
ਪੁਲਿਸ ਵਲੋਂ ਮਾਮਲਾ ਦਰਜ ਕਰਕੇ ਭਾਲ ਸ਼ੁਰੂ
ਮਲੇਰਕੋਟਲਾ (ਕੁਲਵੰਤ ਸਿੰਘ ਮੁਹਾਲੀ) - ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦੇ ਦਫ਼ਤਰ ਲੱਲੜ ਵਲੋਂ ਜਾਰੀ ਕੀਤੀ ਸੂਚਨਾ ਦੇ ਅਨੁਸਾਰ ਪ੍ਰਭਜੋਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਝਨੇਰ ਨੇ ਸੰਦੌੜ ਪੁਲਿਸ ਨੂੰ ਲਿਖਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਤਾਇਆ ਅਮਰੀਕ ਸਿੰਘ ਜੋ ਕਿ ਇੰਗਲੈਂਡ ਦਾ ਰਹਿਣ ਵਾਲਾ ਹੈ। ਲਾਕਡਾਊਨ ਹੋਣ ਕਾਰਨ ਆਪਣੇ ਪਿੰਡ ਆਪਣੀ ਮਾਤਾ ਜੀ ਨੂੰ ਮਿਲਣ ਲਈ ਆਇਆ ਹੋਇਆ ਸੀ ਜਿਸ ਦੇ ਬੱਚੇ ਇੰਗਲੈਂਡ ਵਿਚ ਹੀ ਰਹਿੰਦੇ ਹਨ। ਉਸ ਨੇ ਅੱਗੇ ਦੱਸਿਆ ਕਿ ਮੇਰਾ ਤਾਇਆ ਅਮਰੀਕ ਸਿੰਘ ਮਿਤੀ 03/01/2022 ਨੂੰ ਘਰੋਂ ਪੈਦਲ ਸੈਰ ਕਰਨ ਲਈ ਗਿਆ ਜੋ ਅੱਜ ਤੱਕ ਵਾਪਸ ਨਹੀਂ ਆਇਆ।
ਜਿਸ ਦੀ ਅਸੀਂ ਆਪਣੇ ਵੱਲੋਂ ਰਿਸ਼ਤੇਦਾਰੀਆਂ ਅਤੇ ਆਪਣੇ ਦੋਸਤਾਂ ਮਿੱਤਰਾਂ ਵਿਚ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ। ਇਸ ਸੰਬੰਧੀ ਥਾਣਾ ਸੰਦੌੜ ਦੇ ਮੁੱਖ ਅਫਸਰ ਇੰ. ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਥਾਣਾ ਸੰਦੌੜ ਵਿਚ ਮੁਕੱਦਮਾ ਨੰਬਰ 02 ਮਿਤੀ 06/01/2022 ਅਧੀਨ ਧਾਰਾ 346 ਆਈ.ਪੀ.ਸੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਗੁੰਮ ਹੋਏ ਐਨ.ਆਰ.ਆਈ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਪਾਲ ਸਿੰਘ ਕਰ ਰਹੇ ਹਨ।