
Amritsar News: ਪੁਲਿਸ ਨੇ ਮੁਲਜ਼ਮ ਮਾਂ ਨੂੰ ਕੀਤਾ ਗ੍ਰਿਫ਼ਤਾਰ
Amritsar News Woman Makes Her Family Consume Drugs, kid Died: ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਸ਼ਕ ਵਿਚ ਅੰਨ੍ਹੀ ਮਾਂ ਹੀ ਆਪਣੀ ਦੋ ਸਾਲ ਦੀ ਬੱਚੀ ਦੀ ਮੌਤ ਦਾ ਕਾਰਨ ਬਣੀ। ਦਰਅਸਲ ਪ੍ਰੇਮੀ ਨਾਲ ਫਰਾਰ ਹੋਣ ਤੋਂ ਪਹਿਲਾਂ ਔਰਤ ਨੇ ਪਰਿਵਾਰ ਨੂੰ ਨਸ਼ੇ ਦੀਆਂ ਗੋਲ਼ੀਆਂ ਖੁਆ ਦਿੱਤੀਆਂ। ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਿਤਾ ਨੇ ਆਪਣੀ ਪਤਨੀ ਉੱਪਰ ਬੱਚੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਜਾਨੋਂ ਮਾਰਨ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਜਿੰਮ ਟ੍ਰੇਨਰ ਨੂੰ ਮਾਰੀਆਂ ਗੋਲੀਆਂ
ਮ੍ਰਿਤਕ ਬੱਚੀ ਦੇ ਵਾਰਸ ਥਾਣਾ ਲੋਪੋਕੇ ਵਿਖੇ ਲਾਸ਼ ਨੂੰ ਲੈ ਕੇ ਇਨਸਾਫ ਦੀ ਮੰਗ ਕਰਦੇ ਰਹੇ। ਮ੍ਰਿਤਕ ਬੱਚੀ ਨਿਮਰਤ ਦੇ ਪਿਤਾ ਹੀਰਾ ਸਿੰਘ ਵਾਸੀ ਪਿੰਡ ਕੱਕੜ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਮੇਰੀ ਪਤਨੀ ਲਛਮੀ ਕੌਰ ਦੇ ਗੁਆਂਢ ਵਿਚ ਰਹਿੰਦੇ ਲੜਕੇ ਨਾਲ ਨਜਾਇਜ਼ ਸਬੰਧ ਸਨ।
ਇਹ ਵੀ ਪੜ੍ਹੋ: Delhi News: ਦਿੱਲੀ ਹਵਾਈ ਅੱਡੇ 'ਤੇ ਸਿੰਗਾਪੁਰ ਦੂਤਘਰ ਦੀ ਫਰਜ਼ੀ ਨੰਬਰ ਪਲੇਟ ਕਾਰ ਮਾਮਲੇ ਵਿਚ ਵੱਡਾ ਖੁਲਾਸਾ
ਪਤਾ ਲੱਗਣ 'ਤੇ ਅਸੀਂ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਅੜੀ ਰਹੀ। ਬੀਤੀ ਰਾਤ ਲਛਮੀ ਕੌਰ ਨੇ ਸਾਰੇ ਪਰਿਵਾਰ ਨੂੰ ਖਾਣੇ 'ਚ ਨੀਂਦ ਦੀਆਂ ਗੋਲੀਆਂ ਦੇ ਦਿਤੀਆਂ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਨਸ਼ੀਲੀਆਂ ਗੋਲੀਆਂ ਕਾਰਨ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਪ੍ਰੰਤੂ ਇਹ ਛੋਟੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਲਛਮੀ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਉਸ ਦਾ ਪ੍ਰੇਮੀ ਹਾਲੇ ਫਰਾਰ ਦੱਸਿਆ ਜਾ ਰਿਹਾ ਸੀ।
ਪੁਲਿਸ ਵਲੋਂ ਬੱਚੀ ਨਿਮਰਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤਹਿਤ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।