CM ਭਗਵੰਤ ਮਾਨ ਨੇ ਨਵੇਂ ਬਣੇ ਮੰਤਰੀ ਡਾ. ਬਲਬੀਰ ਸਿੰਘ ਨੂੰ ਦਿੱਤੀ ਵਧਾਈ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਬਲਬੀਰ ਸਿੰਘ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ ਕਿ ਬਲਬੀਰ ਸਿੰਘ ਨੂੰ ਪੰਜਾਬ ਮੰਤਰੀ ਮੰਡਲ 'ਚ ਨਵੀਂ ਜ਼ਿੰਮੇਵਾਰੀ ਲਈ ਵਧਾਈ। ਡਾਕਟਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਅਤੇ ਤਜਰਬਾ ਯਕੀਨੀ ਤੌਰ 'ਤੇ ਪੰਜਾਬੀਆਂ ਦੀ ਸਿਹਤ ਲਈ ਲਾਹੇਵੰਦ ਸਾਬਤ ਹੋਵੇਗਾ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਦਾ ਸਿਹਤ ਖੇਤਰ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ।
ਪੰਜਾਬ ਕੈਬਨਿਟ ‘ਚ ਨਵੀਂ ਜ਼ਿੰਮੇਵਾਰੀ ਲਈ @AAPbalbir ਜੀ ਨੂੰ ਬਹੁਤ-ਬਹੁਤ ਵਧਾਈਆਂ…ਬਤੌਰ ਡਾਕਟਰ ਉਹਨਾਂ ਦੀਆਂ ਸੇਵਾਵਾਂ ਤੇ ਤਜਰਬਾ ਪੰਜਾਬੀਆਂ ਦੀ ਸਿਹਤ ਸੰਬੰਧੀ ਜ਼ਰੂਰ ਫ਼ਾਇਦੇਮੰਦ ਸਿੱਧ ਹੋਵੇਗਾ…ਮੈਨੂੰ ਯਕੀਨ ਹੈ ਪੰਜਾਬ ਦਾ ਸਿਹਤ ਖ਼ੇਤਰ ਉਹਨਾਂ ਦੀ ਅਗਵਾਈ ‘ਚ ਨਵੀਆਂ ਬੁਲੰਦੀਆਂ ਤੇ ਪਹੁੰਚੇਗਾ …ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ…. pic.twitter.com/JdDgl1gC9j
— Bhagwant Mann (@BhagwantMann) January 7, 2023