ਕੀਤੀ ਚੈਕਿੰਗ

By : BALJINDERK

Published : Nov 6, 2024, 7:43 pm IST
Updated : Nov 6, 2024, 7:43 pm IST
SHARE ARTICLE
ਵਿਜੀਲੈਂਸ ਦੇ ਅਧਿਕਾਰੀ ਜਾਣਕਾਰੀ ਦਿੰਦੇ ਹੋਏ
ਵਿਜੀਲੈਂਸ ਦੇ ਅਧਿਕਾਰੀ ਜਾਣਕਾਰੀ ਦਿੰਦੇ ਹੋਏ

Faridkot News : ਖੇਡਾਂ ਵਤਨ ਪੰਜਾਬ ਦੀਆਂ 2023 ਦੌਰਾਨ ਫੰਡਾਂ ’ਚ ਹੇਰ ਫੇਰ ਕਰਨ ਦਾ ਦੋਸ਼, ਫਰੀਦਕੋਟ ਦੇ ਇਕ ਨਿੱਜੀ ਕੋਚ ਨੇ ਲਗਾਏ ਇਲਜ਼ਾਮ 

Faridkot News : ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਦੇ ਦਫਤਰ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਖੇਡ ਵਿਭਾਗ ਦਫਤਰ ਅੰਦਰ ਕਰੀਬ ਢਾਈ ਘੰਟਿਆਂ ਤੱਕ ਰਿਕਾਰਡ ਖੰਘਾਲਿਆ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਸਬੰਧਿਤ ਰਿਕਾਰਡ ਨੂੰ ਸੀਲ ਵੀ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਇਕ ਨਿਜੀ ਕੋਚ ਕੁਲਦੀਪ ਸਿੰਘ ਅਟਵਾਲ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਫਰੀਦਕੋਟ ਵਿਚ ਹੋਏ ਮੁਕਾਬਲਿਆਂ ਵਿਚ ਕਥਿਤ ਫੰਡਾਂ ਦੀ ਹੇਰ-ਫੇਰ ਤੇ ਬੇਨਿਯਮੀਆਂ ਦੀ ਸ਼ੰਕਾ ਦੇ ਚਲਦੇ ਪਹਿਲਾਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸ਼ਿਕਾਇਤ ਕੀਤੀ ਗਈ। ਪਰ ਕਰੀਬ ਇਕ ਸਾਲ ਬੀਤ ਜਾਣ ਬਾਅਦ ਵੀ ਕੋਈ ਪੁਖਤਾ ਕਾਰਵਾਈ ਨਾ ਹੋਈ ਤਾਂ ਉਕਤ ਕੋਚ ਵਲੋਂ ਇਸ ਪੂਰੇ ਮਾਮਲੇ ਸਬੰਧੀ ਇਕ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਸੀ। ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਵਿਭਾਗ ਫਰੀਦਕੋਟ ਦੀ ਟੀਮ ਵਲੋਂ ਅਚਨਚੇਤ ਜ਼ਿਲ੍ਹਾ ਖੇਡ ਅਫ਼ਸਰ ਫਰੀਦਕੋਟ ਦੇ ਦਫ਼ਤਰ ਦਬਿਸ਼ ਦਿੱਤੀ ਅਤੇ ਰਿਕਾਰਡ ਖੰਘਾਲਿਆ।

 ਇਸ ਮੌਕੇ ਜਾਣਕਾਰੀ ਦਿੰਦਿਆ ਵਿਜੀਲੈਂਸ ਫਰੀਦਕੋਟ ਦੇ ਸੰਦੀਪ ਸਿੰਘ ਇੰਸਪੈਕਟਰ  ਦੱਸਿਆ ਕਿ ਉਹਨਾਂ ਪਾਸ ਖੇਡਾਂ ਵਤਨ ਪੰਜਾਬ ਦੀਆਂ ਵਿਚ ਬੇਨਯਮੀਆਂ ਅਤੇ ਫੰਡਾਂ ਵਿਚ ਹੇਰ ਫੇਰ ਬਾਰੇ ਸ਼ਿਕਾਇਤ ਮਿਲੀ ਸੀ। ਜਿਸ ’ਤੇ ਅੱਜ ਜਾਂਚ ਲਈ ਅਚਨਚੇਤ ਚੈਕਿੰਗ ਕੀਤੀ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਫ਼ਤਰ ਦਾ ਰਿਕਾਰਡ ਸੀਲ ਕੀਤਾ ਗਿਆ ਹੈ ਜੋ ਲੋੜ ਪੈਣ ’ਤੇ ਤਲਬ ਕੀਤਾ ਜਾਵੇਗਾ। 

(For more news apart Vigilance Department team conducted surprise check office District Sports Officer of Faridkot News in punjabi  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement