
ਜਿਥੇ ਸਰਕਾਰ ਨੇ ਗੱਡੀਆਂ ਸੀ ਕਿੱਲਾਂ ਉਥੇ ਪੰਜਾਬੀਆਂ ਨੇ ਲਗਾਏ ਫੁੱਲ
ਨਵੀਂ ਦਿੱਲੀ, 6 ਫ਼ਰਵਰੀ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਗਿਆ | ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ ਟਿਕੈਤ ਦੀ ਬੀਤੇ ਦਿਨੀ ਗਾਜੀਪੁਰ ਬਾਰਡਰ 'ਤੇ ਗਾਂਧੀਗਿਰੀ ਦੇਖਣ ਨੂੰ ਮਿਲੀ | ਗਾਜੀਪੁਰ ਬਾਰਡਰ 'ਤੇ ਦਿੱਲੀ ਪੁਲਿਸ ਵਲੋਂ ਕਿੱਲਾਂ ਨਾਲ ਬੈਰੀਕੇਡਿੰਗ ਕੀਤੀ ਗਈ ਸੀ ਤੇ ਸਰਕਾਰ ਵਲੋਂ ਇਸ ਜ਼ੁਲਮ ਦਾ ਜਵਾਬ ਰਾਕੇਸ ਟਿਕੈਤ ਵਲੋਂ ਸ਼ਾਂਤੀ ਨਾਲ ਦਿਤਾ ਗਿਆ | ਗਾਜੀਪੁਰ ਵਿਚ, ਜਿਥੇ ਪ੍ਰਸਾਸਨ ਨੇ ਕਿੱਲਾਂ ਲਾਈਆਂ ਸਨ, ਉੱਥੇ ਹੀ ਟਿਕੈਤ ਪਿੰਡ ਤੋਂ ਮਿੱਟੀ ਲਿਆ ਕੇ ਫੁੱਲ ਲਗਾਉਂਦੇ ਦਿਖਾਈ ਦਿਤੇ | ਗਾਜੀਪੁਰ ਬਾਰਡਰ ਪੁਲਿਸ ਨੇ ਪ੍ਰਦਰਸਨਕਾਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੜਕ ਉੱਤੇ ਕਿੱਲਾਂ ਲਗਾ ਦਿਤੀਆਂ ਹਨ ਹਾਲਾਂਕਿ, ਇਸ ਨੂੰ ਕਈ ਥਾਵਾਂ ਤੋਂ ਹਟਾ ਵੀ ਦਿਤਾ ਗਿਆ ਹੈ |
ਗਾਜੀਪੁਰ ਸਰਹੱਦ 'ਤੇ ਧਰਨੇ 'ਤੇ ਬੈਠੇ ਕਿਸਾਨ ਆਗੂ ਰਾਕੇਸ ਟਿਕੈਤ ਨੇ ਜਿਸ ਥਾਂ ਤੇ ਕਿੱਲਾਂ ਲਗਾਈਆਂ ਗਈਆਂ ਸਨ ਉੱਥੇ ਉਹ ਫੁੱਲ ਲਗਾਉਣ ਦਾ ਕੰਮ ਕਰ ਰਹੇ ਹਨ | ਰਾਕੇਸ ਟਿਕੈਤ ਨੇ ਕਿੱਲਾਂ ਵਾਲੀ ਜਗ੍ਹਾ 'ਤੇ ਡੰਪਰ ਨਾਲ ਮਿੱਟੀ ਲਗਾਈ ਅਤੇ ਫਿਰ ਉੱਥੇ ਫੁੱਲ ਲਗਾਏ | (ਏਜੰਸੀ)
image