
Ludhiana News: ਕੁਝ ਦਿਨ ਪਹਿਲਾਂ ਰਿਸ਼ਤੇਦਾਰ ਨਾਲ ਹੋਈ ਸੀ ਲੜਾਈ
A businessman died due to a fall in Ludhiana: ਲੁਧਿਆਣਾ 'ਚ ਧਾਗਾ ਵਪਾਰੀ ਦੀ ਸ਼ੱਕੀ ਹਾਲਾਤ 'ਚ ਡਿੱਗਣ ਕਾਰਨ ਮੌਤ ਹੋ ਗਈ। ਕੁਝ ਦਿਨ ਪਹਿਲਾਂ ਉਸ ਦਾ ਕਿਸੇ ਰਿਸ਼ਤੇਦਾਰ ਨਾਲ ਮਾਮੂਲੀ ਝਗੜਾ ਹੋਇਆ ਸੀ। ਇਸੇ ਝਗੜੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਦੇ ਲੋਕ ਘਰ ਬੈਠੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਏ ਨੌਜਵਾਨਾਂ ਨੇ ਵਪਾਰੀ ਨੂੰ ਧੱਕਾ ਮਾਰ ਦਿੱਤਾ, ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਪਰਿਵਾਰਕ ਮੈਂਬਰ ਉਸ ਨੂੰ ਸੀਐਮਸੀ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: Amritsar News: ਪ੍ਰੇਮੀ ਨਾਲ ਫਰਾਰ ਹੋਣ ਤੋਂ ਪਹਿਲਾਂ ਔਰਤ ਨੇ ਪਰਿਵਾਰ ਨੂੰ ਖੁਆਈਆਂ ਨਸ਼ੇ ਦੀਆਂ ਗੋਲੀਆਂ, ਬੱਚੀ ਦੀ ਮੌਤ
ਮ੍ਰਿਤਕ ਦੀ ਪਛਾਣ ਬਲਵੰਤ ਵਰਮਾ ਵਾਸੀ ਨਿਊ ਚੰਦਾ ਕਲੋਨੀ ਵਜੋਂ ਹੋਈ ਹੈ। ਪਰਿਵਾਰ ਨੇ ਥਾਣਾ ਬਸਤੀ ਜੋਧੇਵਾਲ ਨੂੰ ਸ਼ਿਕਾਇਤ ਦਿਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਬਲਵੰਤ ਦੇ 2 ਬੇਟੇ ਅਤੇ ਇਕ ਬੇਟੀ ਹੈ। ਪੁੱਤਰ ਮਨੀ ਵਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਨਾਲ ਲੜਾਈ ਹੋਈ ਸੀ। ਜਿਸ ਕਾਰਨ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੇ ਘਰ ਸਮਝੌਤਾ ਰੱਖਿਆ ਗਿਆ। ਜਿਸ ਵਿੱਚ ਦੋਵਾਂ ਪਾਸਿਆਂ ਤੋਂ ਚਾਰ ਚਾਰ ਵਿਅਕਤੀਆਂ ਨੂੰ ਬੁਲਾਇਆ ਗਿਆ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਜਿੰਮ ਟ੍ਰੇਨਰ ਨੂੰ ਮਾਰੀਆਂ ਗੋਲੀਆਂ
ਉਸੇ ਸਮੇਂ ਇਕ ਪਾਸਿਓਂ 15 ਤੋਂ 20 ਨੌਜਵਾਨ ਆਏ ਅਤੇ ਸਮਝੌਤੇ ਦੌਰਾਨ ਉਸ ਦੇ ਪਿਤਾ ਨਾਲ ਬਦਸਲੂਕੀ ਕਰਨ ਲੱਗੇ। ਉਨ੍ਹਾਂ ਨੌਜਵਾਨਾਂ ਨੇ ਉਸ ਦੇ ਪਿਤਾ ਨੂੰ ਧੱਕਾ ਦੇ ਦਿੱਤਾ ਜਿਸ ਨਾਲ ਪਿਤਾ ਹੇਠਾਂ ਡਿੱਗ ਪਏ। ਹਾਲਤ ਵਿਗੜਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ।