ਬ੍ਰਿਸਬੇਨ ਵਿਖੇ ਭਾਰਤੀ ਭਾਈਚਾਰੇ ਵਲੋਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਹਰਾ
Published : Dec 6, 2020, 12:22 am IST
Updated : Dec 6, 2020, 12:22 am IST
SHARE ARTICLE
image
image

ਬ੍ਰਿਸਬੇਨ ਵਿਖੇ ਭਾਰਤੀ ਭਾਈਚਾਰੇ ਵਲੋਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਹਰਾ

ਬ੍ਰਿਸਬੇਨ, 5 ਦਸੰਬਰ (ਜਗਜੀਤ ਖੋਸਾ): ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚਲ ਰਹੇ ਸੰਘਰਸ਼ ਦੀ ਹਮਾਇਤ ਵਿਚ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਧੁਰ ਅੰਦਰ ਸਿਟੀ ਹਾਲ ਸਾਹਮਣੇ ਸਮੂਹ ਭਾਰਤੀਆਂ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ।
ਇਸ ਦੋ ਘੰਟੇ ਦੇ ਸ਼ਾਂਤਮਈ ਰੋਸ ਵਿਚ ਬੁਲਾਰਿਆਂ ਅਤੇ ਸਥਾਨਕ ਲੋਕਾਂ ਨੇ ਭਾਰੀ ਰੋਸ ਅਧੀਨ ਭਾਰਤ ਦੀ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਅਪਣੇ ਹੱਕਾਂ ਲਈ ਸੜਕਾਂ 'ਤੇ ਰੁਲਦੇ ਕਿਸਾਨ ਤੇ ਕਿਰਤੀ ਵਰਗ ਲਈ ਚਿੰਤਾ ਪ੍ਰਗਟਾਈ ਕੀਤਾ।
ਸਥਾਨਕ ਲੋਕਾਂ ਨੇ ਵੱਖ-ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਦੇਸ਼ੀ ਭਾਈਚਾਰੇ ਵਲੋਂ ਕਿਸਾਨਾਂ ਦੀ ਇਸ ਜਦੋਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਅਪਣੀ ਵਚਨਬੱਧਤਾ ਦੁਹਰਾਈ। ਰੋਸ ਮੁਜ਼ਾਹਰੇ ਵਿਚ ਆਸ ਪ੍ਰਗਟਾਈ ਗਈ ਕਿ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਜਲਦੀ ਹੱਲ ਕਢੇਗੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement