ਪੰਜਾਬ ਕੈਬਨਿਟ ’ਚ ਫੇਰਬਦਲ, ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਅਪਣੇ ਕੋਲ ਰੱਖਿਆ, ਦੇਖੋ ਹੋਰ ਕਿਹੜੇ ਅਹੁਦੇ ਕਿਸ ਨੂੰ ਦਿੱਤੇ 
Published : Jan 7, 2023, 5:50 pm IST
Updated : Jan 7, 2023, 6:49 pm IST
SHARE ARTICLE
 Reshuffle in the Punjab Cabinet, the Chief Minister kept the prison department
Reshuffle in the Punjab Cabinet, the Chief Minister kept the prison department

ਸਿਹਤ ਮੰਤਰੀ ਦਾ ਅਹੁਦਾ ਡਾ. ਬਲਬੀਰ ਸਿੰਘ ਨੂੰ ਮਿਲਿਆ

 

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਅੱਜ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ’ਚ ਮੁੱਖ ਮੰਤਰੀ ਨੇ ਵੱਡਾ ਫੇਰਬਦਲ ਕੀਤਾ ਹੈ। ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੀ ਜਗ੍ਹਾ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਬਣਏ ਹਨ। ਡਾ. ਬਲਬੀਰ ਸਿੰਘ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਤਰੀ ਵਜੋਂ ਸਹੁੰ ਚੁਕਵਾਈ। 

ਮੁੱਖ ਮੰਤਰੀ ਨੇ ਪੁਰਾਣੇ ਕੈਬਨਿਟ ਮੰਤਰੀਆਂ ਦੇ ਅਹੁਦਿਆਂ ਵਿਚ ਫੇਰਬਦਲ ਕਰਦੇ ਹੋਏ ਹਰਜੋਤ ਬੈਂਸ ਤੋਂ ਜੇਲ੍ਹ ਅਤੇ ਮਾਈਨਿੰਗ ਵਿਭਾਗ ਵਾਪਸ ਲੈ ਲਿਆ ਹੈ। ਜੇਲ੍ਹ ਵਿਭਾਗ ਮੁੱਖ ਮੰਤਰੀ ਨੇ ਅਪਣੇ ਕੋਲ ਰੱਖ ਲਿਆ ਹੈ ਤੇ ਮੀਤ ਹੇਅਰ ਨੂੰ ਮਾਈਨਿਮਗ ਵਿਭਾਗ ਦਿੱਤਾ ਹੈ। ਹਰਜੋਤ ਬੈਂਸ ਨੂੰ ਤਕਨੀਕੀ ਸਿੱਖਿਆ, ਇੰਡਸਟ੍ਰਲੀ ਟ੍ਰੇਨਿੰਗ, ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਓਧਰ ਚੇਤਨ ਸਿੰਘ ਜੌੜਾ ਮਾਜਰਾ ਤੋਂ ਸਿਹਤ ਮੰਤਰੀ ਦਾ ਅਹੁਦਾ ਵਾਪਸ ਲੈ ਕੇ ਡਾ. ਬਲਬੀਰ ਸਿੰਘ ਨੂੰ ਦੇ ਦਿੱਤਾ ਗਿਆ ਹੈ। 

file photo

ਦੇਖੋ ਕਿਹੜੇ ਮੰਤਰੀਆਂ ਕੋਲ ਕਿਹੜੇ ਅਹੁਦੇ ਗਏ 

1- ਹੁਣ ਤੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਮ ਪ੍ਰਸ਼ਾਸਨ, ਗ੍ਰਹਿ ਵਿਭਾਗ ਅਤੇ ਨਿਆਂ, ਕਰਮਚਾਰੀ (ਪਰਸੋਨਲ), ਵਿਜੀਲੈਂਸ ਵਿਭਾਗ, ਉਦਯੋਗ ਅਤੇ ਵਣਜ, ਕੋਰਪੋਰੇਸ਼ਨ ਵਿਭਾਗ, ਰੁਜਗਾਰ ਅਤੇ ਸਿਖਲਾਈ ਵਿਭਾਗ, ਜੇਲ੍ਹ ਵਿਭਾਗ, ਕਾਨੂੰਨੀ ਅਤੇ ਵਿਧਾਨਿਕ ਵਿਭਾਗ ਅਤੇ ਸਿਵਲ ਐਵੀਏਸ਼ਨ ਵਿਭਾਗਾਂ ਨੂੰ ਸ਼ਾਮਲ ਕੀਤਾ ਗਿਆ ਹੈ। 

CM Bhagwant Mann CM Bhagwant Mann

2- ਗੁਰਮੀਤ ਸਿੰਘ ਮੀਤ ਹੇਅਰ ਨੂੰ ਗਵਰਨੈਂਸ ਸੁਧਾਰ, ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਵਿਗਿਆਨ ਤਕਨਾਲੋਜੀ ਅਤੇ ਖੇਡ ਵਿਭਾਗ ਸੌਂਪੇ ਗਏ ਹਨ। 

 

3 ਹਰਜੋਤ ਬੈਂਸ ਕੋਲ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉੱਚੇਰੀ ਸਿੱਖਿਆ ਅਤੇ ਸਕੂਲੀ ਸਿੱਖਿਆ ਵਿਭਾਗਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 Harjot Bains

4- ਚੇਤਨ ਸਿੰਘ ਜੌੜਾ ਮਾਜਰਾ ਤੋਂ ਸਿਹਤ ਵਿਭਾਗ ਦਾ ਅਹੁਦਾ ਵਾਪਸ ਲੈਣ ਮਗਰੋਂ ਹੁਣ ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ, ਰੱਖਿਆ ਸੇਵਾਵਾਂ ਭਲਾਈ ਵਿਭਾਗ, ਫੂਡ ਪ੍ਰੋਸੈਸਿੰਗ ਅਤੇ ਬਾਗ਼ਬਾਨੀ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।  ਇਹ ਸਾਰੇ ਅਹੁਦੇ ਪਹਿਲਾਂ ਫੌਜਾ ਸਿੰਘ ਸਰਾਰੀ ਕੋਲ ਸਨ। 

Chetan singh

5 - ਨਵੇਂ ਬਣੇ ਸਿਹਤ ਮੰਤਰੀ ਡਾ, ਬਲਬੀਰ ਸਿੰਘ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਮੈਡੀਕਲ ਅਤੇ ਸਿੱਖਿਆ ਖੋਜ ਵਿਭਾਗ ਅਤੇ ਚੋਣ ਵਿਭਾਗ ਦਿੱਤਾ ਗਿਆ ਹੈ। 

DR Balbir Singh

6 - ਮੰਤਰੀ ਅਨਮੋਲ ਗਗਨ ਮਾਨ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਮਜ਼ਦੂਰੀ, ਸ਼ਿਕਾਇਤਾਂ ਨੂੰ ਦੂਰ ਕਰਨਾ, ਪਰਾਹੁਣਚਾਰੀ ਵਿਭਾਗ ਦਿੱਤਾ ਗਿਆ ਹੈ। 

Anmol Gagan Mann

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement