
ਦੇਸ਼ 'ਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਉੱਤਰੇ ਨਵਜੋਤ ਸਿੰਘ ਸਿੱਧੂ ਨੇ 17 ਦਿਨਾਂ 'ਚ 70 ਤੋਂ ਵੱਧ ਰੈਲੀਆਂ ਕਰ ਆਪਣਾ ਗਲਾ ਬਿਠਾ ਲਿਆ ਹੈ।ਡਾਕਟਰਾਂ...
ਚੰਡੀਗੜ੍ਹ (ਭਾਸ਼ਾ) : ਦੇਸ਼ 'ਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਉੱਤਰੇ ਨਵਜੋਤ ਸਿੰਘ ਸਿੱਧੂ ਨੇ 17 ਦਿਨਾਂ 'ਚ 70 ਤੋਂ ਵੱਧ ਰੈਲੀਆਂ ਕਰ ਆਪਣਾ ਗਲਾ ਬਿਠਾ ਲਿਆ ਹੈ।ਡਾਕਟਰਾਂ ਨੇ ਹੁਣ ਸਿੱਧੂ ਨੂੰ 5 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ।ਚੋਣ ਪ੍ਰਚਾਰ ਦੌਰਾਨ ਭਾਜਪਾ ਤੇ ਖਾਸਕਰ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨੇ ਸਾਧਣ ਵਾਲੇ ਸਿੱਧੂ ਫ਼ਿਲਹਾਲ ਰੈਲੀਆਂ 'ਚ ਨਹੀਂ ਗਰਜਣਗੇ। ਗਲਾ ਬੈਠਣ ਨਾਲ ਬੇਸ਼ਕ ਸਿੱਧੂ ਤਕਲੀਫ਼ ਜ਼ਰੂਰ ਮਹਿਸੂਸ ਕਰਨਗੇ ਪਰ ਉਨ੍ਹਾਂ ਦੇ ਵਿਰੋਧੀਆਂ ਨੂੰ ਫ਼ਿਲਹਾਲ ਰਾਹਤ ਜ਼ਰੂਰ ਮਿਲੇਗੀ।
Navjot Singh Sidhu
ਪਾਰਟੀ ਨੇ ਇੱਕ ਅਧਿਕਾਰਤ ਬਿਆਨ 'ਚ ਕਿਹਾ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਰੁਝੇਵੇਂ ਕਾਰਨ ਉਮੀਦਵਾਰਾਂ ਲਈ ਇੱਕ ਤੋਂ ਬਾਅਦ ਇੱਕ ਜ਼ਬਰਦਸਤ 70 ਜਨਤਕ ਰੈਲੀਆਂ ਕੀਤੀਆਂ।ਜਿਸ ਕਾਰਨ ਸਿੱਧੂ ਦਾ ਗਲਾ ਬੈਠ ਗਿਆ ਹੈ।ਬਿਆਨ ਚ ਅੱਗੇ ਕਿਹਾ ਗਿਆ ਹੈ ਕਿ ਲਗਾਤਾਰ ਜਨਤਕ ਰੈਲੀਆਂ ਕਰਨ ਮਗਰੋਂ ਸਿੱਧੂ ਦੀ ਆਵਾਜ਼ ਬੈਠ ਗਈ ਹੈ ਜਿਸ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ 3 ਤੋਂ 5 ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਲਗਾਤਾਰ ਹੈਲੀਕਾਪਟ ਤੇ ਹਵਾਈ ਜਹਾਜ਼ ਦੇ ਸਫ਼ਰ ਨੇ ਸਿੱਧੂ ਦੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
Navjot Singh Sidhu
ਜ਼ਿਕਰ ਏ ਖਾਸ ਹੈ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜ ਸੂਬਿਆਂ 'ਚ ਕਾਂਗਰਸ ਲਈ ਸਿੱਧੂ ਨੇ 70 ਤੋਂ ਵੱਧ ਰੈਲੀਆਂ ਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ।