
ਸਿਰਸਾ ਖੇਤਰ ਦੇ ਕਿਸਾਨਾਂ ਨੇ ਕਢਿਆ ਵਿਸ਼ਾਲ ਟਰੈਕਟਰ ਮਾਰਚ
ਕਾਲਾਂਵਾਲੀ, 6 ਜਨਵਰੀ (ਗੁਰਮੀਤ ਸਿੰਘ ਖਾਲਸਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਅਰੰਭੇ ਗਏ ਅੰਦੋਲਨ ਤਹਿਤ ਸਿਰਸਾ ਖੇਤਰ ਦੇ ਕਿਸਾਨਾਂ ਵੱਲੋਂ ਕਸਬਾ ਰੋੜੀ ਤੋਂ ਇੱਕ ਵੱਡਾ ਟ੍ਰੈਕਟਰ ਮਾਰਚ ਕੱਢਿਆ ਗਿਆ | ਇਸ ਟ੍ਰੈਕਟਰ ਮਾਰਚ ਵਿੱਚ ਖੇਤਰ ਦੇ ਪਿੰਡ ਰੋੜੀ, ਸੂਰਤੀਆ, ਫੱਤਾ ਬਾਲੂ, ਫੱਗੂ, ਦੇਸੂ ਸ਼ਹੀਦਾਂ ਆਦਿ ਪਿੰਡਾਂ ਦੇ ਕਿਸਾਨ ਟ੍ਰੈਕਟਰਾਂ ਸਮੇਤ ਹਾਜਰ ਹੋਏ | ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਮਾਰਚ ਦਾ ਹਿੱਸਾ ਬਣਕੇ ਕਿਸਾਨ ਏਕਤਾ ਦ ਸਬੂਤ ਦਿੱਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ |
ਵੱਖ-ਵੱਖ ਪਿੰਡਾਂ ਵਿੱਚ ਪਹੁੰਚਣ ਤੇ ਕਿਸਾਨਾਂ ਦੇ ਇਸ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ ਅਤੇ ਕਨੂੰਨ ਬਾਪਸ ਲੈਣੇ ਚਾਹੀਦੇ ਹਨ | ਉਹਨਾਂ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਕਨੂੰਨ ਬਾਪਸ ਲਏ ਬਿਨਾਂ ਅੰਦੋਲਨ ਖਤਮ ਹੋ ਜਾਵੇਗਾ , ਜਿਨਾਂ ਸਮਾਂ ਕਨੂੰਨ ਬਾਪਸ ਨਹੀਂ ਹੋਣਗੇ ਅੰਦੋਲਨ ਹੋਰ ਤੇਜ ਹੁੰਦਾ ਜਾਵੇਗਾ | ਇਸ ਮੌਕੇ ਪਿੰਡ ਫੱਗੂ ਨਿਵਾਸੀ ਮੋਲਾ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਪੀ ਟੀ ਸਿੰਘ ਆਦਿ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਵੀ ਫੈਸਲੇ ਲਏ ਜਾਣਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਕਿਸਾਨ ਆਗੂਆਂ ਵੱਲੋਂ ਦਿੱਤੇ ਜਾਣ ਵਾਲੇ ਆਦੇਸ਼ਾਂ ਮੁਤਾਬਕ ਹੀ ਸੰਘਰਸ਼ ਵਿੱਚ ਹਿੱਸਾ ਪਾਵਾਂਗੇ | ਉਹਨਾਂ ਕਿਹਾ ਕਿ ਸਾਨੂੰ ਇਸ ਵੇਲੇ ਏਕਤਾ ਨਾਲ ਇਹ ਲੜਾਈ ਲੜਨੀ ਹੋਵੇਗੀ ਤਾਂ ਹੀ ਇਸ ਮੋਰਚੇ ਦੀ ਜਿੱਤ ਪ੍ਰਾਪਤ ਹੋਵੇਗੀ |
8arayna tractor march