
ਅਪਣੇ ਦਾਦਾ ਜੀ ਨਾਲ ਦਿੱਲੀ ਮੋਰਚਿਆਂ ਵਿਚ ਵੀ ਸ਼ਾਮਲ ਹੋਣਗੇ ਇਹ ਬੱਚੇ
ਫਰੀਦਕੋਟ (ਜਸਵਿੰਦਰ ਸਿੰਘ ਸਿੱਧੂ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚਲਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋੜ ਦੇ ਦੋ ਬੱਚੇ ਲਗਾਤਾਰ ਧਰਨਿਆਂ ਵਿਚ ਸ਼ਮੂਲੀਅਤ ਕਰ ਰਹੇ ਹਨ। ਇਹਨਾਂ ਬੱਚਿਆਂ ਦਾ ਨਾਂਅ ਗੁਰਮਨਦੀਪ ਸਿੰਘ (10) ਤੇ ਅਮਨਦੀਪ ਸਿੰਘ (12) ਹੈ। ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਸਾਡੀ ਪੜ੍ਹਾਈ ਨਾਲੋਂ ਜ਼ਿਆਦਾ ਜ਼ਰੂਰੀ ਧਰਨੇ ਹਨ ਕਿਉਂਕਿ ਜੇਕਰ ਉਹਨਾਂ ਦੀ ਜ਼ਮੀਨ ਹੀ ਨਾ ਰਹੀ ਤਾਂ ਉਹ ਪੜ੍ਹਾਈ ਕਿਵੇਂ ਕਰਨਗੇ।
Gurmandeep Singh and Amandeep Singh
ਪੰਜਵੀਂ ਤੇ ਸੱਤਵੀਂ ਜਮਾਤ ਵਿਚ ਪੜ੍ਹ ਰਹੇ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਧਰਨਿਆਂ 'ਤੇ ਜਾ ਕੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਕਿਸਾਨੀ ਲਈ ਹਾਨੀਕਾਰਕ ਹਨ ਤੇ ਉਹਨਾਂ ਨੂੰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਹਨਾਂ ਬੱਚਿਆਂ ਵੱਲ਼ੋਂ ਇਕ ਗੀਤ ਵੀ ਤਿਆਰ ਕੀਤਾ ਗਿਆ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਇਆ।
Gurmandeep Singh and Amandeep Singh
ਬੱਚਿਆ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਅਸੀਂ ਅਪਣੇ ਹੱਕ ਲੈਣ ਲਈ ਧਰਨਿਆਂ 'ਤੇ ਜਾ ਰਹੇ ਹਾਂ। ਜਦੋਂ ਤੱਕ ਉਹਨਾਂ ਨੂੰ ਹੱਕ ਨਹੀਂ ਮਿਲਗੇ ਉਹ ਅਪਣੇ ਬਜ਼ੁਰਗਾਂ ਨਾਲ ਮਿਲ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹਿਣਗੇ। ਇਸ ਤੋਂ ਇਲਾਵਾ ਬੱਚਿਆਂ ਨੇ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦਾ ਵਿਰੋਧ ਕੀਤਾ ਤੇ ਉਸ ਨੂੰ ਨਸੀਹਤ ਦਿੱਤੀ।
Farmer Ranjeet Singh
ਬੱਚਿਆ ਦੇ ਦਾਦਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਤੇ ਉਹਨਾਂ ਨੇ ਕਈ ਮੋਰਚੇ ਫਤਿਹ ਕੀਤੇ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਦੇਸ਼ਾਂ-ਵਿਦੇਸ਼ਾਂ ਤੋਂ ਮਿਲ ਰਹੇ ਸਹਿਯੋਗ ਸਦਕਾ ਉਹ ਇਹ ਮੋਰਚਾ ਵੀ ਫਤਿਹ ਕਰਨਗੇ।
Gurmandeep Singh and Amandeep Singh
ਦੱਸ ਦਈਏ ਕਿ ਇਹਨਾਂ ਬੱਚਿਆ ਦੇ ਪਿਤਾ ਕਿਸਾਨ ਯੂਨੀਅਨ ਦੇ ਆਗੂ ਹਨ ਤੇ ਉਹ ਕਿਸਾਨੀ ਸੰਘਰਸ਼ ਦੇ ਚਲਦਿਆਂ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਹਨ। ਬੱਚਿਆ ਦਾ ਕਹਿਣਾ ਹੈ ਕਿ ਉਹ ਅਪਣੇ ਦਾਦਾ ਜੀ ਨਾਲ ਦਿੱਲੀ ਮੋਰਚਿਆਂ ਵਿਚ ਵੀ ਸ਼ਾਮਲ ਹੋਣਗੇ।