ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
Published : Dec 6, 2018, 5:29 pm IST
Updated : Dec 6, 2018, 5:29 pm IST
SHARE ARTICLE
ਸੁਖਬਿੰਦਰ ਸਿੰਘ ਸਰਕਾਰੀਆ
ਸੁਖਬਿੰਦਰ ਸਿੰਘ ਸਰਕਾਰੀਆ

ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕ ਜ਼ਿਲਾ ਮਾਲ ਅਫ਼ਸਰ, 13...

ਚੰਡੀਗੜ (ਸ.ਸ.ਸ) : ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਜ਼ਿਲਾ ਮਾਲ ਅਫ਼ਸਰ ਅਮਨਪਾਲ ਸਿੰਘ ਦੀ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ ਤੋਂ ਬਦਲੀ ਗੁਰਦਾਸਪੁਰ ਵਿਖੇ ਕੀਤੀ ਗਈ ਹੈ।

ਤਹਿਸੀਲਦਾਰਾਂ ਵਿੱਚੋਂ ਮਨਜੀਤ ਸਿੰਘ ਭੰਡਾਰੀ ਦੀ ਫਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ, ਵਿਪਨ ਸ਼ਰਮਾਂ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਗੁਰੂ ਹਰਸਹਾਏ, ਦਰਸ਼ਨ ਸਿੰਘ-2 ਦੀ ਜਲਾਲਾਬਾਦ ਵਾਧੂ ਚਾਰਜ ਗੁਰੂ ਹਰਸਹਾਏ ਤੋਂ ਮੋੜ, ਸ਼ੀਸ਼ ਪਾਲ ਦੀ ਜੈਤੋਂ ਤੋਂ ਮਜੀਠਾ, ਸਰਾਜ ਅਹਿਮਦ ਦੀ ਸੰਗਰੂਰ ਤੋਂ ਸੰਗਰੂਰ ਵਾਧੂ ਚਾਰਜ ਧੂਰੀ, ਗੁਰਜੀਤ ਸਿੰਘ ਦੀ ਧੂਰੀ ਤੋਂ ਸ੍ਰੀ ਅਨੰਦਪੁਰ ਸਾਹਿਬ, ਹਰਬੰਸ ਸਿੰਘ ਦੀ ਮਲੋਟ ਤੋਂ ਬਰਨਾਲਾ, ਬਲਕਰਨ ਸਿੰਘ ਦੀ ਬਰਨਾਲਾ ਤੋਂ ਮਲੋਟ, ਤਰਸੇਮ ਸਿੰਘ ਦੀ ਭੁਲੱਥ ਤੋਂ ਦਸੂਹਾ, ਲਖਵਿੰਦਰ ਸਿੰਘ ਦੀ ਦਸੂਹਾ ਤੋਂ ਭੁਲੱਥ, ਸੀਮਾ ਸਿੰਘ ਦੀ ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ, ਗਰਮੀਤ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਖਡੂਰ ਸਾਹਿਬ ਅਤੇ ਜੈਤ ਕੁਮਾਰ ਦੀ ਅਬਹੋਰ ਤੋਂ ਫਾਜ਼ਿਲਕਾ ਵਿਖੇ ਬਦਲੀ ਕੀਤੀ ਗਈ ਹੈ।

ਇਸੇ ਤਰਾਂ ਨਾਇਬ ਤਹਿਸੀਲਦਾਰਾਂ ਵਿੱਚੋਂ ਰਜਿੰਦਰ ਸਿੰਘ ਦੀ ਬਮਿਆਲ ਤੋਂ ਨਕੋਦਰ, ਹਰਮਿੰਦਰ ਸਿੰਘ ਹੁੰਦਲ ਦੀ ਨਕੋਦਰ ਤੋਂ ਨਿਹਾਲ ਸਿੰਘ ਵਾਲਾ, ਧਰਮਿੰਦਰ ਕੁਮਾਰ ਦੀ ਨਿਹਾਲ ਸਿੰਘ ਵਾਲਾ ਤੋਂ ਗੜਸ਼ੰਕਰ, ਸੰਦੀਪ ਕੁਮਾਰ ਦੀ ਗੜਸ਼ੰਕਰ ਤੋਂ ਮਹਿਤਪੁਰ, ਗੁਰਦੀਪ ਸਿੰਘ ਦੀ ਮਹਿਤਪੁਰ ਤੋਂ ਲੋਈਆਂ, ਮੁਖਤਿਆਰ ਸਿੰਘ ਦੀ ਲੋਹੀਆਂ ਤੋਂ ਭਾਦਸੋਂ, ਅੰਕਿਤਾ ਅਗਰਵਾਲ ਦੀ ਭਾਦਸੋਂ ਤੋਂ ਐਲ.ਏ.ਓ., ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ, ਪਟਿਆਲਾ, ਗੁਰਪਿਆਰ ਸਿੰਘ ਦੀ ਧਨੌਲਾ ਤੋਂ ਮੁਲਾਂਪੁਰ, ਤਰਵਿੰਦਰ ਕੁਮਾਰ ਦੀ ਮੁਲਾਂਪੁਰ ਤੋਂ ਡੇਹਲੋਂ, ਕੁਲਦੀਪ ਸਿੰਘ ਦੀ ਡੇਹਲੋਂ ਤੋਂ ਧਨੌਲਾ

ਯਾਦਵਿੰਦਰ ਸਿੰਘ ਦੀ ਮੱਖੂ ਤੋਂ ਜੀਰਾ ਵਾਧੂ ਚਾਰਜ ਮੱਖੂ, ਅਵਿਨਾਸ਼ ਚੰਦਰ ਦੀ ਜੀਰਾ ਤੋਂ ਖੂਹੀਆਂ ਸਰਵਰ, ਨੀਰਜ ਕੁਮਾਰ ਦੀ ਖੂਹੀਆਂ ਸਰਵਰ ਤੋਂ ਲੱਖੇਵਾਲੀ, ਰਜਿੰਦਰਪਾਲ ਸਿੰਘ ਦੀ ਲੱਖੇਵਾਲੀ ਤੋਂ ਦੋਦਾ, ਚਰਨਜੀਤ ਕੌਰ ਦੀ ਦੋਦਾ ਤੋਂ ਗਿੱਦੜਬਾਹਾ, ਜਸਵੀਰ ਕੌਰ ਦੀ ਬਨੂੜ ਤੋਂ ਡੇਰਾਬੱਸੀ, ਸੁਖਵਿੰਦਰਪਾਲ ਵਰਮਾਂ ਦੀ ਡੇਰਾਬੱਸੀ ਤੋਂ ਬਨੂੜ, ਮਨਜੀਤ ਸਿੰਘ ਦੀ ਫਤਿਹਗੜ ਚੂੜੀਆਂ ਤੋਂ ਬਮਿਆਲ, ਕਰਨਪਾਲ ਸਿੰਘ ਦੀ ਅਟਾਰੀ ਤੋਂ ਅਜਨਾਲਾ ਵਾਧੂ ਚਾਰਜ ਰਮਦਾਸ, ਚੰਦਨ ਮੋਹਨ ਦੀ ਸੁਲਤਾਨਪੁਰ ਲੋਧੀ ਵਾਧੂ ਚਾਰਜ ਤਲਵੰਡੀ ਚੌਧਰੀਆਂ ਤੋਂ ਤਲਵੰਡੀ ਚੌਧਰੀਆਂ

 ਸੁਖਚਰਨ ਸਿੰਘ ਚੰਨੀ ਦੀ ਭਗਤਾ ਭਾਇਕਾ ਤੋਂ ਫਰੀਦਕੋਟ, ਪੁਨੀਤ ਬਾਂਸਲ ਦੀ ਰਾਮਪੁਰਾ ਫੂਲ ਤੋਂ ਰਾਮਪੁਰਾ ਫੂਲ ਵਾਧੂ ਚਾਰਜ ਭਗਤਾ ਭਾਈਕਾ, ਜਤਿੰਦਰਪਾਲ ਸਿੰਘ ਦੀ ਲੰਬੀ ਤੋਂ ਐਨ.ਟੀ. ਅਗਰੇਰੀਅਨ, ਫਿਰੋਜ਼ਪੁਰ, ਕਮਲਦੀਪ ਸਿੰਘ ਗੋਲਡੀ ਦੀ ਮੌੜ ਤੋਂ ਬਰਨਾਲਾ, ਜਗਸੀਰ ਸਿੰਘ ਦੀ ਲੋਪੋਕੇ ਤੋਂ ਲੋਪੋਕੇ ਵਾਧੂ ਚਾਰਜ ਅਤੇ ਵਰਿਆਮ ਸਿੰਘ ਦੀ ਬਟਾਲਾ ਤੋਂ ਬਟਾਲਾ ਵਾਧੂ ਚਾਰਜ ਨੌਸ਼ਹਿਰਾ ਮੱਝਾ ਸਿੰਘ ਅਤੇ ਫਤਿਹਗੜ ਚੂੜੀਆਂ ਵਿਖੇ ਕੀਤੀ ਗਈ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement