
ਚੱਕਾ ਜਾਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅਮਰਗੜ੍ਹ, 6 ਫ਼ਰਵਰੀ (ਮਨਜੀਤ ਸਿੰਘ ਸੋਹੀ) : ਸੈਂਟਰ ਦੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਖÇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚੋ ਕਿਸਾਨ ਜਥੇਬੰਦੀਆ ਵੱਲੋਂ ਦਿੱਤੇ ਚੱਕਾ ਜਾਮ ਦੀ ਕੋਲ ਨੂੰ ਅਮਰਗੜ੍ਹ ਵਿੱਚ ਵਪਾਰ ਮੰਡਲ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਝੇ ਤੋਰ ਤੇ ਪੂਰਨ ਸਮਰਥਨ ਦਿੱਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਨੀਟੂ ਮੋਹਨ ਸਿੰਘ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਮੋਦੀ ਸਰਕਾਰ ਵੱਲੋਂ ਥੋਪੇ ਗਏ ਕਾਲੇ ਕਾਨੂੰਨ ਖ਼ਿਲਾਫ਼ ਪੰਜਾਬ ਦਾ ਬੱਚਾ ਬੱਚਾ ਸਾਥ ਦੇ ਰਿਹਾ ਹੈ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਜੋ ਵੀ ਕਾਲ ਆਉਂਦੀ ਹੈ ਉਹ ਉਸ ਨੂੰ ਪੂਰਨ ਸਮਰਥਨ ਦਿੰਦੇ ਹਨ ਵਪਾਰ ਮੰਡਲ ਅਮਰਗਡ ਅਤੇ ਆਡ ਕਿਸਾਨਾਂ ਮਜ਼ਦੂਰ ਅਤੇ ਹਰੇਕ ਵਰਗ ਵੱਲੋਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਵੀ ਹਾਜ਼ਰੀ ਭਰੀ ਜਾ ਰਹੀ ਹੈ ਇਸ ਮੌਕੇ ਹਰਿੰਦਰ ਸਿੰਘ ਰਾਜੂ ਬਨਭੌਰਾ ਅਵਤਾਰ ਸਿੰਘ ਜੱਗੀ ਪੰਡਤ ਹਰਦੀਪ ਸਿੰਘ ਗੁਰਵਿੰਦਰ ਸਿੰਘ ਢਿੱਲੋਂ ਹਰੀ ਸਿੰਘ ਪ੍ਰਧਾਨ ਖੇੜੀ ਸੋਢੀਆਂ ਰਾਜੂ ਬਿਰਧਨੋ ਆਦਿ ਹਾਜ਼ਰ ਸਨ।