
ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਮੁੱਦਿਆਂ ਦੇ ਨਾਲ-ਨਾਲ ਇਕ ਅਜਿਹੇ ਮੁੱਦੇ ‘ਤੇ ਚਰਚਾ ਹੋਈ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਮੁੱਦਿਆਂ ਦੇ ਨਾਲ-ਨਾਲ ਇਕ ਅਜਿਹੇ ਮੁੱਦੇ ‘ਤੇ ਚਰਚਾ ਹੋਈ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੁੱਦੇ ਬਾਰੇ ਸਾਰੇ ਮੰਤਰੀਆਂ ਨੇ ਗੱਲ ਕੀਤੀ, ਇਹ ਮੁੱਦਾ ਹੈ ‘ਇਕ ਤਰ੍ਹਾਂ ਦੀ ਦਵਾਈ’। ਦਰਅਸਲ ਕੈਬਨਿਟ ਮੀਟਿੰਗ ਹਾਲ ਵਿਚ ਰਾਜਸਥਾਨ ਦੀ ਕਾਲੀ ਦਵਾਈ ‘ਤੇ ਚਰਚਾ ਹੋ ਰਹੀ ਸੀ।
Punjab Cabinet
ਸਭ ਤੋਂ ਪਹਿਲਾਂ ਇਕ ਮੰਤਰੀ ਮੁੱਖ ਮੰਤਰੀ ਨੂੰ ਇਕ ਹੋਰ ਮੰਤਰੀ ਵੱਲੋਂ ਦਵਾਈ ਦਿੱਤੇ ਜਾਣ ਦੀ ਗੱਲ ਆਖਦੇ ਹਨ। ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀ ਦਾ ਨਾਂਅ ਲੈ ਕੇ ਦਵਾਈ ਨਾ ਲੈਣ ਦੀ ਗੱਲ ਆਖਦੇ ਸੁਣਾਈ ਦਿੰਦੇ ਹਨ। ਇਸ ਤੋਂ ਬਾਅਦ ਇਕ ਹੋਰ ਮੰਤਰੀ ਨੇ ਇਸ ਗੱਲ ਦਾ ਹਿੱਸਾ ਬਣਦੇ ਹੋਏ ਰਾਜਸਥਾਨ ਤੋਂ ਦਵਾਈ ਲੈ ਆਉਣ ਦੀ ਗੱਲ ਕੀਤੀ। ਇਸ ਤੋਂ ਬਾਅਦ ਸਾਰੇ ਮੰਤਰੀ ਹੱਸਣ ਲੱਗ ਜਾਂਦੇ ਹਨ।
Punjab cabinet meeting
ਇਸ ਤੋਂ ਬਾਅਦ ਇਕ ਹੋਰ ਅਵਾਜ਼ ਆਉਂਦੀ ਹੈ, ਜਿਸ ਵਿਚ ਦਵਾਈ ਦਾ ਨਾਂਅ ਹੀ ਬਦਲ ਜਾਂਦਾ ਹੈ। ਦਵਾਈ ਨੂੰ ‘ਕਾਲੀ ਦਵਾਈ’ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇਕ ਮਹਿਲਾ ਮੰਤਰੀ ਦੀ ਅਵਾਜ਼ ਆਉਂਦੀ ਹੈ, ਜਿਸ ਵਿਚ ਕਾਲੀ ਦਵਾਈ ਰਾਜਸਥਾਨ ਤੋਂ ਮਿਲਣ ਬਾਰੇ ਸਵਾਲ ਕੀਤਾ ਜਾਂਦਾ ਹੈ। ਇਹ ਕਿਹੜੀ ਕਾਲੀ ਦਵਾਈ ਦੀ ਗੱਲ ਹੋ ਰਹੀ ਸੀ ਇਹ ਤਾਂ ਮੀਟਿੰਗ ਹਾਲ ਵਿਚ ਬੈਠੇ ਲੋਕ ਹੀ ਜਾਣਦੇ ਹੋਣਗੇ।
Captain Amarinder Singh
ਪਰ ਇਸ ਵੀਡੀਓ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਇਕ ਬੈਠਕ ਹੋਈ ਸੀ, ਜਿਸ ਦੀ ਇਹ ਵੀਡੀਓ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਸਾਰੇ ਪੱਤਰਕਾਰਾਂ ਅਤੇ ਮੀਡੀਆ ਚੈਨਲਾਂ ਨੂੰ ਜਾਰੀ ਕੀਤੀ ਗਈ ਸੀ। ਇਸ ਵੀਡੀਓ ਨੂੰ ਲੈ ਕੇ ਵਿਰੋਧੀਆਂ ਵੱਲੋਂ ਮੌਜੂਦਾ ਸਰਕਾਰ ‘ਤੇ ਨਿਸ਼ਾਨੇ ਵਿੰਨੇ ਜਾ ਰਹੇ ਹਨ।
ਦੇਖੋ ਵੀਡੀਓ
Punjab Cabinet