ਰਾਜਸਥਾਨ ਦੇ ਮੁੱਖ ਮੰਤਰੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਈਆਂ ਕੁਰਸੀਆਂ ਦਾ ਵਿਰੋਧ
Published : Dec 6, 2019, 11:49 am IST
Updated : Dec 6, 2019, 11:49 am IST
SHARE ARTICLE
Rajasthan Chief Minister opposes chairs in the presence of Guru Granth Sahib
Rajasthan Chief Minister opposes chairs in the presence of Guru Granth Sahib

ਸਮਾਗਮ 'ਚ ਸ਼ਾਮਲ ਰਾਗੀ ਜਥੇ, ਸਿੱਖ ਆਗੂ ਅਤੇ 'ਜਥੇਦਾਰ' ਦੇਣ ਜਵਾਬ : ਪ੍ਰੋ. ਮੋਰਜੰਡ

ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਦੁਨੀਆਂ ਭਰ 'ਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ ਪਰ ਕੁੱਝ ਥਾਵਾਂ 'ਤੇ ਸਿੱਖ ਸਿਧਾਂਤਾਂ ਜਾਂ ਰਹਿਤ ਮਰਿਆਦਾ ਤੋਂ ਅਣਜਾਣ ਸਿਆਸੀ ਆਗੂਆਂ ਵਲੋਂ ਕੀਤੀ ਜਾ ਰਹੀ ਅਣਗਹਿਲੀ ਨਾਲ ਮਰਿਆਦਾ ਦੀ ਹੋ ਰਹੀ ਉਲੰਘਣਾ ਤੋਂ ਨਵਾਂ ਵਿਵਾਦ ਪੈਦਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ashok gehlot Ashok Gehlot

ਰਾਜਸਥਾਨ ਸਰਕਾਰ ਵਲੋਂ ਬੀਤੇ ਦਿਨੀਂ ਅਸ਼ੋਕ ਗਹਿਲੋਤ ਮੁੱਖ ਮੰਤਰੀ ਰਾਜਸਥਾਨ ਦੀ ਜੈਪੁਰ ਵਿਖੇ ਸਥਿਤ ਰਿਹਾਇਸ਼ 'ਤੇ ਸ਼ਤਾਬਦੀ ਸਮਾਗਮਾਂ ਦੀ ਖ਼ੁਸ਼ੀ 'ਚ ਕਰਵਾਏ ਗਏ ਕੀਰਤਨ ਦਰਬਾਰ 'ਚ ਸਿੱਖ ਆਗੂਆਂ ਅਤੇ ਧਾਰਮਕ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਜਾਂ ਵਿਧਾਇਕਾਂ ਵਲੋਂ ਲਾਈਆਂ ਗਈਆਂ ਕੁਰਸੀਆਂ ਅਤੇ ਸੋਫ਼ਿਆਂ ਦੀ ਪੰਥਕ ਆਗੂਆਂ ਨੇ ਨਿਖੇਧੀ ਕੀਤੀ ਹੈ।

Rozana SpokesmanRozana Spokesman

ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਰਾਜਸਥਾਨ ਸਿੱਖ ਸੁਸਾਇਟੀ ਦੇ ਬਲਕਰਨ ਸਿੰਘ ਪਦਮਪੁਰ, ਦਸਮੇਸ਼ ਦਰਬਾਰ ਸੁਸਾਇਟੀ ਦੇ ਜਵੰਦ ਸਿੰਘ ਅਲਵਰ ਅਤੇ ਪੰਥਕ ਆਗੂ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ ਆਖਿਆ ਕਿ ਜੇਕਰ ਮੁੱਖ ਮੰਤਰੀ ਸਮੇਤ ਉਸ ਦੀ ਕੈਬਨਿਟ ਅਤੇ ਵਿਧਾਇਕ ਜਾਂ ਆਗੂ ਰਹਿਤ ਮਰਿਆਦਾ ਤੋਂ ਅਣਜਾਣ ਸਨ ਤਾਂ ਉਕਤ ਸਮਾਗਮ 'ਚ ਹਾਜ਼ਰ ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਮਨਿੰਦਰ ਸਿੰਘ ਬੱਗਾ, ਸਿੱਖ ਚਿੰਤਕ ਹਰਦੀਪ ਸਿੰਘ ਡਿਬਡਿਬਾ ਅਤੇ ਪੰਥਕ ਆਗੂ ਬਾਬਾ ਲੱਖਾ ਸਿੰਘ ਨੇ ਉਨ੍ਹਾਂ ਨੂੰ ਰਹਿਤ ਮਰਿਆਦਾ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਿਉਂ ਨਹੀਂ ਕੀਤੀ?

Baljinder Singh MorjandBaljinder Singh Morjand

ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੁਰਸੀਆਂ ਅਤੇ ਸੋਫ਼ੇ ਲਾ ਕੇ ਮੁੱਖ ਮੰਤਰੀ, ਰਾਜਪਾਲ ਅਤੇ ਵੱਡੇ ਸਿਆਸੀ ਆਗੂਆਂ ਨੂੰ ਉਪਰ ਬਿਠਾਇਆ ਗਿਆ, ਸਮਾਗਮ 'ਚ ਸਿੱਖਾਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਦਾ ਸਨਮਾਨ ਕਰਨ ਮੌਕੇ ਮੱਚੀ ਹਫੜਾ ਦਫੜੀ, ਸਿਰੋਪਾਉ ਤੇ ਸਨਮਾਨ ਚਿੰਨ੍ਹ ਦੀ ਵੀ ਬੇਅਦਬੀ ਹੋਈ ਅਤੇ ਫ਼ੋਟੋਆਂ ਵੀ ਟੁੱਟ ਗਈਆਂ।

ਉਨ੍ਹਾਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਕਰ ਰਹੇ ਜਥਿਆਂ ਅਤੇ ਸਿੱਖਾਂ ਦੇ ਧਾਰਮਕ ਆਗੂਆਂ ਨੇ ਵੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੀ ਨਾ ਸਮਝੀ। ਉਂਜ ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਵਲੋਂ ਸਿੱਖਾਂ ਲਈ ਕੀਤੇ ਵੱਡੇ ਐਲਾਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦੇ ਹੱਕਦਾਰ ਵੀ ਆਖਿਆ ਪਰ ਉਕਤ ਉਲੰਘਣਾ ਪ੍ਰਤੀ ਅਫ਼ਸੋਸ ਵੀ ਜ਼ਾਹਰ ਕੀਤਾ।

 

ਸੰਪਰਕ ਕਰਨ 'ਤੇ ਮਨਿੰਦਰ ਸਿੰਘ ਬੱਗਾ ਨੇ ਇਹ ਕਹਿ ਕੇ ਫ਼ੋਨ ਕੱਟ ਦਿਤਾ ਕਿ ਉਹ ਗੱਡੀ ਚਲਾ ਰਹੇ ਹਨ, ਜਦਕਿ ਹਰਦੀਪ ਸਿੰਘ ਡਿਬਡਿਬਾ ਨੇ ਮੰਨਿਆ ਕਿ ਉਨ੍ਹਾਂ ਇਕ ਤੋਂ ਵੱਧ ਵਾਰ ਸਟੇਜ ਸੰਚਾਲਕ ਨੂੰ ਮਰਿਆਦਾ ਦੀ ਉਲੰਘਣਾ ਸਬੰਧੀ ਜਾਣੂ ਕਰਵਾਉਂਦਿਆਂ ਉਕਤ ਲਾਪ੍ਰਵਾਹੀ ਦਾ ਵਿਰੋਧ ਕੀਤਾ ਸੀ।
 
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement