
ਸ਼ਹੀਦਾਂ ਦੀ ਯਾਦ ’ਚ ਦਸਤਾਰ ਮੁਕਾਬਲੇ ਕਰਵਾਏ ਗਏ ਫੌਟੋ ਐਸ.ਐਨ.ਜੀ 6-7
ਕੁੱਪ ਕਲਾਂ, 6 ਫ਼ਰਵਰੀ (ਮਾ.ਕੁਲਦੀਪ ਸਿੰਘ ਲਵਲੀ) : ਸਿੱਖ ਇਤਿਹਾਸ ਦੇ ਵੱਡੇ ਘੱਲੂਘਾਰੇ ਦੇ 35000 ਸਿੰਘ ਸ਼ਹੀਦਾਂ, ਮਾਤਾਵਾਂ, ਬੱਚਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚੱਲ ਰਹੇ 259ਵੇਂ ਸਾਲਾਨਾ ਇਕੋਤਰੀ ਸਮਾਗਮ ਅਤੇ ਸ਼ਹੀਦੀ ਜੋੜ ਮੇਲੇ ਦੌਰਾਨ ਗੁਰਦੁਆਰਾ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਪਿੰਡ ਕੁੱਪ ਕਲਾਂ ਵਿਖੇ ਬਾਬਾ ਜੰਗ ਸਿੰਘ ਮੁੱਖ ਸੇਵਾਦਾਰ ਗੁਰੂ ਘਰ (ਸੰਪਰਦਾਇ ਮਸਤੂਆਣਾ ਸਾਹਿਬ) ਦੀ ਅਗਵਾਈ ਹੇਠ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਲਈ ਸੁੰਦਰ ਦਸਤਾਰ ਮੁਕਾਬਲੇ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਦੇ ਮੁਖੀ ਸੰਤ ਬਾਬਾ ਜੰਗ ਸਿੰਘ ਨੇ ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਅਤੇ ਸਾਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਬਹੁਤ ਵੱਡੀ ਲੋੜ ਹੈ ਜਿਸ ਵਿੱਚ ਇਹ ਕੋਸ਼ਿਸ਼ ਇੱਕ ਕੜੀ ਵਜੋਂ ਸਾਬਤ ਹੋਵੇਗੀ। ਦੋ ਵਰਗਾਂ ਵਿੱਚ ਵੰਡ ਕੇ ਕਰਵਾਏ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਪਹਿਲੇ ਸਥਾਨ ਵਾਲੇ ਸੁਖਦੀਪ ਸਿੰਘ ਨੂੰ 3100 ਰੁਪਏ, ਦੂਜੇ ਜੇਤੂ ਚਮਕੌਰ ਸਿੰਘ ਨੂੰ 2100 ਰੁਪਏ ਅਤੇ ਤੀਜੇ ਜੇਤੂ ਹਰਪ੍ਰੀਤ ਸਿੰਘ ਨੂੰ 1100 ਰੁਪਏ ਦੇ ਨਗਦ ਇਨਾਮ, ਸੁੰਦਰ ਟਰਾਫ਼ੀ ਅਤੇ ਦਸਤਾਰ ਨਾਲ ਸਨਮਾਨਿਤ ਕੀਤਾ ਗਿਆ।ਸੀਨੀਅਰ ਵਰਗ ਦੇ ਜੇਤੂ ਮਨਜਿੰਦਰ ਸਿੰਘ ਨੂੰ ਪਹਿਲਾਂ ਇਨਾਮ 5100, ਦੂਜੇ ਧੀਰਜ ਸਿੰਘ ਨੂੰ 4100 ਅਤੇ ਤੀਜੇ ਸਰਬਜੀਤ ਸਿੰਘ ਨੂੰ 3100 ਦੇ ਨਗਦ ਇਨਾਮ, ਸੁੰਦਰ ਟਰਾਫ਼ੀ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਬੱਚਿਆਂ ਤੋਂ ਸਿੱਖ ਇਤਿਹਾਸ ਦੇ ਸੰਖੇਪ ਇਤਿਹਾਸ ਤੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਸਿੰਘਾਂ ਬਾਰੇ ਸਵਾਲ ਜਵਾਬ ਕੀਤੇ ਗਏ। ਇਸ ਮੌਕੇ ਮਾਲਵਾ ਸੋਸ਼ਲ ਕਲੱਬ ਮਲੌਦ ਦੇ ਪ੍ਰਧਾਨ ਇੰਜੀਨੀਅਰ ਹਰਮਿੰਦਰ ਸਿੰਘ ਸਹਾਰਨ ਮਾਜਰਾ, ਬਾਬਾ ਹਾਕਮ ਸਿੰਘ ਡਾਗੀਆਂ, ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਰੂਪੀ ਰਛੀਨ, ਅਵਤਾਰ ਸਿੰਘ ਬਾਲੇਵਾਲ, ਦਰਸ਼ਨ ਸਿੰਘ ਜੋਗੀਮਾਜਰਾ, ਨਰਿੰਦਰ ਸਿੰਘ ਮਹੰਤ, ਜਗਪ੍ਰੀਤ ਸਿੰਘ ਚਾਪੜਾ, ਬਾਬਾ ਰਾਜ ਸਿੰਘ ਲੌਟ, ਸਰਪ੍ਰਸਤ ਨਰਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਸੁੱਖਾ ਸਿੰਘ ਦਰੋਗੇਵਾਲ, ਰੁਲਦਾ ਸਿੰਘ ਚੁਹਾਣੇ, ਹੌਲਦਾਰ ਬਲਬੀਰ ਸਿੰਘ ਜੋਗੀਮਾਜਰਾ, ਭਾਈ ਸੇਬੂ ਸਿੰਘ ਕੁੱਪ ਕਲਾਂ, ਤਰਕਸਦੀਪ ਸਿੰਘ ਥਿੰਦ, ਦਸਤਾਰ ਕੋਚ ਨਰਿੰਦਰ ਸਿੰਘ ਰਹਿਲ, ਜੱਗਾ ਸਿੰਘ, ਪ੍ਰਭਜੋਤ ਸਿੰਘ ਅਮਰਗੜ੍ਹ, ਮੋਹਨ ਸਿੰਘ ਨੱਥੋਹੇੜੀ, ਹਰਪ੍ਰੀਤ ਸਿੰਘ ਦੁਲਮਾ, ਧਰਮਪ੍ਰੀਤ ਸਿੰਘ, ਬਾਬਾ ਅੰਤਰਯਾਮੀ, ਸ਼ਿੰਦਾ ਸਿੰਘ ਆਦਿ ਹਾਜ਼ਰ ਸਨ।