
ਇਸ ਵਾਰ ਗਣਤੰਤਰ ਦਿਵਸ ਸਮਾਰੋਹ ਰੱਦ ਕਿਉਾ ਨਾ ਕਰ ਦਿਤਾ ਜਾਵੇ : ਸ਼ਸ਼ੀ ਥਰੂਰ
ਕਿਹਾ, ਪਰੇਡ ਲਈ ਲੋਕਾਂ ਨੂੰ ਬੁਲਾਉਣਾ 'ਗ਼ੈੈਰ-ਜ਼ਿੰਮੇਵਾਰਾਨਾ' ਹੋਵੇਗਾ
ਨਵੀਂ ਦਿੱਲੀ, 6 ਜਨਵਰੀ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਦੌਰਾ ਰੱਦ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮਹਿਮਾਨ ਨਾ ਹੋਣ ਦੀ ਸਥਿਤੀ 'ਚ ਇਸ ਵਾਰ ਗਣਤੰਤਰ ਦਿਵਸ ਸਮਾਰੋਹ ਨੂੰ ਰੱਦ ਕਿਉਾ ਨਾ ਕਰ ਦਿਤਾ ਜਾਵੇ?
ਉਨ੍ਹਾਂ ਮੰਗਲਵਾਰ ਰਾਤ ਨੂੰ ਟਵੀਟ ਕੀਤਾ ਕਿ ਹੁਣ ਜਦੋਂ ਇਸ ਮਹੀਨੇ ਬੋਰਿਸ ਜਾਨਸਨ ਨੇ ਭਾਰਤ ਯਾਤਰਾ ਕੋਵਿਡ ਦੀ ਦੂਜੀ ਲਹਿਰ ਕਾਰਨ ਰੱਦ ਕਰ ਦਿਤੀ ਹੈ ਅਤੇ ਸਾਡੇ ਕੋਲ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਨਹੀਂ ਹੈ ਤਾਂ ਅਜਿਹੇ 'ਚ ਇਕ ਕਦਮ ਅੱਗੇ ਕਿਉਾ ਨਾ ਜਾਈਏ ਅਤੇ ਜਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਈਏ?
ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਥਰੂਰ ਨੇ ਇਹ ਵੀ ਕਿਹਾ ਕਿ ਇਸ ਵਾਰ ਪਰੇਡ ਲਈ ਲੋਕਾਂ ਨੂੰ ਬੁਲਾਉਣਾ 'ਗ਼ੈੈਰ-ਜ਼ਿੰਮੇਵਾਰਾਨਾ' ਹੋਵੇਗਾ | ਜ਼ਿਕਰਯੋਗ ਹੈ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਜਾਨਸਨ ਨੇ ਅਪਣੇ ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਟ੍ਰੇਨ ਨਾਲ ਪੈਦਾ ਹੋਏ ਖ਼ਤਰੇ ਦੇ ਵਧਣ ਦੇ ਚਲਦੇ 26 ਜਨਵਰੀ ਦੇ ਗਣਤੰਤਰ ਦਿਵਸ ਸਮਾਰੋਹ 'ਤੇ ਭਾਰਤ ਦੀ ਅਪਣੀimage ਤੈਅ ਯਾਤਰਾ ਰੱਦ ਕਰ ਦਿਤੀ ਹੈ | ਅਧਿਕਾਰੀਆਂ ਨੇ ਦਸਿਆ ਕਿ ਜਾਨਸਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋੋਨ 'ਤੇ ਗੱਲ ਕਰ ਕੇ ਅਪਣਾ ਦੌਰਾ ਰੱਦ ਕਰਨ ਲਈ ਦੁੱਖ ਪ੍ਰਗਟਾਇਆ ਸੀ | ਜਾਨਸਨ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਲਈ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਦਿਤਾ ਗਿਆ ਸੀ | (ਪੀਟੀਆਈ)