ਅੰਮ੍ਰਿਤਸਰ ਵਿਚੋਂ ਫੜੀ ਗਈ 'ਸੈਂਕੜੇ ਕਰੋੜੀ' ਨਸ਼ਾ ਫ਼ੈਕਟਰੀ : 194 ਕਿਲੋ ਹੈਰੋਇਨ ਤੇ ਕੈਮੀਕਲ ਬਰਾਮਦ!
Published : Jan 31, 2020, 6:44 pm IST
Updated : Jan 31, 2020, 6:52 pm IST
SHARE ARTICLE
file photo
file photo

ਅਕਾਲੀ ਆਗੂ ਦੇ ਨਜ਼ਦੀਕੀ ਦੀ ਕੋਠੀ 'ਚ ਚੱਲ ਰਹੀ ਸੀ ਫ਼ੈਕਟਰੀ

ਅੰਮ੍ਰਿਤਸਰ : ਐਸਟੀਐਫ ਨੇ ਅੰਮ੍ਰਿਸਤਰ ਵਿਖੇ ਇਕ ਘਰ ਵਿਚ ਚੱਲ ਰਹੀ ਨਸ਼ਿਆਂ ਦੀ ਫੈਕਟਰੀ ਦਾ ਪਰਦਾਫਾਸ ਕਰਦਿਆਂ 194 ਕਿੱਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫ਼ੈਕਟਰੀ ਵਿਚੋਂ ਵੱਡੀ ਮਾਤਰਾ 'ਚ ਕੈਮੀਕਲ ਵੀ ਫੜਿਆ ਗਿਆ ਹੈ। ਇਸ ਦੇ ਨਾਲ ਹੀ ਐਸਟੀਐਫ ਨੇ ਇਕ ਅਫਗਾਨੀ ਨਾਗਰਿਕ ਤੋਂ ਇਲਾਵਾ ਇਕ ਔਰਤ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਠੀ ਵਿਚ ਇਹ ਗੋਰਖਧੰਦਾ ਚੱਲ ਰਿਹਾ ਸੀ, ਉਸ ਦਾ ਮਾਲਕ ਸੀਨੀਅਰ ਅਕਾਲੀ ਆਗੂ ਦਾ ਨਜ਼ਦੀਕੀ ਦਸਿਆ ਜਾ ਰਿਹਾ ਹੈ।

PhotoPhoto

ਐਸਟੀਐਫ ਦੇ ਏਡੀਜੀਪੀ ਹਰਪ੍ਰੀਤ ਸਿੰਘ ਸੰਧੂ ਨੇ ਦਸਿਆ ਹੈ ਕਿ ਇਹ ਗੋਰਖਧੰਦਾ ਸੁਲਤਾਨਵਿੰਡ ਦੇ ਅਕਾਸ਼ ਕਲੋਨੀ ਦੀ ਕੋਠੀ ਵਿਚ ਚਲਾਇਆ ਜਾ ਰਿਹਾ ਸੀ। ਇਨ੍ਹਾਂ ਤਸਕਰਾਂ ਦੇ ਤਾਰ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ਾਂ ਨਾਲ ਜੁੜੇ ਹੋਣ ਦੇ ਸੰਕੇਤ ਵੀ ਮਿਲੇ ਹਨ। ਫੜੀ ਗਈ ਇਸ ਪੇਖ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ ਹਜ਼ਾਰ ਕਰੋੜ ਦੇ ਕਰੀਬ ਆਕੀ ਜਾ ਰਹੀ ਹੈ। ਐਸਟੀਐਫ ਦੇ ਦਾਅਵੇ ਅਨੁਸਾਰ ਫੜੇ ਗਏ ਮੁਲਜ਼ਮਾਂ ਦੇ ਤਾਰ ਇਟਲੀ 'ਚ ਬੈਠੇ ਨਸ਼ਾ ਤਸਕਰ ਸਿਮਰਜੀਤ ਸੰਧੂ ਨਾਲ ਜੁੜੇ ਹੋਏ ਹਨ। ਗੁਜਰਾਤ ਵਿਚ ਨਸ਼ਿਆਂ ਦੀ ਵੱਡੀ ਖੇਪ ਫੜਨ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ। ਇੰਟਰਪੋਲ ਨੇ ਸੰਧੂ ਨੂੰ ਇਟਲੀ 'ਚ ਨਜ਼ਰਬੰਦ ਕੀਤਾ ਹੋਇਆ ਹੈ।

PhotoPhoto

ਐਸਟੀਐਫ਼ ਦੇ ਸੂਤਰਾਂ ਮੁਤਾਬਕ ਅਫ਼ਗਾਨੀ ਨਾਗਰਿਕ ਨੂੰ ਨਸ਼ਿਆਂ ਨੂੰ ਮਿਕਸ 'ਚ ਮੁਹਾਰਤ ਹਾਸਲ ਹੈ। ਫੜੀ ਗਈ ਫ਼ੈਕਟਰੀ ਵਿਚ ਵੀ ਉਹ ਇਹੀ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਫ਼ੈਕਟਰੀ ਵਿਚੋਂ ਮਿਲੇ ਸਾਜੋ-ਸਮਾਨ ਤੋਂ ਲਾਏ ਅੰਦਾਜ਼ੇ ਅਨੁਸਾਰ ਹੈਰੋਇਨ ਅੰਮ੍ਰਿਤਸਰ ਵਿਚ ਹੀ ਤਿਆਰ ਕੀਤੀ ਜਾ ਰਹੀ ਸੀ। ਸਲਤਾਨਵਿੰਗ ਇਲਾਕੇ ਅੰਦਰ ਚੱਲ ਰਹੀ ਇਸ ਫ਼ੈਕਟਰੀ ਦਾ ਬਿਨਾਂ ਕਿਸੇ ਡਰ ਭੈਅ ਦੇ ਚੱਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲਹਾਲ ਐਸਟੀਐਫ ਨੇ ਕੋਠੀ ਨੂੰ ਸੀਲ ਕਰ ਦਿਤਾ ਹੈ।

PhotoPhoto

ਕਾਬੂ ਕੀਤੇ ਗਏ ਮੁਲਜ਼ਮਾਂ 'ਚ ਇਕ ਲੜਕੀ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਇਸ ਦਾ ਨਸ਼ਾ ਕਾਰੋਬਾਰ ਵਿਚ ਕੀ ਰੋਲ ਸੀ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਇਸ ਮਾਮਲੇ 'ਚ ਫੜਿਆ ਗਿਆ ਅਫਗਾਨੀ ਨਾਗਰਿਕ ਭਾਰਤੀ ਵੀਜ਼ਾ 'ਤੇ ਭਾਰਤ 'ਚ ਆਇਆ ਸੀ। ਐਸਟੀਐਫ ਦੇ ਡੀਐਸਪੀ ਵਵਿੰਦਰ ਮਹਾਜਨ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐਸਟੀਐਫ ਨੇ ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦਿਤਾ ਹੈ। ਇਹ ਸੋਲੋ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਦੇ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ ਸਾਰੇ ਮਾਮਲੇ ਦੀ ਜਾਣਕਾਰੀ ਐੱਸਟੀਐੱਫ ਦੇ ਉੱਚ ਅਧਿਕਾਰੀਆਂ ਨੂੰ ਦਿਤੀ।

PhotoPhoto

ਇਸ ਸਬੰਧੀ ਐਸਟੀਐਫ ਵਲੋਂ ਐਨਡੀਪੀਐਸ ਤੇ ਅਸਲਾ ਐਕਟ ਤਹਿਤ ਮੋਹਾਲੀ ਦੇ ਫੇਸ-4 ਦੇ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਡਰੱਗ ਫੈਕਟਰੀ ਦੇ ਬੇਨਕਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀ ਮੁਸ਼ਤੈਦੀ 'ਤੇ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ। ਇਸੇ ਦੌਰਾਨ ਮੁਲਜ਼ਮਾਂ ਨਾਲ ਫੜੀ ਗਈ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਤਮੰਨਾ ਬੀਤੇ ਕੱਲ੍ਹ ਤੋਂ ਲਾਪਤਾ ਹੈ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਪਰਵਾਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਅਜੇ ਤਕ ਉਸ ਦੇ ਗ੍ਰਿਫ਼ਤਾਰ ਹੋਣ ਜਾਂ ਨਾ ਹੋਣ ਬਾਰੇ ਵੀ ਜਾਣਕਾਰੀ ਨਹੀਂ ਹੈ।

PhotoPhoto

ਇਸ ਮਾਮਲੇ 'ਚ ਫੜੇ ਗਏ ਮੁਲਜ਼ਮਾਂ ਦੇ ਸਿਆਸੀ ਆਗੂਆਂ ਨਾਲ ਸੰਪਰਕ ਵੀ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਿਸ ਕੋਠੀ 'ਚ ਇਹ ਫੈਕਟਰੀ ਚੱਲ ਰਹੀ ਸੀ ਉਹ ਅਨਵਰ ਮਸੀਹ ਦੀ ਹੈ। ਅਨਵਰ ਮਸੀਹ, ਬਾਦਲ ਸਰਕਾਰ ਦੇ ਅਧੀਨ ਪੰਜਾਬ ਸੁਬਾਰਡੀਨੇਟ ਸਰਵਿਸ ਕਮਿਸ਼ਨ ਦਾ ਮੈਂਬਰ ਸੀ। ਇਸ ਕੋਠੀ ਨੂੰ ਅਨਵਰ ਮਸੀਹ ਨੇ ਸਾਲ 2002 'ਚ ਖਰੀਦਿਆ ਸੀ। ਸੂਤਰਾਂ ਅਨੁਸਾਰ ਅਨਵਰ ਮਸੀਹ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਵੀ ਨਜ਼ਦੀਕੀ ਹੈ। ਅਨਵਰ ਮਸੀਹ ਮੁਤਾਬਕ ਉਸ ਨੇ ਇਹ ਕੋਠੀ ਕਿਰਾਏ 'ਤੇ ਦਿਤੀ ਹੋਈ ਹੈ ਤੇ ਉਸ ਤੋਂ ਪਿੱਛੋਂ ਇੱਥੇ ਕੀ ਹੁੰਦਾ ਸੀ, ਉਸ ਨੂੰ ਕੁੱਝ ਪਤਾ ਨਹੀਂ। ਅਨਵਰ ਮਸੀਹ ਦਾ ਕਹਿਣਾ ਹੈ ਕਿ ਜੇਕਰ ਐਸਟੀਐਫ ਵਲੋਂ ਉਸ ਨੂੰ ਬੁਲਾਇਆ ਗਿਆ ਤਾਂ ਉਹ ਐਸਟੀਐਫ਼ ਸਾਹਮਣੇ ਜ਼ਰੂਰ ਪੇਸ਼ ਹੋਣਗੇ। ਦੂਜੇ ਪਾਸੇ ਐਸਟੀਐਫ ਨੇ ਅਨਵਰ ਮਸੀਹ ਦੇ ਘਰ ਦਾ ਰਿਕਾਰਡ ਮਾਲ ਵਿਭਾਗ ਤੋਂ ਤਲਬ ਕੀਤਾ ਹੈ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement