ਚੰਡੀਗੜ੍ਹ ਯੂਨੀਵਰਸਿਟੀ 'ਚ 5 ਰੋਜ਼ਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਦੀ ਹੋਈ ਸ਼ੁਰੂਆਤ
Published : Jan 7, 2026, 9:36 pm IST
Updated : Jan 7, 2026, 9:36 pm IST
SHARE ARTICLE
5-day All India Inter University Wrestling Championships begins at Chandigarh University
5-day All India Inter University Wrestling Championships begins at Chandigarh University

ਕੁਸ਼ਤੀ ਚੈਂਪੀਅਨਸਿ਼ਪ 'ਚ ਦੇਸ਼ ਭਰ ਦੀਆਂ 200 ਤੋਂ ਵੱਧ ਯੂਨੀਵਰਸਿਟੀਆਂ ਤੋਂ 2700 ਤੋਂ ਵੱਧ ਪਹਿਲਵਾਨ ਲੈ ਰਹੇ ਹਿੱਸਾ

ਚੰਡੀਗੜ੍ਹ/ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ (ਏਆਈਯੂ) ਕੁਸ਼ਤੀ ਚੈਂਪੀਅਨਸਿ਼ਪ ਫਾਰ ਮੈਨਜ਼ (ਫਰੀਸਟਾਈਲ ਅਤੇ ਗ੍ਰੀਕੋ—ਰੋਮਨ) ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇਸ 5 ਦਿਨਾ ਆਲ ਇੰਡੀਆ ਇੰਟਰ—ਯੂਨੀਵਰਸਿਟੀ (ਏਆਈਯੂ) ਕੁਸ਼ਤੀ ਚੈਂਪੀਨਅਸਿ਼ਪ 'ਚ ਦੇਸ਼ ਭਰ ਦੀਆਂ 218 ਤੋਂ ਵੱਧ ਯੂਨੀਵਰਸਿਟੀਆਂ ਤੋਂ 2700 ਤੋਂ ਵੱਧ ਪਹਿਲਵਾਨ ਹਿੱਸਾ ਲੈ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਨੌਜਵਾਨ ਪਹਿਲਵਾਨ ਇਸ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਕੇ ਆਪਣੀ ਪ੍ਰਤੀਭਾ, ਕਲਾ ਤੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ।

ਮੁਕਾਬਲਿਆਂ ਦੀ ਸ਼ੁਰੂਆਤ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਭਾਰਤੀ ਪਹਿਲਵਾਨ, ਓਲੰਪਿਕ ਮੈਡਲ ਜੇਤੂ, ਅਰਜੁਨਾ ਅਵਾਰਡੀ, ਖੇਡ ਰਤਨ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਸ਼ਖ਼ਸੀਅਤ ਯੋਗੇਸ਼ਵਰ ਦੱਤ ਸ਼ਾਮਲ ਹੋਏ। ਉਥੇ ਹੀ ਸਾਬਕਾ ਭਾਰਤੀ ਕਬੱਡੀ ਖਿਡਾਰੀ ਅਤੇ ਅਰਜੁਨਾ ਅਵਾਰਡੀ ਮਨਜੀਤ ਛਿੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਅਤੇ ਸੀਯੂ ਦੇ ਖੇਡ ਵਿਭਾਗ ਦੇ ਡਾਇਰੈਕਟਰ ਦੀਪਕ ਕੁਮਾਰ ਸਿੰਘ ਦੇ ਨਾਲ ਕਈ ਪਤਵੰਤਿਆਂ ਸ਼ਖ਼ਸੀਅਤਾਂ ਮੌਜੂਦ ਸਨ।

ਕੁਸ਼ਤੀ ਵਿਚ ਆਪਣੀ ਪ੍ਰਤੀਭਾ ਦਾ ਜੌਹਰ ਦਿਖਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ 20 ਪਹਿਲਵਾਨਾਂ ਨੇ ਗ੍ਰੀਕੋ ਰੋਮਨ ਅਤੇ ਫਰੀਸਟਾਈਲ ਦੋਵਾਂ ਕੈਟਾਗਰੀ ਦੀਆਂ ਵੱਖ—ਵੱਖ ਸ਼੍ਰੇਣੀਆਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ।ਇਨ੍ਹਾਂ ਨਾਕ ਆਉਟ ਮੁਕਾਬਲਿਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ।

ਚੈਂਪੀਅਨਸਿ਼ਪ ਦੀ ਸ਼ੁਰੂਆਤ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਹਰਦੀਪ ਨੇ ਇੱਕਪਾਸਡ ਮੁਕਾਬਲੇ ਵਿਚ ਪੀਯੂ ਗੁਜਰਾਤ ਦੇ ਨਿਤਿਨ ਨੂੰ 8—0 ਦੇ ਅੰਤਰ ਨਾਲ ਹਰਾ ਕੇ ਗਰੀਕੋ ਰੋਮਨ ਦੇ 130 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲ ਵਿਚ ਸੋਨ ਤਮਗਾ ਜਿੱਤਿਆ। 5 ਦਿਨਾ ਚੱਲਣ ਵਾਲੀ ਇਸ ਚੈਂਪੀਅਨਸਿ਼ਪ ਵਿਚ ਹੁਣ ਤੱਕ 1,000 ਤੋਂ ਵੱਧ ਮੁਕਾਬਲੇ ਹੋ ਚੁੱਕੇ ਹਨ।

ਇਸ ਸ੍ਰੇਣੀ ਵਿਚ ਕਾਂਸੀ ਦੇ ਦੋ ਤਮਗਿਆਂ ਲਈ ਬਹੁਤ ਹੀ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ ਜਿਨ੍ਹਾਂ ਵਿਚੋਂ ਪਹਿਲਾ ਤਮਗਾ ਗੌਤਮ ਬੁੱਧ ਯੂਨੀਵਰਸਿਟੀ (ਨੋਇਡਾ) ਦੇ ਸ਼ਤੀ ਨੇ ਰਾਜਸਥਾਨ ਯੂਨੀਵਰਸਿਟੀ ਦੇ ਰਾਹੁਲ ਨੂੰ 12—7 ਨਾਲ ਹਰਾ ਕੇ ਜਿੱਤਿਆ। ਦੂਜੇ ਮੁਕਾਬਲੇ ਵਿਚ ਆਰਆਈਐਮਟੀ (ਆਰਆਈਐੱਮਟੀ) ਗੋਬਿੰਦਗੜ੍ਹ ਦੇ ਸਚਿਨ ਨੇ ਐਮਡੀਯੂ ਹਰਿਆਣ ਦੇ ਦਿਸ਼ਾਂਤ ਨੂੰ 5—4 ਦੇ ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।ਇਸੇ ਤਰ੍ਹਾਂ ਇਕ ਹੋਰ ਇੱਕਪਾਸਡ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਤੁਸ਼ਾਰ ਨੇ ਫਰੀਸਟਾਈਲ ਦੇ 61 ਕਿਲੋ ਭਾਰ ਵਰਗ ਵਿਚ ਜੇਐੱਮਏਯੂ (ਜੇਐੱਮਏਯੂ) ਕੋਟਾ ਰਾਜਸਥਾਨ ਦੇ ਕਪਿਲ ਨੂੰ 11—0 ਅੰਕਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ।

ਐੱਮਡੀਯੂ ਹਰਿਆਣਾ ਦੇ ਕਾਰਤਿਕ ਨੇ ਕਲਿੰਗਾ ਯੂਨੀਵਰਸਿਟੀ ਛੱਤੀਸਗੜ੍ਹ ਦੇ ਕਾਸ਼ਾ ਨੂੰ 11—0 ਦੇ ਫਰਕ ਨਾਲ ਹਰਾਇਆ ਅਤੇ ਪੀਯੂ ਚੰਡੀਗੜ੍ਹ ਦੇ ਪੁਸ਼ਪ ਨੇ ਪੀਯੂ ਗੁਜਰਾਤ ਦੇ ਅਸ਼ੀਸ਼ ਨੂੰ 9—7 ਪੁਆਇੰਟ ਦੇ ਨਾਲ ਹਰਾ ਕੇ ਇਸ ਕੈਟਾਗਰੀ ਵਿਚ ਕਾਂਸੀ ਦਾ ਤਮਗੇ ਜਿੱਤੇ। ਗ੍ਰੀਕੋ ਰੋਮਨ 97 ਕਿਲੋਗ੍ਰਾਮ ਕੈਟਾਗਰੀ ਦੇ ਇੱਕ ਹੋਰ ਮੁਕਾਬਲੇ ਵਿਚ ਆਰਆਰਬੀਐੱਮ ਅਲਵਰ ਰਾਜਸਥਾਨ ਦੇ ਵੰਸ਼ ਨੇ ਆਰਸੀਵੀ ਬੇਲਗਾਵੀ ਦੇ ਬਾਪੂ ਸਾਹਿਬ ਨੂੰ 8—0 ਨਾਲ ਹਰਾਇਆ।

ਜਿ਼ਕਰਯੋਗ ਹੈ ਕਿ ਕੁਸ਼ਤੀ ਦੇ 130 ਕਿਲੋ ਭਾਰ ਵਰਗ ਦੇ ਵੱਖ—ਵੱਖ ਕੈਟਾਗਰੀਆਂ ਦੇ ਮੁਕਾਬਲੇ ਹਾਲੇ ਜਾਰੀ ਸਨ।

ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਕੁਸ਼ਤੀ ਸਿਰਫ਼ ਇੱਕ ਖੇਡ ਨਹੀਂ ਹੈ। ਬਲਕਿ ਸਾਡੇ ਦੇਸ਼ ਦੇ ਸੱਭਿਆਚਾਰ ਦਾ ਮਾਣ ਹੈ। ਸਾਡੀ ਯੂਨੀਵਰਸਿਟੀ ਨੌਜਵਾਨ ਖਿਡਾਰੀਆਂ ਨੂੰ ਰਵਾਇਤੀ ਖੇਡਾਂ ਨਾਲ ਜੋੜਨ ਲਈ ਵਚਨਬੱਧ ਹੈ।ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਾਡੀਆਂ ਜੜ੍ਹਾਂ ਨਾਲ ਜੁੜਨਾ ਜਰੂਰੀ ਹੈ। ਅਸੀਂ ਸਾਡੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਸਕਾਲਰਸਿ਼ਪ ਪ੍ਰਦਾਨ ਕਰ ਰਹੇ ਹਾਂ ਤਾਂ ਕਿ ਅਖਾੜੇ ਵਿਚੋਂ ਨਿਕਲ ਕੇ ਓਲੰਪਿਕ ਤਕ ਦਾ ਸਫ਼ਰ ਤੈਅ ਕਰ ਸਕਣ।

 ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਾਲ 2024 ਵਿਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ ਟਰਾਫੀ) ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਸੀ।  ਇਸਦੇ ਨਾਲ ਹੀ, ਲਗਾਤਾਰ ਦੋ ਸਾਲ 2024 ਅਤੇ 2025 ਵਿਚ ਖੇਲੋ ਇੰਡੀਆ ਗੇਮਜ਼ ਜਿੱਤ ਕੇ ਚੈਂਪੀਅਨਸਿ਼ਪ ਟਰਾਫੀ ਆਪਣੇ ਨਾਮ ਕੀਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੁਣ ਤੱਕ 138 ਨੈਸ਼ਨਲ ਅਤੇ 87 ਇੰਟਰਨੈਸ਼ਨਲ ਮੈਡਲਾਂ ਸਮੇਤ 610 ਮੈਡਲ ਜਿੱਤੇ ਹਨ।ਸੀਯੂ ਆਪਣੇ ਵਿਦਿਆਰਥੀ ਅਥਲੀਟਾਂ ਨੂੰ 6.5 ਕਰੋੜ ਰੁਪਏ ਦੇ ਸਲਾਨਾ ਬਜਟ ਦੇ ਨਾਲ ਸਪੋਰਟਸ ਸਕਾਲਰਸਿ਼ਪ ਵੀ ਪ੍ਰਦਾਨ ਕਰਦੀ ਹੈ। ਯੂਨੀਵਰਸਿਟੀ ਵੱਲੋਂ ਅਥਲੀਟਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਡਾਈਟ, ਸਪੋਰਟਸ ਕਿੱਟਾਂ, ਸਫ਼ਰ, ਕੋਚਿੰਗ, ਹੋਸਟਲ ਅਤੇ ਹੋਰ ਸਹੂਲਤਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੀਯੂ ਵਿਚ 562 ਲੜਕੀਆਂ ਸਮੇਤ 1183 ਵਿਦਿਆਰਥੀ ਅਥਲੀਟ ਸਕਾਲਰਸਿ਼ਪ ਦਾ ਲਾਭ ਲੈ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement