ਸੈਂਕੜੇ ਕਰੋੜੀ ਨਸ਼ਾ ਫ਼ੈਕਟਰੀ ਮਾਮਲਾ : ਅੰਡਰਗਰਾਊਂਡ ਕੋਠੀ ਮਾਲਕ ਦੀ ਹੋਈ 'ਅਚਨਚੇਤ ਐਂਟਰੀ'!
Published : Feb 7, 2020, 4:24 pm IST
Updated : Feb 12, 2020, 3:32 pm IST
SHARE ARTICLE
file photo
file photo

ਐਸਟੀਐਫ ਨੇ ਪੇਸ਼ ਹੋਣ ਲਈ ਭੇਜਿਆ ਸੀ ਨੋਟਿਸ

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਸੁਲਤਾਨਵਿੰਡ ਵਿਖੇ ਫੜੀ ਗਈ ਸੈਂਕੜੇ ਕਰੌੜੀ ਨਸ਼ਾ ਫ਼ੈਕਟਰੀ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਐਸਟੀਐਫ਼ ਨੂੰ ਖ਼ੂਬ ਪਸੀਨਾ ਵਹਾਉਣਾ ਪੈ ਰਿਹਾ ਹੈ। ਇਸ ਮਾਮਲੇ ਦੇ ਤਾਰ ਵੱਡੇ ਸਿਆਸੀ ਆਗੂਆਂ ਨਾਲ ਜੁੜੇ ਹੋਣ ਦੇ ਸ਼ੰਕਿਆਂ ਦਰਮਿਆਨ ਐਸਟੀਐਫ਼ ਨੂੰ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ।

PhotoPhoto

ਸ਼ੁਰੂਆਤੀ ਜਾਂਚ ਦੌਰਾਨ ਇਸ ਮਾਮਲੇ ਦੇ ਤਾਰ ਅਕਾਲੀ ਆਗੂ ਅਨਵਰ ਮਸੀਹ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ ਸਨ। ਕਿਉਂਕਿ ਜਿਸ ਕੋਠੀ ਵਿਚ ਇਹ ਫ਼ੈਕਟਰੀ ਚੱਲ ਰਹੀ ਸੀ, ਉਹ ਅਨਵਰ ਮਸੀਹ ਨਾਂ ਦੇ ਇਸ ਅਕਾਲੀ ਆਗੂ ਦੀ ਹੈ। ਇਸੇ ਅਧਾਰ 'ਤੇ ਐਸਟੀਐਫ ਵਲੋਂ ਅਨਵਰ ਮਸੀਹ ਨੂੰ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ। ਭਾਵੇਂ ਸ਼ੁਰੂਆਤ 'ਚ ਅਨਵਰ ਮਸੀਹ ਨੇ ਮੀਡੀਆ ਸਾਹਮਣੇ ਇਹ ਕੋਠੀ ਕਿਰਾਏ 'ਤੇ ਦਿਤੀ ਹੋਣ ਦਾ ਹਵਾਲਾ ਦਿੰਦਿਆਂ ਖੁਦ ਨੂੰ ਬੇਕਸੂਰ ਦਸਿਆ ਸੀ। ਪਰ ਐਸਟੀਐਫ਼ ਦੇ ਨੋਟਿਸ ਤੋਂ ਬਾਅਦ ਉਹ ਅਚਾਨਕ ਰੂਪੋਸ਼ ਹੋ ਗਏ ਸਨ।

PhotoPhoto

ਐਸਟੀਐਫ਼ ਵਲੋਂ ਅਨਵਰ ਮਸੀਹ ਨਾਲ ਸੰਪਰਕ ਕਰਨ ਲਈ ਵਾਰ ਵਾਰ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਜਦੋਂ ਐਸਟੀਐਫ਼ ਵਲੋਂ ਅਨਵਰ ਮਸੀਹ ਨੂੰ ਮੁੜ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਹ ਅਪਣੇ ਸਮਰਥਕਾਂ ਸਮੇਤ ਅੰਮ੍ਰਿਤਸਰ ਸਥਿਤ ਐਸਟੀਐਫ਼ ਦਫ਼ਤਰ ਵਿਚ ਬਿਆਨ ਦਰਜ ਕਰਵਾਉਣ ਲਈ ਪਹੁੰਚ ਗਿਆ।

PhotoPhoto

ਕਾਬਲੇਗੌਰ ਹੈ ਕਿ ਅਨਵਰ ਮਸੀਹ ਮਸੀਹ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਹਨ। ਉਹ ਪੰਜਾਬ ਕ੍ਰਿਸ਼ਚੀਅਨ ਫ਼ਰੰਟ ਦਾ ਆਗੂ ਹੈ। ਪਿਛਲੀ ਅਕਾਲੀ ਸਰਕਾਰ ਵੇਲੇ ਉਹ ਐਸਐਸ ਕੋਰਟ ਦੇ ਮੈਂਬਰ ਵਜੋਂ ਸਰਗਰਮ ਰਿਹਾ ਹੈ। ਹੁਣ ਅਨਵਰ ਮਸੀਹ ਦੀ ਮਾਲਕੀ ਵਾਲੀ ਕੋਠੀ ਵਿਚ ਨਸ਼ਾ ਫੈਕਟਰੀ ਮਿਲਣ ਤੋਂ ਬਾਅਦ ਐਸਟੀਐਫ਼ ਨੇ ਉਨ੍ਹਾਂ ਨੂੰ ਪੁਛਗਿੱਛ ਲਈ ਬੁਲਾਇਆ ਸੀ।

PhotoPhoto

ਐਸਟੀਐਫ਼ ਅਨਵਰ ਮਸੀਹ ਤੋਂ ਸੁਖਵਿੰਦਰ ਸਿੰਘ ਨੂੰ ਕੋਠੀ ਕਿਰਾਏ 'ਤੇ ਦੇਣ ਅਤੇ ਉਨ੍ਹਾਂ ਵਿਚਾਲੇ ਸੰਪਰਕ ਕਿਸ ਤਰ੍ਹਾਂ ਹੋਇਆ? ਵਰਗੇ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੀ ਹੈ। ਅਨਵਰ ਮਸੀਹ ਵਲੋਂ ਕੋਠੀ ਕਿਰਾਏ 'ਤੇ ਦੇਣ ਸਮੇਂ ਰੈਂਟ ਐਗਰੀਮੈਂਟ ਨਾ ਕਰਨਾ ਅਤੇ  ਕੋਠੀ ਵਿਚ ਚੱਲ ਰਹੇ ਇੰਨੇ ਵੱਡੇ ਨਸ਼ਾ ਕਾਰੋਬਾਰ ਬਾਰੇ ਉਸ ਦੀ ਅਨਜਾਣਤਾ ਜਿਹੇ ਸਵਾਲਾਂ ਦੇ ਜਵਾਬ ਜਾਨਣ ਲਈ ਐਸਟੀਐਫ਼ ਵਲੋਂ ਅਨਵਰ ਮਸੀਹ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement