
ਸਿਖਿਆ ਮੰਤਰੀ ਦੀ ਕੋਠੀ ਘੇਰਨ ਗਏ ਬੇਰੁਜ਼ਗਾਰ ਅਧਿਆਪਕਾਂ ਉਤੇ ਪੁਲਿਸ ਨੇ ਕੀਤਾ ਲਾਠੀਚਾਰਜ
ਸੰਗਰੂਰ, 7 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਤੇ ਨਵੀਂ ਪੀ.ਟੀ.ਆਈ.ਅਧਿਆਪਕ ਯੂਨੀਅਨ ਪੰਜਾਬ ਅੱਜ ਡੀ.ਸੀ. ਦਫ਼ਤਰ ਅੱਗੇ ਇਕੱਠੇ ਹੋ ਕੇ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਸਿਖਿਆ ਮੰਤਰੀ ਵਿਰੁਧ ਨਾਹਰੇ ਬਾਜ਼ੀ ਕਰਦੇ ਹੋਏ ਜਦੋਂ ਸਿਖਿਆ ਮੰਤਰੀ ਦੀ ਕੋਠੀ ਕੋਲ ਪਹੁੰਚੇ ਤਾਂ ਭਾਰੀ ਪੁਲਿਸ ਬਲ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਿਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਉੱਪਰ ਜ਼ਬਰਦਸਤ ਲਾਠੀਚਾਰਜ ਕਰ ਕੇ ਤਸ਼ੱਦਦ ਢਾਹਿਆ ਗਿਆ ਜਿਸ ਦੌਰਾਨ ਰਣਜੀਤ ਕੌਰ ਅਤੇ ਜੱਗ੍ਹਾ ਮਾਨਸਾ ਦਾ ਗਲੇ ਉਤੇ ਸੱਟਾਂ ਲੱਗੀਆਂ, ਕੇ. ਦੀਪ ਦੀ ਪੱਗ ਲਾਹੀ ਗਈ ਤੇ ਜੀਵਨ ਸੰਗਰੂਰ ਦੇ ਸੱਟਾਂ ਲੱਗੀਆਂ |
ਪ੍ਰਸ਼ਾਸਨ ਵਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ 24 ਫ਼ਰਵਰੀ ਦੀ ਮੀਟਿੰਗ ਦਾ ਭਰੋਸਾ ਦਿਤਾ ਗਿਆ ਜਿਸ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਠੁਕਰਾਇਆ ਤੇ ਭਵਾਨੀਗੜ੍ਹ ਵਿਖੇ ਸਿਖਿਆ ਮੰਤਰੀ ਨੂੰ ਘੇਰਨ ਲਈ ਵਹੀਰਾਂ ਘੱਤੀਆਂ | ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਕੱਢੀ ਗਈ ਜਿਸ ਵਿਚ ਬੀ.ਐਡ ਉਮੀਦਵਾਰਾਂ ਨੂੰ ਬਰਾਬਰ ਵਿਚਾਰਿਆ ਗਿਆ ਜਿਸ ਨਾਲ ਕਿ ਬੀ ਐੱਡ ਉਮੀਦਵਾਰਾਂ ਨੂੰ ਬਰਾਬਰ ਵਿਚਾਰ ਕੇ ਈ.ਟੀ.ਟੀ. ਉਮੀਦਵਾਰਾਂ ਦੀਆਂ ਹੱਕੀ ਪੋਸਟਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ |
ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਚਿਤਾimageਵਨੀ ਦਿੰਦੇ ਹਾਂ ਕਿ ਉਹ ਈ.ਟੀ.ਟੀ. ਪੋਸਟਾਂ ਦੇ ਉੱਪਰ ਸਿਰਫ਼ ਈ.ਟੀ.ਟੀ ਦੇ ਯੋਗ ਉਮੀਦਵਾਰਾਂ ਨੂੰ ਹੀ ਰੱਖੇ ਬਾਕੀ ਬੀ.ਐਡ. ਉਮੀਦਵਾਰਾਂ ਈਟੀਟੀ ਦੀਆਂ ਪੋਸਟਾਂ ਤੋਂ ਅਯੋਗ ਕਰਾਰ ਦੇਵੇ | ਇਸ ਮੌਕੇ ਬੇਰੁਜ਼ਗਾਰ ਨਵੀ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗਲੋਟੀ ਸੂਬਾ ਸਕੱਤਰ ਅਤੇ ਸੂਬਾ ਸਕੱਤਰ ਅਮਨਦੀਪ ਕੰਬੋਜ ਨੇ ਕਿਹਾ ਕਿ ਕਿਹਾ ਕਿ ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਪੀ ਟੀ ਆਈ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਗਈ | ਸਰਕਾਰ ਨਿੱਤ ਨਵੇਂ ਨਵੇਂ ਦਿਨ ਲਾਰੇ ਤੋਂ ਲਾਰੇ ਲਾ ਰਹੀ ਹੈ ਪਰ ਮੰਗਾਂ ਦਾ ਹੱਲ ਨਹੀਂ ਕਰ ਰਹੀ |
ਇਸ ਮੌਕੇ ਮੌਜੂਦ ਡੈਮੋਕਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਆਗੂ ਮੇਘ ਰਾਜ, ਗੌਰਮਿੰਟ ਟੀਚਰ ਯੂਨੀਅਨ ਦੇ ਸਰਬਜੀਤ ਪੁੰਨਾਂਵਾਲ, ਦੇਵੀ ਦਿਆਲ, ਸੋਨੂੰ ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈਡਰੇਸ਼ਨ ਦੇ ਮਾਲਵਿੰਦਰ ਸੰਧੂ ਤੇ ਰਾਮ ਕਿਸ਼ਨ, ਕੁਲਦੀਪ ਖੋਖਰ, ਰਾਜ ਕੁਮਾਰ ਮਾਨਸਾ, ਮੰਗਲ ਮਾਨਸਾ, ਰਵਿੰਦਰ ਅਬੋਹਰ, ਜਰਨੈਲ ਸੰਗਰੂਰ, ਜੀਵਨ ਸੰਗਰੂਰ, ਗੁਰਸਿਮਰਤ ਸੰਗਰੂਰ, ਕੇ. ਦੀਪ, ਨਿਰਮਲ ਜ਼ੀਰਾ, ਹਰਬੰਸ ਪਟਿਆਲਾ, ਸੁਖਜੀਤ ਪਟਿਆਲਾ, ਸੋਨੀਆ ਪਟਿਆਲਾ, ਬਲਵਿੰਦਰ ਸਿੰਘ, ਲਵਦੀਪ ਕੁਮਾਰ ਅਤੇ ਹਰਮੀਤ ਕੌਰ ਆਦਿ ਮੌਜੂਦ ਸਨ |
ਫੋਟੋ ਐਸ.ਐਨ.ਜੀ 7-25