ਪੁੱਤਰ ਦੀ ਅਰਥੀ ਜਦੋਂ ਪਿਉ ਦੇ ਮੋਢਿਆਂ ’ਤੇ ਜਾਂਦੀ ਹੈ ਤਾਂ ਫੇਰ ਅਸਮਾਨ ਵੀ ਰੋਂਦਾ ਹੈ
Published : Jan 7, 2021, 12:45 am IST
Updated : Jan 7, 2021, 12:45 am IST
SHARE ARTICLE
image
image

ਪੁੱਤਰ ਦੀ ਅਰਥੀ ਜਦੋਂ ਪਿਉ ਦੇ ਮੋਢਿਆਂ ’ਤੇ ਜਾਂਦੀ ਹੈ ਤਾਂ ਫੇਰ ਅਸਮਾਨ ਵੀ ਰੋਂਦਾ ਹੈ

ਨਵੀਂ ਦਿੱਲੀ, 6 ਜਨਵਰੀ  (ਲੰਕੇਸ਼ ਤ੍ਰਿਖਾ): ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ।  ਇਸ ਕਿਸਾਨੀ ਸੰਘਰਸ਼ ਵਿਤ ਬਹੁਕ ਸਾਰੇ ਕਿਸਾਨ ਵੀਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਉਹਨਾਂ ਵਿਚੋਂ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦਾ ਜੈ ਸਿੰਘ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਰ ਕੇ  ਮੌਕੇ ’ਤੇ ਹੀ ਮੌਤ ਹੋ ਗਈ ਪਰ ਕਿਸਾਨੀ ਸੰਘਰਸ਼ ਦਾ ਖੁਮਾਰ ਕਿਥੇ ਠੰਢਾ ਪੈਂਦਾ ਸੀ। ਜੈ ਸਿੰਘ ਦੀ  ਮੌਤ  ਤੋਂ  ਬਾਅਦ ਹੋਰ ਵੀ ਮਾਣ ਮਹਿਸੂਸ ਕਰ ਰਿਹਾ ਹੋਵੇਗਾ। ਸਪੋਕਸਮੈਨ ਦੇ ਪੱਤਰਕਾਰ ਵਲੋਂ ਜੈ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਕ ਗੱਲ ਦਾ ਵਾਸਤਾ ਉਸ ਨੂੰ ਮੈਂ ਵੀ ਪਾਇਆ ਸੀ ਕਿ  ਵੀ ਬੇਟੇ ਪਹਿਲਾਂ ਤੇਰੇ ਭਰਾ ਨੂੰ ਵਾਪਸ ਆ ਲੈਣ ਦੇ, ਫਿਰ ਚਲਾ ਜਾਵੀਂ।  ਜਿਸ ’ਤੇ ਜੈ ਸਿੰਘ ਨੇ ਕਿਹਾ ਕਿ ਜੇ ਭਰਾ ਦੇ ਆਉਣ ਤੋਂ ਬਾਅਦ ਕਾਨੂੰਨ ਵਾਪਸ ਹੋ ਗਏ, ਫਿਰ ਮੈਨੂੰ ਕਦੋਂ ਮੌਕਾ ਮਿਲੇਗਾ ਸੰਘਰਸ਼ ਵਿਚ ਜਾਣ ਦਾ।  
  ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜਦੋਂ ਇਕ ਪਿਤਾ ਅਪਣੇ ਪੁੱਤਰ  ਦੀ ਅਰਥੀ ਨੂੰ ਮੋਢਾ ਦਿੰਦਾ ਹੈ ਤੈਂ ਉਦੋਂ ਧਰਤੀ ਵੀ  ਵਜਨ ਨਹੀਂ ਚਲਦੀ। ਜੈ ਸਿੰਘ ਅਪਣੇ ਪਿਛੇ  ਤਿੰਨ ਬੱਚਿਆਂ ਅਪਣੀ ਪਤਨੀ ਅਤੇ ਅਪਣੇ ਪਿਤਾ ਨੂੰ ਛੱਡ ਗਿਆ ਜਿਸ ਦਾ ਦਿਨ ਰਾਤ ਇਸ ਗੱਲ ਵਿਚ ਖੁਸਰ ਰਿਹਾ ਹੈ ਕਿ ਹੁਣ ਅੱਗੇ ਬੱਚਿਆਂ ਦਾ ਕੀ ਹੋਵੇਗਾ। ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਬੱਚਿਆਂ ਦਾ ਅੱਗੇ ਭਵਿੱਖ ਨਹੀਂ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਭੂਤਕਾਲ ਤਾਂ ਲੰਘ ਗਿਆ,  ਉਦੋਂ  ਸਰੀਰ ਵੀ ਸਾਥ ਦਿੰਦਾ ਸੀ ਪਰ ਹੁਣ ਸਰੀਰ ਸਾਥ ਨਹੀਂ ਦਿੰਦਾ, ਹੁਣ ਮੈਨੂੰ ਇਹੀ ਫ਼ਿਕਰ ਹੈ ਵੀ ਅੱਗੇ ਬੱਚਿਆਂ ਦਾ ਕੀ ਹੋਵੇਗਾ। ਜੈ ਸਿੰਘ ਦੇ ਚਾਚਾ ਜੀ ਦੇ ਮੁੰਡੇ ਨੇ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਦੇ ਪਿਤਾ ਦੀ ਬਚਪਨ ਵਿਚ ਮੌਤ ਹੋ ਗਈ ਸੀ ਉਨ੍ਹਾਂ ਦੇ ਚਾਚਾ ਜੀ, ਤਾਇਆ ਜੀ ਨੇ ਕਦੇ ਵੀ ਉਸ ਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿਤੀ ।  ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜੈ ਸਿੰਘ ਬਹੁਤ ਹੀ ਫ਼ੱਕਰ ਸੁਭਾਅ ਦਾ ਇਨਸਾਨ ਸੀ ਉਸ ਨੇ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਸੀ। ਭਾਵੇਂ ਉਸ ਨੂੰ ਉਸ ਤੋਂ ਛੋਟੀ ਉਮਰ ਦਾ ਇਨਸਾਨ ਹੀ ਉਸ ਨੂੰ ਕਿਸੇ ਗੱਲ ਲਈ ਟੋਕ ਦੇਵੇ। ਜੈ ਸਿੰਘ ਦੀ ਪਤਨੀ ਨੇ  ਦਸਿਆ ਕਿਹਾ ਕਿ ਦੁੱਖ ਵੀ ਲਗਦਾ ਹੈ ਪਰ ਹੌਸਲਾ ਵੀ ਆਉਂਦਾ ਹੈ ਕਿ ਕੁਰਬਾਨ ਹੋਏ ਹਨ।

 ਜੈ ਸਿੰਘ ਇਕ ਕਿਸਾਨ ਹੋਣ ਦੇ ਨਾਲ ਨਾਲ ਇਕ ਲੇਖਕ, ਕਲਾਕਾਰ ਵੀ ਸੀ। ਜੈ ਸਿੰਘ ਅਪਣੇ ਵਿਚਾਰ ਡਾਇਰੀ ਵਿਚ ਲਿਖਦਾ ਸੀ ਤੇ ਹੁਣ ਉਹ ਡਾਇਰੀ ਉਸ ਦੀ ਪਤਨੀ ਕੋਲ ਰਹਿ ਗਈ ਹੈ।  ਜੈ ਸਿੰਘ ਦੀ ਪਤਨੀ ਨੇ ਕਿਹਾ ਕਿ ਜਿੰਨੀ ਜਿੰਦਗੀ ਹੈ ਉਨੀ ਜੈ ਸਿੰਘ ਦੀਆਂ ਯਾਦਾਂ ਨਾਲ ਲੰਘੇਗੀ ਹੁਣ। ਪਿਤਾ ਕੁਲਦੀਪ ਸਿੰਘ ਨੇ ਦਸਿਆ ਕਿ ਜੈ ਸਿੰਘ ਨੇ ਦਿੱਲੀ ਜਾਣ ਤੋਂ ਪਹਿਲਾਂ 3 ਕੁੜਤੇ ਪਜਾਮੇ ਸਵਾਏ ਸੀ  ਜਿਨ੍ਹਾਂ ਦੀ ਅਜੇ ਤਕ ਤਹਿ ਵੀ ਨਹੀਂ ਖੋਲ੍ਹੀ।  ਜੈ ਸਿੰਘ ਦੇ ਤਾਇਆ ਜੀ ਨੇ ਦਸਿਆ ਕਿ ਜੈ ਸਿੰਘ ਬਿਸਤਰਾ ਇਕ ਦਿਨ ਪਹਿਲਾਂ ਧਰ ਕੇ ਆਇਆ ਸੀ।  ਕੁਲਦੀਪ ਸਿੰਘ ਦੀ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦਾ ਵੱਡਾ ਭਰਾ ਸਾਏ ਦੀ ਤਰ੍ਹਾਂ ਨਾਲ ਉਨ੍ਹਾਂ ਨਾਲ ਹੈ।

ਫ਼ੋਟੋ : ਟੀਵੀ--ਪੁੱਤਰ ਦੀ ਅਰਥੀ


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement