ਨੌਜਵਾਨ ’ਤੇ ਚਲਾਈਆਂ ਗੋਲੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
Published : Jan 7, 2021, 12:44 am IST
Updated : Jan 7, 2021, 12:44 am IST
SHARE ARTICLE
image
image

ਨੌਜਵਾਨ ’ਤੇ ਚਲਾਈਆਂ ਗੋਲੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ

ਫਿਰੋਜ਼ਪੁਰ 6 ਜਨਵਰੀ (ਕੰਵਰਜੀਤ ਕੰਬੋਜ): ਫ਼ਿਰੋਜ਼ਪੁਰ ਸ਼ਹਿਰ ਸਥਿਤ ਜੰਡੀ ਮੁਹੱਲਾ ਵਿਖੇ ਇਕ ਨੌਜਵਾਨ ’ਤੇ ਗੋਲੀਆਂ ਚਲਾ ਕੇ ਉਸ ਨੂੰ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ 4-5 ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦ੍ਰਿਸ਼ਟੀ ਪਤਨੀ ਚੇਤਨ ਪੁੱਤਰ ਵੀਰਭਾਨ ਵਾਸੀ ਜੰਡੀ ਮੁਹੱਲਾ ਅੰਦਰੂਨ ਅੰਮ੍ਰਿਤਸਰੀ ਗੇਟ ਫ਼ਿਰੋਜ਼ਪੁਰ ਸ਼ਹਿਰ ਨੇ ਦਸਿਆ ਕਿ ਉੁਸ ਦਾ ਪਤੀ ਚੇਤਨ (33) ਜੋ ਸਬਜ਼ੀ ਮੰਡੀ ਸਿਟੀ ਫ਼ਿਰੋਜ਼ਪੁਰ ਵਿਖੇ ਫ਼ਰੂਟ ਦੀ ਹੋਲਸੇਲ ਦਾ ਕੰਮ ਕਰਦਾ ਸੀ। 
ਮਿਤੀ 4 ਜਨਵਰੀ 2021 ਦੀ ਰਾਤ ਪੌਣੇ ਦਸ ਵਜੇ ਉਹ ਅਪਣੇ ਪਤੀ ਚੇਤਨ ਤੇ 2 ਬੱਚਿਆਂ ਨਾਲ ਗੱਡੀ ਏਸੰਟ ’ਤੇ ਸਵਾਰ ਹੋ ਕੇ ਅਪਣੀ ਵੱਡੀ ਭੈਣ ਰੰਮੀ ਨੂੰ ਰੇਲਵੇ ਸਟੇਸ਼ਨ ਕੈਂਟ ਫ਼ਿਰੋਜ਼ਪੁਰ ਛੱਡ ਕੇ ਵਾਪਸ ਘਰ ਜਾ ਰਹੇ ਸੀ, ਜਦ ਉਹ ਅਪਣੇ ਘਰ ਨੇੜੇ ਜਹਾਜ਼ ਵਾਲੀ ਗਲੀ ਕੋਲ ਪਹੁੰਚੇ ਤਾਂ ਇਕ ਦਮ ਫ਼ਾਰਚੂਨਰ ਗੱਡੀ ਰੰਗ ਚਿੱਟਾ ਜਿਸ ਦਾ ਨੰਬਰ ਨਹੀਂ ਪੜਿਆ ਜਾ ਸਕਿਆ ਤੇ ਗੱਡੀ ਵਿਚ ਸਵਾਰ ਵਿਅਕਤੀ ਵਾਰ ਵਾਰ ਹਾਰਨ ਵਜਾਉਣ ਲੱਗੇ। ਜਦ ਚੇਤਨ ਨੇ ਅਪਣੀ ਕਾਰ ਏਸੰਟ ਸਾਇਡ ਕੀਤੀ ਤਾਂ ਫ਼ਾਰਚੂਨਰ ਗੱਡੀ ਦੇ ਡਰਾਈਵਰ ਨੇ ਗੱਡੀ ਚੇਤਨ ਦੀ ਗੱਡੀ ਦੇ ਨਾਲ ਲਗਾ ਲਈ ਤੇ ਉਨ੍ਹਾਂ ਉਪਰ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ ਜੋ ਉਨ੍ਹਾਂ ਵਿਚੋਂ ਫ਼ਾਇਰ ਚੇਤਨ ਦੇ ਲੱਗਾ ਤੇ ਉਹ ਸੀਟ ਉਪਰ ਡਿੱਗ ਪਿਆ। 
ਦ੍ਰਿਸ਼ਟੀ ਨੇ ਦਸਿਆ ਕਿ ਉਹ ਇਕ ਦਮ ਘਬਰਾ ਗਈ ਤੇ ਫ਼ਾਰਚੂਨਰ ਗੱਡੀ ਵਾਲੇ ਵਿਅਕਤੀ ਮੌਕੇ ਤੋਂ ਅਪਣੀ ਗੱਡੀ ਤੇ ਅਪਣੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਦ੍ਰਿਸ਼ਟੀ ਨੇ ਦਸਿਆ ਕਿ ਉਸੇ ਵਕਤ ਉਸ ਦੇ ਦਿਉਰ ਚੰਦਨ ਮੌਕੇ ’ਤੇ ਆ ਗਿਆ ਜਿਨ੍ਹਾਂ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਚੇਤਨ ਨੂੰ ਇਕ ਨਿਜੀ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਚੇਤਨ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫ਼ਸਰ ਨੇ ਦਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

ਪੁਲਿਸ ਨੇ ਕੀਤਾ 4-5 ਅਣਪਛਾਤਿਆਂ ਵਿਰੁਧ ਮਾਮਲਾ ਦਰਜ


 

SHARE ARTICLE

ਏਜੰਸੀ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement