
ਹਰਿਆਣਾ ਪੁਲਿਸ ਕਿਸਾਨਾਂ ਨੂੰ ਵਾਪਸ ਜਾਣ ਦੀ ਦੇ ਰਹੀ ਚਿਤਾਵਨੀ, 11 ਪਿੰਡਾਂ ਵਿੱਚ ਇੰਟਰਨੈੱਟ ਬੰਦ
ਓਹੀ ਹੋਇਆ ਜਿਸ ਗੱਲ ਦਾ ਡਰ ਸੀ, ਕਿਸਾਨ ਦੇ ਸਿਰ 'ਚ ਵੱਜਿਆ ਅੱਥਰੂ ਗੈਸ ਦਾ ਗੋਲ਼ਾ,
ਜ਼ਖਮੀ ਕਿਸਾਨ ਦੀ ਹਾਲਤ ਬਣੀ ਗੰਭੀਰ
ਸ਼ੰਭੂ 'ਤੇ ਮਾਹੌਲ ਤਣਾਅਪੂਰਨ, ਇੱਕ ਮਰਜੀਵੜਾ ਹੋ ਗਿਆ ਜਖ਼ਮੀ, ਦੇਖੋ ਮੌਕੇ ਦੇ ਹਾਲਾਤ
ਕਿਸਾਨਾਂ 'ਤੇ ਹਰਿਆਣਾ ਪੁਲਿਸ ਨੇ ਚਲਾਈਆਂ ਗੋ.ਲੀ.ਆਂ, ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲੇ, ਮਾਹੌਲ ਤ.ਣਾਅ.ਪੂਰਨ, ਜ਼.ਖ਼ਮੀ ਹੋ ਗਏ ਕਿਸਾਨ...
ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਸੁੱਟੇ ਅੱਥਰੂ ਗੈਸ ਦੇ ਗੋਲ਼ੇ, ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਲਈ ਬਲ ਦੀ ਕੀਤੀ ਵਰਤੋਂ
ਵੱਡੀ ਖ਼ਬਰ: ਮਾਹੌਲ ਤਣਾਅਪੁਰਨ ਕਿਸਾਨਾਂ ਨੂੰ ਹਟਾਉਣ ਲਈ ਫੋਰਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ, ਵੇਖੋ LIVE ਤਸਵੀਰਾਂ
ਪੁਲਿਸ ਵਾਲਿਆਂ ਦੇ ਸ਼ੈੱਡ 'ਤੇ ਚੜ੍ਹ ਕੇ ਬੈਠ ਗਿਆ ਨੌਜਵਾਨ ਕਿਸਾਨ,
ਹਰਿਆਣਾ ਪੁਲਿਸ ਨੂੰ ਕਿਸਾਨਾਂ ਨੇ ਪਾਇਆ ਹੋਇਆ ਵਕਤ
ਹਰਿਆਣਾ ਵਾਲੇ ਪਾਸੇ ਪਹੁੰਚ ਗਏ ਕਈ ਹੋਰ ਕਿਸਾਨ,
ਅੰਬਾਲਾ ਤੋਂ ਵਾਪਿਸ ਆਏ ਸ਼ੰਭੂ ਬਾਰਡਰ 'ਤੇ
ਹੁਣ ਦੋਵੇਂ ਪਾਸੇ ਕਿਸਾਨ ਅਤੇ ਵਿਚਾਲੇ ਹਰਿਆਣਾ ਪੁਲਿਸ
ਕਿਸਾਨਾਂ ਦਾ ਦਿੱਲੀ ਕੂਚ
ਦਿੱਲੀ ਕੂਚ ਲਈ ਜੱਦੋ-ਜਹਿਦ ਕਰ ਰਹੇ ਕਿਸਾਨ
ਹਰਿਆਣਾ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ
ਕਿਸਾਨਾਂ ’ਤੇ ਸਪਰੇਅ ਦਾ ਛਿੜਕਾਅ ਕਰ ਰਹੀ ਹਰਿਆਣਾ ਪੁਲਿਸ
ਹਰਿਆਣਾ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਛਿੜਕਾਅ ਕਰ ਰਹੀ ਹੈ। ਪੁਲਿਸ ਨੇ ਮੀਡੀਆ ਨੂੰ ਵੀ ਉਥੋਂ ਪਿੱਛੇ ਹਟਣ ਲਈ ਕਿਹਾ ਹੈ।
ਬਾਰਡਰ ਤੋਂ ਲਗਾਤਾਰ ਕੰਡਿਆਲੀਆਂ ਤਾਰਾਂ ਹਟਾ ਰਹੇ ਕਿਸਾਨ
ਘੱਗਰ ਦੇ ਹੇਠਾਂ ਅਤੇ ਪੁਲ਼ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ
ਕੀ ਹੋ ਸਕਦਾ ਹੈ ਦੋਵਾਂ ਧਿਰਾਂ 'ਚ ਵੱਡਾ ਟਕਰਾਅ ?
ਪਰਲੇ ਪਾਸਿਓ ਹਰਿਆਣਾ ਕਾਰਵਾਈ ਦੀ ਕਰ ਰਿਹਾ ਅਨਾਉਂਸਮੈਂਟ, ਘੱਗਰ 'ਚ ਵੀ ਫੋਰਸ ਕੀਤੀ ਤਾਇਨਾਤ, ਪਹਿਲਾ ਬੈਰੀਗੇਟ ਸੁੱਟਿਆ ਕਿਸਾਨਾਂ ਨੇ, ਵੇਖੋ Exclusive ਤਸਵੀਰਾਂ
ਕਿਸਾਨਾਂ ਨੇ ਕੰਢਿਆਲੀ ਤਾਰਾਂ ਪੁਲ਼ ਤੋਂ ਹੇਠਾਂ ਸੁੱਟੀਆਂ
ਹਰਿਆਣਾ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ
ਦਿੱਲੀ ਕੂੂਚ ਲਈ ਜੱਦੋ-ਜਹਿਦ ਕਰ ਰਹੇ ਕਿਸਾਨ
ਗ੍ਰੇਟਰ ਨੋਇਡਾ 'ਚ ਯੂ.ਪੀ. ਦੇ ਕਿਸਾਨਾਂ ਨੂੰ ਵੀ ਰੋਕਿਆ
ਬੈਰੀਕੇਡਿੰਗ ਲਾ ਕੇ ਖੜ੍ਹੇ ਮੁਲਾਜ਼ਮ ਭੜਕੇ
ਕਿਹਾ-ਬਿਨਾਂ ਇਜਾਜ਼ਤ ਤੋਂ ਨਹੀਂ ਜਾਣ ਦੇਵਾਂਗੇ
ਕਿਸਾਨਾਂ ਦੀ ਦਿੱਲੀ ਕੂਚ,ਕਿਸਾਨ ਤੇ ਪ੍ਰਸ਼ਾਸਨ ਅਹਿਮੋਂ ਸਾਹਮਣੇ,ਦੋ ਕੈਮਰਿਆਂ ਚ ਦੇਖੋ ਕਿ ਹੈ ਮਾਹੌਲ
ਖਨੌਰੀ ਸਰਹੱਦ ’ਤੇ ਹਲਚਲ
ਸ਼ੰਭੂ ਸਰਹੱਦ 'ਤੇ ਕਿਸਾਨਾਂ ਦੇ ਅੱਗੇ ਵਧਣ ਤੋਂ ਬਾਅਦ ਖਨੌਰੀ ਸਰਹੱਦ 'ਤੇ ਵੀ ਅੰਦੋਲਨ ਸ਼ੁਰੂ ਹੋ ਗਿਆ ਹੈ। ਪੁਲਿਸ ਮੁਲਾਜ਼ਮ ਇੱਥੇ ਅੱਥਰੂ ਗੈਸ ਦੇ ਗੋਲੇ ਲੈ ਕੇ ਚੌਕੀ 'ਤੇ ਤਾਇਨਾਤ ਹਨ। ਹਾਲਾਂਕਿ ਅਜੇ ਤੱਕ ਕਿਸਾਨਾਂ ਵੱਲੋਂ ਖਨੌਰੀ ਸਰਹੱਦ ਤੋਂ ਅੱਗੇ ਜਾਣ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਵਧਿਆ ਤਣਾਅ
ਦਿੱਲੀ ਵੱਲ ਮਾਰਚ ਕਰ ਰਹੇ 101 ਕਿਸਾਨ ਅਤੇ ਹਰਿਆਣਾ ਪੁਲਿਸ ਸ਼ੰਭੂ ਬਾਰਡਰ 'ਤੇ ਆਹਮੋ-ਸਾਹਮਣੇ ਹਨ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਹੈ। ਉਨ੍ਹਾਂ ਨੂੰ ਵਾਪਸ ਪਰਤਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਕਿਸਾਨ ਯੂਨੀਅਨ ਦੇ ਝੰਡਿਆਂ ਦੇ ਨਾਲ ਤਿਰੰਗੇ ਵੀ ਲੈ ਕੇ ਜਾ ਰਹੇ ਹਨ।
ਪੰਜਾਬ-ਹਰਿਆਣਾ ਸਰਹੱਦ 'ਤੇ ਪਿਛਲੇ 9 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ। 101 ਕਿਸਾਨ ਪੈਦਲ ਅੰਬਾਲਾ ਵੱਲ ਵਧਦੇ ਹੋਏ 2 ਬੈਰੀਕੇਡ ਪਾਰ ਕਰ ਚੁੱਕੇ ਹਨ। ਹੁਣ ਉਨ੍ਹਾਂ ਨੂੰ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਬੈਰੀਕੇਡ 'ਤੇ ਰੋਕ ਦਿੱਤਾ ਗਿਆ ਹੈ।
ਹਰਿਆਣਾ ਪੁਲਿਸ ਦੀ ਚੇਤਾਵਨੀ
ਕਿਸਾਨਾਂ ਨੇ ਪੈਦਲ ਹੀ 2 ਬੈਰੀਕੇਡ ਪਾਰ ਕੀਤੇ ਹਨ। ਇਸ ਤੋਂ ਬਾਅਦ ਹਰਿਆਣਾ ਪੁਲਿਸ ਉਨ੍ਹਾਂ ਨੂੰ ਵਾਪਸ ਜਾਣ ਅਤੇ ਅੱਗੇ ਨਾ ਵਧਣ ਦੀ ਚਿਤਾਵਨੀ ਦੇ ਰਹੀ ਹੈ। ਅਗਲਾ ਬੈਰੀਕੇਡ ਅਰਧ ਸੈਨਿਕ ਬਲ ਦਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਬੈਰੀਕੇਡ ਪਾਰ ਕਰਦੇ ਸਮੇਂ ਕੰਡਿਆਲੀ ਤਾਰ ਨੂੰ ਉਖਾੜ ਕੇ ਸੁੱਟ ਦਿੱਤਾ।