
ਅਕਾਲੀ ਦਲ ਰੈਲੀ ਦੌਰਾਨ ਬੋਨੀ ਅਜਨਾਲਾ ਕਰ ਸਕਦੇ ਨੇ ਵਾਪਸੀ
ਅੰਮ੍ਰਿਤਸਰ : ਬਾਦਲ ਪਰਵਾਰ ਨਾਲ ਵਖਰੇਵੇਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵੱਖਰੀ ਪਾਰਟੀ ਖੜ੍ਹੀ ਕਰਨ ਵਾਲੇ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੂੰ ਆਉਂਦੇ ਦਿਨਾਂ 'ਚ ਜ਼ੋਰਦਾਰ ਝਟਕਾ ਲੱਗ ਸਕਦਾ ਹੈ। ਹਲਕੇ ਅੰਦਰ ਇਸ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
Photo
ਚੱਲ ਰਹੀਆਂ ਚਰਚਾਵਾਂ ਮੁਤਾਬਕ ਸੁਖਬੀਰ ਬਾਦਲ ਖਿਲਾਫ਼ ਬਗਾਵਤ ਕਰ ਕੇ ਟਕਸਾਲੀਆਂ ਦੀ ਸ਼ਰਨ 'ਚ ਗਏ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ 'ਬੈਕ-ਗੇਅਰ' ਪਾਉਂਦਿਆਂ ਮੁੜ ਅਕਾਲੀ ਦਲ ਵਿਚ ਜਾਣ ਦਾ ਮੰਨ ਬਣਾ ਲਿਆ ਹੈ।
Photo
ਚੱਲ ਰਹੀਆਂ ਚਰਚਾਵਾਂ ਮੁਤਾਬਕ ਆਉਂਦੇ ਦਿਨਾਂ ਵਿਚ ਅਕਾਲੀ ਦਲ ਵਲੋਂ ਮਾਂਝੇ ਅੰਦਰ ਕੀਤੀ ਜਾਣ ਵਾਲੀ ਰੈਲੀ ਦੌਰਾਨ ਬੋਨੀ ਅਜਨਾਲਾ ਮੁੜ ਅਕਾਲੀ ਦਲ ਅੰਦਰ ਵਾਪਸੀ ਕਰ ਸਕਦੇ ਹਨ।
Photo
ਸੂਤਰਾਂ ਮੁਤਾਬਕ ਭਾਵੇਂ ਅਜੇ ਤਕ ਸਾਬਕਾ ਵਿਧਾਇਕ ਬੋਨੀ ਅਜਨਾਲਾ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਨੇ ਹੀ ਕੋਈ ਸੰਕੇਤ ਦਿਤਾ ਹੈ ਪਰ ਸ਼ੋਸ਼ਲ ਮੀਡੀਆ ਅੰਦਰ ਚੱਲ ਰਹੀਆਂ ਚਰਚਾਵਾਂ ਮੁਤਾਬਕ ਬੋਨੀ ਅਜਨਾਲਾ ਦਾ ਅਕਾਲੀ ਦਲ ਅੰਦਰ ਵਾਪਸ ਜਾਣਾ ਤੈਅ ਹੈ।
Photo
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਰਸਾ ਸਿੰਘ ਨੇ ਬੋਨੀ ਅਜਨਾਲਾ ਦੀ ਘਰ ਵਾਪਸੀ ਦੇ ਸੰਕੇਤ ਦਿਤੇ ਹਨ। ਵਲਟੋਹਾ ਮੁਤਾਬਕ ਆਉਂਦੇ ਦਿਨਾਂ ਵਿਚ ਇਸ ਸਬੰਧੀ ਤਸਵੀਰ ਸਾਫ਼ ਹੋ ਜਾਵੇਗੀ।