
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਮੀਟਿੰਗ ਦੌਰਾਨ ਅੱਜ ਜ਼ਿਲਾ ਗੁਰਦਾਸਪੁਰ...
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਮੀਟਿੰਗ ਦੌਰਾਨ ਅੱਜ ਜ਼ਿਲਾ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਮੀਟਿੰਗ 'ਚ ਅਕਾਲੀ ਦਲ ਟਕਸਾਲੀ ਦੇ ਨੌਜਵਾਨ ਨੇਤਾ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ 'ਚ ਮਜ਼ਬੂਤ ਕੀਤਾ ਜਾ ਰਿਹਾ ਹੈ।
Taksali Akali Dal
ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਇਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਸਾਡਾ ਮਕਸਦ ਅਕਾਲੀ ਦਲ ਤੋਂ ਇਸ ਕਬਜ਼ੇ ਨੂੰ ਹਟਾਉਣਾ ਹੈ। ਸੇਖਵਾਂ ਨੇ ਕਿਹਾ ਕਿ ਸਾਰੇ ਦਲ ਜੋ ਟਕਸਾਲੀ ਅਕਾਲੀ ਦਲ ਦੇ ਸਮਰਥਨ 'ਚ ਹਨ ਉਹ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਖੜ੍ਹੇ ਹੋਣ।
Shiromani Akali Dal Taksali
ਇਸ ਦੇ ਚੱਲਦਿਆ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਕਾਂਗਰਸ ਛੱਡ ਕੇ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ। ਇਸੇ ਨਾਲ ਹੀ ਅਕਾਲੀ ਦਲ ਟਕਸਾਲੀ ਵਲੋਂ ਦਿੱਲੀ 'ਚ ਚੋਣਾਂ ਨਾ ਲੜੇ ਜਾਣ ਦੇ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਭਾਜਪਾ ਨੇ ਕੋਈ ਵੀ ਟਿਕਟ ਨਾ ਦੇ ਕੇ ਪਿੱਛੇ ਹਟਣ ਨੂੰ ਕਿਹਾ ਹੈ।