ਜਾਪਾਨ ਦੇ ਰਾਜਦੂਤ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ
Published : Dec 6, 2019, 3:58 pm IST
Updated : Dec 6, 2019, 3:58 pm IST
SHARE ARTICLE
JAPANESE AMBASSADOR MEETS CAPT. AMARINDER
JAPANESE AMBASSADOR MEETS CAPT. AMARINDER

ਪੰਜਾਬ ਵਿਚ ਨਿਵੇਸ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ੍ਰੀ ਸਤੋਸ਼ੀ ਸੁਜ਼ੂਕੀ ਨੂੰ ਅਪੀਲ ਕੀਤੀ ਕਿ ਉਹ ਜਾਪਾਨੀ ਕੰਪਨੀਆਂ ਵਲੋਂ ਰਾਜਪੁਰਾ ਅਤੇ ਬਠਿੰਡਾ ਵਿੱਚ ਬਣਨ ਵਾਲੇ ਮੈਗਾ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਲਈ ਜ਼ੋਰ ਦੇਣ। ਸ੍ਰੀ ਸੁਜ਼ੂਕੀ ਨੇ ਮੋਹਾਲੀ ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ਸ਼ਿਰਕਤ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

JAPANESE AMBASSADOR MEETS CAPT. AMARINDERJAPANESE AMBASSADOR MEETS CAPT. AMARINDER

ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਹੋਈ ਇਸ ਮਿਲਣੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਪਾਨੀ ਰਾਜਦੂਤ ਨੂੰ ਦੱਸਿਆ ਕਿ ਰਾਜਪੁਰਾ, ਮੋਹਾਲੀ ਦੇ ਬਿਲਕੁਲ ਨਾਲ ਵਸਿਆ ਹੋਇਆ ਹੈ ਜਿਸ ਨਾਲ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ ਹਵਾਈ ਆਵਾਜਾਈ ਵੀ ਉਪਲਬਧ ਹੋਵੇਗੀ।

Captain Amarinder SinghCaptain Amarinder Singh

ਉਨਾਂ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਰਾਹੀਂ ਉਦਯੋਗਿਕ ਪਾਰਕ ਵਿੱਚ ਕੰਪਨੀ ਦੇ ਯੂਨਿਟ ਸਥਾਪਤ ਕਰਨ ਲਈ ਨਿਵੇਸ਼ਕਾਂ ਦੀਆਂ ਬਿਜਲੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸ੍ਰੀ ਸੁਜ਼ੂਕੀ ਨੇ ਪੰਜਾਬ ਵਿੱਚ ਨਿਵੇਸ਼ ਲਈ ਅਨੁਕੂਲ ਵਾਤਾਵਰਣ ਕਾਇਮ ਕਰਨ 'ਤੇ ਸਰਕਾਰ ਦੀ ਸਲਾਹੁਤਾ ਕਰਦਿਆਂ ਭਰੋਸਾ ਦਿੱਤਾ ਕਿ ਜਾਪਾਨੀ ਕੰਪਨੀਆਂ ਰਾਜ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਲਈ ਅੱਗੇ ਆਉਣਗੀਆਂ।

Punjab GovtPunjab Govt

ਉਨਾਂ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਜਾਪਾਨ ਆਉਣ ਅਤੇ ਉੱਥੋਂ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਾਉਣ।
ਉਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਸਰਕਾਰ ਇੱਕ ਸਮਰਪਤ ਅਧਿਕਾਰੀ ਨੂੰ ਜਾਪਾਨੀ ਕੰਪਨੀਆਂ ਅਤੇ ਜਾਪਾਨ ਵਿਦੇਸ਼ ਟਰੇਡ ਸੰਸਥਾ (ਜੈਟਰੋ) ਨਾਲ ਰਾਬਤੇ ਲਈ ਤਾਇਨਾਤ ਕਰਨ ਤਾਂ ਜੋ ਜਾਪਾਨੀ ਨਿਵੇਸ਼ ਦੇ ਨਾਲ-ਨਾਲ ਤਕਨੀਕੀ ਭਾਈਵਾਲੀਆਂ ਅਤੇ ਜਾਪਾਨੀ ਕੰਪਨੀਆਂ ਨਾਲ ਸਾਂਝ ਹੋਰ ਪੀਡੀ ਕੀਤਾ ਜਾ ਸਕੇ।

Invest PunjabInvest Punjab

ਵਧੀਕ ਮੁੱਖ ਸਕੱਤਰ ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਸ੍ਰੀਮਤੀ ਵਿਨੀ ਮਹਾਜਨ ਨੇ ਸ੍ਰੀ ਸੁਜ਼ੂਕੀ ਨੂੰ ਜਾਣੂ ਕਰਾਇਆ ਕਿ ਜਾਪਾਨ ਦੀਆਂ ਕਈ ਨਾਮੀ ਕੰਪਨੀਆਂ ਜਿਨ੍ਹਾਂ ਵਿੱਚ ਆਇਚੀ, ਇਸੁਜ਼ੂ, ਯੈਨਮਾਰ ਅਤੇ ਕੰਸਾਈ ਨੇ ਪਹਿਲਾਂ ਹੀ ਪੰਜਾਬ ਦੀਆਂ ਮੋਹਰੀ ਕੰਪਨੀਆਂ ਵਰਧਮਾਨ ਗਰੁੱਪ, ਸਵਰਾਜ ਮਾਜ਼ਦਾ ਲਿਮਿਟਡ, ਸੋਨਾਲੀਕਾ ਅਤੇ ਨੈਰੋਲੈਕ ਪੇਂਟ ਨਾਲ ਕ੍ਰਮਵਾਰ ਸਾਂਝ ਬਣਾਈ ਹੋਈ ਹੈ।

JAPANESE AMBASSADOR MEETS CAPT. AMARINDERJAPANESE AMBASSADOR MEETS CAPT. AMARINDER

ਉਨਾਂ ਕਿਹਾ ਕਿ ਜਾਪਾਨ ਦਾ ਪਹਿਲਾਂ ਹੀ ਮਜ਼ਬੂਤ ਆਧਾਰ ਹੋਣ ਸਦਕਾ ਪੰਜਾਬ ਵਿੱਚ ਹੋਰ ਵੱਡੇ ਨਿਵੇਸ਼ ਕੀਤੇ ਜਾ ਸਕਦੇ ਹਨ। ਉਨਾਂ ਸ੍ਰੀ ਸੁਜ਼ੂਕੀ ਨੂੰ ਸੱਦਾ ਦਿੱਤਾ ਕਿ ਉਹ ਮੋਹਾਲੀ ਸਥਿਤ ਐਸ.ਟੀ.ਪੀ.ਆਈ. ਇੰਕੂਬੇਸ਼ਨ ਸੈਂਟਰ ਦਾ ਦੌਰਾ ਕਰਨ ਅਤੇ ਰਾਜ ਵਿੱਚ ਉਦਯੋਗਿਕ ਵਿਕਾਸ ਦੇ ਭਾਈਵਾਲ ਬਣਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਨਿਵੇਸ਼ ਪੰਜਾਬ ਮੇਜਰ ਬੀ.ਐਸ. ਕੋਹਲੀ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਨਿਵੇਸ਼ ਪੰਜਾਬ ਦੇ ਵਧੀਕ ਸੀ.ਈ.ਓ. ਅਵਨੀਤ ਕੌਰ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement