ਸਿੱਖਿਆ ਸੁਧਾਰਾਂ ’ਚ ਪੰਜਾਬ ਸਰਕਾਰ ਦੇ ਨਵੇਂ ਕੀਰਤੀਮਾਨ, ਫ਼ਿਨਲੈਂਡ ਤੋਂ ਸਿਖਲਾਈ ਪ੍ਰਾਪਤ ਅਧਿਆਪਕ ਬਣਾਉਣਗੇ ਭਵਿੱਖ ਦੇ ਨੇਕ ਇਨਸਾਨ
Published : Jan 7, 2025, 9:25 am IST
Updated : Jan 7, 2025, 9:25 am IST
SHARE ARTICLE
Punjab govt's new achievements in education reforms
Punjab govt's new achievements in education reforms

AI ਅਧਿਆਪਕ IRIS ਨਾਲ ਆਵੇਗੀ ਸਿੱਖਿਆ ’ਚ ਨਵੀਂ ਕ੍ਰਾਂਤੀ

 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਲਗਾਤਾਰ ਸਿੱਖਿਆ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਬ੍ਰਿਲੀਐਂਸ ਦੇ ਸੰਕਲਪ ਦੀ ਸ਼ੁਰੂਆਤ ਕਰ ਕੇ ਮੌਜੂਦਾ ਸਿੱਖਿਆ ਪ੍ਰਣਾਲੀ ’ਚ ਸੁਧਾਰ ਲਿਆਉਣ ਦੇ ਉਪਰਾਲੇ ਆਰੰਭ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਏਗਾ, ਜਿੱਥੇ ਸੂਬੇ ਦੇ ਸਾਰੇ ਸਕੂਲਾਂ ਵਿਚ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ ਨਹੀਂ ਹੋਵੇਗਾ। 

ਹੁਣ ਸਕੂਲ ਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਨੁਸਾਰ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ਕਰਨ ਲਈ ਅਗਵਾਈ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਕਰਨ ਲਈ ਸਿੰਗਾਪੁਰ, ਆਈ.ਆਈ.ਐਮ. ਅਹਿਮਦਾਬਾਦ ਅਤੇ ਹੁਣ ਫਿਨਲੈਂਡ ਤੋਂ ਸਿਖਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ। 

ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਤਹਿਤ ਪਿਛਲੇ ਮਹੀਨੇ ਹੀ ਪੰਜਾਬ ਦੇ 72 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ 21 ਦਿਨਾਂ ਦੀ ਅੰਤਰਰਾਸ਼ਟਰੀ ਸਿਖਲਾਈ ਲਈ ਪ੍ਰਾਇਮਰੀ ਸਿੱਖਿਆ ਲਈ ਮਸ਼ਹੂਰ ਦੇਸ਼ ਫ਼ਿਨਲੈਂਡ ਵਿਖੇ ਭੇਜਿਆ ਗਿਆ ਸੀ। ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਇਨ੍ਹਾਂ ਅਧਿਆਪਕਾਂ ਦੇ ਲੀਡਰਸ਼ਿਪ ਦੇ ਗੁਣਾਂ ’ਚ ਹੋਰ ਨਿਖਾਰ ਆਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਨ੍ਹਾਂ ਅਧਿਆਪਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਇਸ ਤੋਂ ਪਹਿਲਾਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ’ਚ ਸਿਖਲਾਈ ਦਿਤੀ  ਗਈ ਸੀ। 

ਇਹੀ ਨਹੀਂ ਹੁਣ ਪੰਜਾਬ ਦੇ ਕਈ ਨਿੱਜੀ ਸਕੂਲਾਂ ਦੇ ’ਚ IRIS ਦੇ ਵਲੋਂ  AI ਤਕਨੀਕ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦੀ ਤਕਨੀਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਟਿਆਲਾ ਦੇ ’ਚ ਇਕ  ਸਮਾਗਮ ਕਰਵਾਇਆ ਗਿਆ, ਜਿਸ ਦੇ ’ਚ ਪੰਜਾਬ ਦੇ ਪਹਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਿਆਪਕ IRIS ਨੂੰ ਲਾਂਚ ਕੀਤਾ। ਇਸ ਤਕਨੀਕ ਦੇ ਨਾਲ ਸਿੱਖਿਆ ਜਗਤ ਦੇ ’ਚ ਇਕ  ਨਵੀਂ ਕ੍ਰਾਂਤੀ ਆਵੇਗੀ ਅਤੇ ਸਰਕਾਰ ਦਾ ਮਕਸਦ ਵੀ ਇਸ ਨਵੀਨਤਾਕਾਰੀ ਪਹਿਲਕਦਮੀ ਦਾ ਉਦੇਸ਼ ਪੰਜਾਬ ’ਚ ਸਿੱਖਿਆ ਖੇਤਰ ’ਚ ਕ੍ਰਾਂਤੀ ਲਿਆਉਣਾ ਹੈ। IRIS ਇਕ  AI-ਸੰਚਾਲਿਤ ਅਧਿਆਪਨ ਪਲੇਟਫਾਰਮ ਹੈ, ਜੋ ਵਿਅਕਤੀਗਤ ਸਿੱਖਣ ਦੇ ਤਜਰਬੇ, ਰੀਅਲ-ਟਾਈਮ ਫੀਡਬੈਕ ਅਤੇ ਵਧੀ ਹੋਈ ਅਧਿਆਪਕ ਉਤਪਾਦਕਤਾ ਪ੍ਰਦਾਨ ਕਰੇਗਾ।

ਇਸ ਤਕਨੀਕ ਦੇ ਨਾਲ ਸਿੱਖਿਆ ਜਗਤ ਦੇ ’ਚ ਇਕ ਨਵੀਂ ਕ੍ਰਾਂਤੀ ਆਵੇਗੀ। ਸਰਕਾਰ ਦਾ ਮਕਸਦ ਵੀ ਇਸ ਨਵੀਨਤਾਕਾਰੀ ਪਹਿਲਕਦਮੀ ਦਾ ਉਦੇਸ਼ ਪੰਜਾਬ ’ਚ ਸਿੱਖਿਆ ਖੇਤਰ ’ਚ ਕ੍ਰਾਂਤੀ ਲਿਆਉਣਾ ਹੈ। IRIS ਪੰਜਾਬ ਦੇ ਸਿੱਖਿਆ ਲੈਂਡਸਕੇਪ ’ਚ ਇਕ  ਮਹੱਤਵਪੂਰਨ ਛਲਾਂਗ ਦੀ ਨਿਸ਼ਾਨਦੇਹੀ ਕਰਦਾ ਹੈ। ਸਰਕਾਰ ਦਾ ਟੀਚਾ ਮਿਆਰੀ ਸਿੱਖਿਆ ਪ੍ਰਦਾਨ ਕਰਨਾ, ਤਕਨਾਲੋਜੀ ਅਤੇ ਪਰੰਪਰਾਗਤ ਅਧਿਆਪਨ ਵਿਧੀਆਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। IRIS ਪੰਜਾਬ ਭਰ ਦੇ ਚੁਣੇ ਹੋਏ ਆਈ-ਸਕੂਲਾਂ ’ਚ ਅਪਣੀਆਂ ਸੇਵਾਵਾਂ ਸ਼ੁਰੂ ਕਰੇਗਾ, ਜਿਸ ਨਾਲ ਵਿਦਿਆਰਥੀਆਂ ਅਤੇ ਸਿੱਖਿਅਕਾਂ ਨੂੰ ਲਾਭ ਹੋਵੇਗਾ।

ਇਸ ਤੋਂ ਇਲਾਵਾ ਸਿੱਖਿਆ ਸੁਧਾਰਾਂ ਦੇ ਮਕਸਦ ਨਾਲ ਲਾਗੂ ਕੀਤੀ ਗਈ ਮੈਗਾ PTM ਨਾਲ ਮਾਪਿਆਂ ਨਾਲ ਸਕੂਲਾਂ ਦਾ ਸੰਵਾਦ ਮਜਬੂਤ ਹੋਇਆ ਹੈ ਅਤੇ ਬੱਚਿਆ ਦੀ ਪੜ੍ਹਾਈ ਅਤੇ ਸਕੂਲਾਂ ਦੇ ਵਿਕਾਸ ਵਿਚ ਉਨ੍ਹਾਂ ਦੀ ਭੁਮਿਕਾ ਸਾਰਥਿਕ ਤੌਰ ’ਤੇ ਵਧੀ ਹੈ। ਸਰਹੱਦੀ ਪਿੰਡਾਂ ਵਿਚ BSNL ਰਾਹੀਂ ਕੁਨੈਕਟੀਵਿਟੀ ਮਿਲਣ ਨਾਲ ਹੁਣ ਸਕੂਲਾਂ ਦਾ ਪ੍ਰਬੰਧਨ ਅਸਾਨ ਹੋ ਗਿਆ ਹੈ। 

ਇਹੀ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਵਾਇਤੀ ਵਿਦਿਅਕ ਢਾਂਚੇ ਤੋਂ ਉਭਰ ਕੇ ਨਵੇਂ ਸਿੱਖਿਆ ਸਿਧਾਤਾਂ ਨੂੰ ਪੇਸ਼ ਕੀਤਾ ਹੈ। ‘ਸਕੂਲ ਆਫ਼ ਐਮੀਨੈਂਸ’ ਪੇਸ਼ੇਵਰ ਸਿਖਲਾਈ ’ਤੇ ਕੇਂਦਰਤ ਹਨ, ਜਦਕਿ  ‘ਸਕੂਲ ਆਫ਼ ਅਪਲਾਈਡ ਲਰਨਿੰਗ’ ਕਿੱਤਾਮੁਖੀ ਹੁਨਰਾਂ ’ਤੇ  ਅਧਾਰਤ ਹੈ ਅਤੇ ‘ਸਕੂਲ ਆਫ਼ ਹੈਪੀਨੈਸ’ ਵਿਲੱਖਣ ਬਾਲ-ਮਨੋਵਿਗਿਆਨ-ਅਧਾਰਤ ਸਿੱਖਣ ਪਹੁੰਚ ਨੂੰ ਦਰਸਾਉਂਦਾ ਹੈ ਜੋ ਨਵੇਂ ਯੁੱਗ ਦੀ ਸਿੱਖਿਆ ਨੀਤੀ ਦੇ ਵਿਦਿਅਕ ਅਨੁਭਵਾਂ ਲਈ ਤਿਆਰ ਕੀਤਾ ਗਿਆ ਹੈ।

ਕਾਬਲ ਬੱਚਿਆਂ ਨੂੰ ‘ਸਕੂਲ ਆਫ ਐਮੀਨੈਸ’ ਰਾਹੀਂ ਮਿਲ ਰਹੇ ਨਵੇਂ ਮੌਕੇ

ਸਰਕਾਰ ਵਲੋਂ ‘ਸਕੂਲ ਆਫ ਐਮੀਨੈਸ’ ਸਕੂਲ ਖੋਲ੍ਹ ਕੇ ਕਾਬਲ ਬੱਚਿਆਂ ਨੂੰ ਮੌਕਾ ਦਿਤਾ ਜਾ ਰਿਹਾ ਹੈ, ਉੱਥੇ ਹੀ ਪੜ੍ਹਾਈ ਦੇ ’ਚੋਂ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਜੇ.ਈ. ਅਤੇ ਨੀਟ ਦੀ ਤਿਆਰੀ ਕਰਵਾਉਣ ਲਈ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਸਮਾਰਟ ਬੁਨਿਆਦੀ ਢਾਂਚਾ ਅਤੇ ਪ੍ਰਯੋਗਸ਼ਾਲਾਵਾਂ ਅਤੇ ਵੱਖ-ਵੱਖ ਖੇਡ ਸਹੂਲਤਾਂ ਵਾਲੇ ਖੇਡਾਂ ਦੇ ਮੈਦਾਨਾਂ ਨਾਲ ਲੈਸ ਹਨ। ਜਿੱਥੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਅਪਣੇ  ਹੁਨਰ ਨੂੰ ਵੀ ਨਿਖਾਰ ਰਹੇ ਹਨ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯੋਜਨਾ ਪੂਰੇ ਸੂਬੇ ’ਚ ਅਜਿਹੇ 117 ਸਕੂਲ ਖੋਲ੍ਹਣ ਦੀ ਹੈ।

ਇਸ ਸੱਭ ਦੇ ਨਾਲ ਵਿਦਿਆਰਥੀਆਂ ਦੇ ’ਚ ਵੀ ਉਤਸਾਹ ਵਧਿਆ ਹੈ ਬਹੁਤ ਸਾਰੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਕੇ ਸਰਕਾਰੀ ਸਕੂਲਾਂ ਦੇ ’ਚ ਦਾਖਲ ਹੋਏ ਹਨ। ਸਕੂਲ ਐਮੀਨੈਂਸ ਪ੍ਰਤੀ ਮਾਪਿਆਂ ਤੇ ਵਿਦਿਆਰਥੀਆਂ ਵਿਚ ਕਿੰਨਾਂ ਉਤਸਾਹ ਹੈ ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਉਨ੍ਹਾਂ ਦੇ ਸਕੂਲ ਵਿਚ 9ਵੀਂ ਜਮਾਤ ਵਿਚ ਦਾਖਲੇ ਲਈ 2000 ਅਤੇ 11ਵੀਂ  ਵਿਚ ਦਾਖਲੇ ਲਈ 3000 ਤੋਂ ਵੱਧ ਅਰਜੀਆਂ ਆਈਆਂ ਸੀ। 

ਪੰਜਾਬ ਸਰਕਾਰ ਵਲੋਂ  ਇਕ  ਬੁਨਿਆਦੀ ਢਾਂਚਾ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ’ਚ ਵਿਦਿਅਕ ਵਾਤਾਵਰਣ ਦੀ ਸਿਰਜਣਾ ਨੂੰ ਹੋਰ ਮਜ਼ਬੂਤ ਕਰਨ ’ਤੇ  ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ’ਚ ਹਜ਼ਾਰਾਂ ਨਵੇਂ ਕਲਾਸਰੂਮਾਂ ਦੀ ਉਸਾਰੀ, ਸਕੂਲ ਸੁਰੱਖਿਆ ਲਈ ਚਾਰਦੀਵਾਰੀ ਬਣਾਉਣਾ, ਵਿਦਿਆਰਥੀਆਂ ਨੂੰ ਬੱਸ ਸੇਵਾਵਾਂ ਪ੍ਰਦਾਨ ਕਰਨਾ, ਸਕੂਲਾਂ ’ਚ ਵਾਈ-ਫਾਈ ਲਗਾਉਣਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਸ਼ਾਮਲ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement