
ਫੌਜੀ ਜਵਾਨ ਜਸਪਾਲ ਸਿੰਘ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
Punjab News: - ਸੰਗਰੂਰ ਦੇ ਪਿੰਡ ਬਘਰੋਲ ਦੇ ਰਹਿਣ ਵਾਲੇ ਕਰੀਬ 42 ਸਾਲਾ ਜਸਪਾਲ ਸਿੰਘ ਜੋ ਕਿ ਰਾਮਗੜ੍ਹ ਰਾਂਚੀ ਵਿਚ ਡਿਊਟੀ ਕਰ ਰਿਹਾ ਸੀ, ਉਹ ਸ਼ਹੀਦ ਹੋ ਗਿਆ। ਅੱਜ ਦੇ ਦਿਨ ਹੀ ਜਵਾਨ ਨੇ ਛੁੱਟੀ 'ਤੇ ਘਰ ਆਉਣਾ ਸੀ, ਅਫਸੋਸ ਕਿ ਅੱਜ ਹੀ ਉਸ ਦਾ ਸਸਕਾਰ ਕਰਨਾ ਪਿਆ। ਜਸਪਾਲ ਸਿੰਘ ਕਰੀਬ 42 ਸਾਲ ਦਾ ਸੀ, ਉਹ ਫੌਜ ਵਿਚ 23 ਸਾਲਾਂ ਦੀ ਨੌਕਰੀ ਕਰ ਰਿਹਾ ਸੀ, ਉਸ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਵੱਡੀ ਬੇਟੀ ਸੀ।
ਫੌਜੀ ਜਵਾਨ ਜਸਪਾਲ ਸਿੰਘ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਪੂਰੇ ਪਿਡ ਵਿਚ ਸੋਗ ਦੀ ਲਹਿਰ ਹੈ ਤੇ ਪਿੰਡ ਦੇ ਲੋਕਾਂ ਅਤੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸਪਾਲ ਸਿੰਘ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ, ਅੱਜ ਦੇ ਦਿਨ ਉਸ ਨੇ ਛੁੱਟੀ 'ਤੇ ਆਪਣੇ ਘਰ ਆਉਣਾ ਸੀ ਕਿਉਂਕਿ ਉਸ ਨੇ ਅਪਣੀ ਬੇਟੀ ਦਾ ਪੇਪਰ ਖ਼ੁਦ ਦਵਾਉਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਬੁਰੀ ਖ਼ਬਰ ਘਰ ਪਹੁੰਚੀ, ਬੇਟੀ ਆਈਲੈਟਸ ਦੀ ਤਿਆਰੀ ਕਰ ਰਹੀ ਸੀ ਜਸਪਾਲ ਰਾਮਗੜ੍ਹ, ਰਾਂਚੀ (ਝਾਰਖੰਡ) ਵਿਚ ਤਾਇਨਾਤ ਸੀ।
(For more news apart from Punjab News, stay tuned to Rozana Spokesman)